ETV Bharat / city

ਅਜ਼ਾਦੀ ਦੇ ਅੰਮ੍ਰਿਤ ਮੱਹੋਤਸਵ ਮੌਕੇ ਬੀਐਸਐਫ ਵੱਲੋਂ ਸਾਈਕਲ ਰੈਲੀ ਦਾ ਆਯੋਜਨ

author img

By

Published : Sep 25, 2021, 12:00 PM IST

ਬੀਐਸਐਫ ਵੱਲੋਂ ਸਾਈਕਲ ਰੈਲੀ ਦਾ ਆਯੋਜਨ
ਬੀਐਸਐਫ ਵੱਲੋਂ ਸਾਈਕਲ ਰੈਲੀ ਦਾ ਆਯੋਜਨ

ਅਜ਼ਾਦੀ ਦੇ ਅੰਮ੍ਰਿਤ ਮੱਹੋਤਸਵ ਮੌਕੇ ਪੰਜਾਬ ਫਰੰਟ ਬੀਐਸਐਫ (BSF) ਵੱਲੋਂ ਸਾਈਕਲ ਰੈਲੀ (bicycle rally)ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੀਐਸਐਫ ਪੰਜਾਬ ਦੇ ਡੀਆਈਜੀ ਭੁਪੇਂਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਰੈਲੀ 'ਚ ਲੋਕਾਂ ਵਿੱਚ ਭਾਰੀ ਉਤਸ਼ਾਹ ਤੇ ਦੇਸ਼ ਭਗਤੀ ਦੀ ਭਾਵਨਾ ਵੇਖਣ ਨੂੰ ਮਿਲੀ।

ਅੰਮ੍ਰਿਤਸਰ : ਅਜ਼ਾਦੀ ਦੇ ਅੰਮ੍ਰਿਤ ਮੱਹੋਤਸਵ ਮੌਕੇ ਪੰਜਾਬ ਫਰੰਟ ਬੀਐਸਐਫ (BSF) ਵੱਲੋਂ ਸਾਈਕਲ ਰੈਲੀ ਦਾ (bicycle rally) ਆਯੋਜਨ ਕੀਤਾ ਗਿਆ। ਇਸ ਮੌਕੇ ਬੀਐਸਐਫ ਪੰਜਾਬ ਦੇ ਡੀਆਈਜੀ ਭੁਪੇਂਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਬੀਐਸਐਫ ਅਧਿਕਾਰੀਆਂ ਤੇ ਜਵਾਨਾਂ ਦੇ ਨਾਲ-ਨਾਲ ਆਮ ਲੋਕਾਂ ਵੀ ਇਸ ਸਾਈਕਲ ਰੈਲੀ 'ਚ ਹਿੱਸਾ ਲਿਆ। ਡੀਆਈਜੀ ਭੁਪੇਂਦਰ ਸਿੰਘ ਨੇ ਹਰੀ ਝੰਡੀ ਵਿਖਾ ਸਾਈਕਲ ਰੈਲੀ ਦੀ ਰਸਮੀ ਤੌਰ 'ਤੇ ਸ਼ੁਰੂਆਤ ਕੀਤੀ। ਇਹ ਸਾਈਕਲ ਰੈਲੀ ਜਲ੍ਹਿਆਂਵਾਲੇ ਬਾਗ ਤੋਂ ਸ਼ੁਰੂ ਹੋ ਕੇ ਪੂਰੇ ਅੰਮ੍ਰਿਤਸਰ ਸ਼ਹਿਰ ਚੋਂ ਹੁੰਦੀ ਹੋਈ ਜਲੰਧਰ ਵੱਲ ਨੂੰ ਰਵਾਨਾ ਹੋਵੇਗੀ।

