ETV Bharat / city

ਅਨੁਸੂਚਿਤ ਜਾਤੀਆਂ ਭੋਂ-ਵਿਕਾਸ ਨੇ ਕਰਵਾਇਆ 50 ਸਾਲਾ ਗੋਲਡਨ ਜੁਬਲੀ ਸਮਾਗਮ

author img

By

Published : Apr 10, 2021, 7:45 PM IST

4 ਜ਼ਿਲ੍ਹਿਆ ਦੇ 118 ਲਾਭਪਾਤਰੀਆਂ ਨੂੰ ਸਵੈ-ਰੁਜ਼ਗਾਰ ਅਧੀਨ 1 ਕਰੋੜ 30 ਲੱਖ 33 ਹਜ਼ਾਰ ਰੁਪਏ ਦੇ ਕਰਜੇ ਵੰਡੇ ਗਏ। ਉਨ੍ਹਾਂ ਦੱਸਿਆ ਕਿ ਇਸ ਸਵੈ ਰੁਜ਼ਗਾਰ ਸਕੀਮ ਅਧੀਨ ਕੋਈ ਵੀ ਅਨੁਸੂਚਿਤ ਜਾਤੀ ਦਾ ਵਿਅਕਤੀ ਡੇਅਰੀ, ਆਟਾ ਚੱਕੀ, ਕਰਿਆਨੇ ਦੀ ਦੁਕਾਨ, ਪਾਰਲਰ ਆਦਿ ਕੋਈ ਵੀ ਕੰਮ ਕਰਨ ਲਈ ਸਸਤੇ ਰੇਟਾਂ ਤੇ ਕਰਜਾ ਲੈ ਸਕਦਾ ਹੈ।

ਅਨੁਸੂਚਿਤ ਜਾਤੀਆਂ ਭੋਂ-ਵਿਕਾਸ ਨੇ ਕਰਵਾਇਆ 50 ਸਾਲਾ ਗੋਲਡਨ ਜੁਬਲੀ ਸਮਾਗਮ
ਅਨੁਸੂਚਿਤ ਜਾਤੀਆਂ ਭੋਂ-ਵਿਕਾਸ ਨੇ ਕਰਵਾਇਆ 50 ਸਾਲਾ ਗੋਲਡਨ ਜੁਬਲੀ ਸਮਾਗਮ

ਅੰਮ੍ਰਿਤਸਰ: ਪੰਜਾਬ ਅਨੁਸੂਚਿਤ ਜਾਤੀਆਂ ਭੋ-ਵਿਕਾਸ ਤੇ ਵਿੱਤ ਕਾਰਪੋਰੇਸ਼ਨ ਵੱਲੋਂ ਆਪਣੇ 50 ਸਾਲਾਂ ਗੋਲਡਨ ਜੁਬਲੀ ਸਮਾਗਮਾਂ ਦੀ ਲੜੀ ’ਚ 4 ਜ