ਸਾਈਕਲ ਰੈਲੀ 'ਚ ਹਿੱਸਾ ਲੈਣ ਵਾਲੇ ਲੋਕਾਂ ਨੇ ਕਿਹਾ ਕਿ ਸਾਈਕਲ ਰੈਲੀ 'ਚ ਹਿੱਸਾ ਲੈ ਕੇ ਉਨ੍ਹਾਂ ਨੂੰ ਬੇਹਦ ਚੰਗਾ ਲੱਗ ਰਿਹਾ ਹੈ। ਇਸ ਤੋਂ ਇਲਾਵਾ ਸਾਈਕਲ ਚਲਾਉਣ ਨਾਲ ਸਿਹਤ ਠੀਕ ਰਹਿੰਦੀ ਹੈ, ਸਰੀਰ ਦੀ ਕਸਰਤ ਹੁੰਦੀ ਹੈ। ਇਸ ਲਈ ਉਨ੍ਹਾਂ ਦਾ ਕਹਿਣਾ ਸੀ ਜਿਹੜੇ ਲੋਕ ਜਿਮ ਨਹੀਂ ਜਾ ਸਕਦੇ ਤਾਂ ਉਹ ਸਾਈਕਲ ਚਲਾ ਕੇ ਖ਼ੁਦ ਨੂੰ ਫਿੱਟ ਰੱਖ ਸਕਦੇ ਹਨ।

ਬੀਐਸਐਫ ਵੱਲੋਂ ਸਾਈਕਲ ਰੈਲੀ ਦਾ ਆਯੋਜਨ

ਇਸ ਮੌਕੇ ਡੀਆਈਜੀ ਭੁਪੇਂਦਰ ਸਿੰਘ ਨੇ ਦੱਸਿਆ ਕਿ ਇਹ ਸਾਈਕਲ ਰੈਲੀ 23 ਸਤੰਬਰ ਨੂੰ ਜੰਮੂ ਤੋਂ ਸ਼ੁਰੂ ਕੀਤੀ ਗਈ ਸੀ। ਇਹ ਸਾਈਕਲ ਰੈਲੀ ਗੁਰਦਾਸਪੁਰ, ਬਟਾਲਾ ਤੋਂ ਹੁੰਦੇ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ ਪੁੱਜੀ । ਇਸ ਤੋਂ ਬਾਅਦ ਇਹ ਸਾਈਕਲ ਰੈਲੀ ਅੱਜ ਜੰਗ-ਏ-ਆਜਾਦੀ ਕਰਤਾਰਪੁਰ, ਗਰੁੱਪ ਕੇਂਦਰ ਜਲੰਧਰ, ਲੁਧਿਆਣਾ, ਸਹੀਦ ਉੱਧਮ ਸਿੰਘ ਸਮਾਰਕ ਸਰਹਿੰਦ(ਸ੍ਰੀ ਫਤਿਹਗੜ੍ਹ ਸਾਹਿਬ), ਅੰਬਾਲਾ, ਕੁਰੂਕਸੇਤਰ, ਸੋਨੀਪਤ, ਗਰੁੱਪ ਕੇਂਦਰ ਗੁਰੂਗ੍ਰਾਮ ਦੇ ਰਸਤੇ ਹੁੰਦੇ ਹੋਏ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੀ ਜਯੰਤੀ ਦੇ ਦਿਨ ਰਾਜਘਾਟ (ਨਵੀਂ ਦਿੱਲੀ) ਵਿਖੇ ਸਮਾਪਤ ਹੋਵੇਗੀ।

ਉਨ੍ਹਾਂ ਦੱਸਿਆ ਕਿ ਇਸ ਸਾਈਕਲ ਰੈਲੀ ਦਾ ਮੁੱਖ ਉਦੇਸ਼ ਭਾਰਤ ਦੇ ਨਾਗਰਿਕਾਂ ਦੇ ਦਿਲਾਂ ਅੰਦਰ ਦੇਸ਼ ਭਗਤੀ ਅਤੇ ਸੁਰੱਖਿਆ ਦੀ ਭਾਵਨਾ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਈਕਲ ਰੈਲੀ ਸਰੀਰਕ ਤੰਦਰੁਸਤੀ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਦੇ਼ਸ ਵਿੱਚ ਏਕਤਾਂ ਦੀ ਭਾਵਨਾ ਵੀ ਪੈਦਾ ਕਰੇਗੀ।

ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਾਲ 2021 ਨੂੰ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਚਲਦੇ ਸਾਲ 2021 ਨੂੰ ਅਜ਼ਾਦੀ ਦੇ ਅੰਮ੍ਰਿਤ ਮੱਹੋਤਸਵ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵੈਸ਼ਵਿਕ ਭਲਾਈ ਲਈ ਇੱਕ ਸ਼ਕਤੀ ਵਜੋਂ ਕੰਮ ਕਰੇਗਾ ਕਵਾਡ: ਪੀਐਮ ਮੋਦੀ

ETV Bharat Logo

Copyright © 2024 Ushodaya Enterprises Pvt. Ltd., All Rights Reserved.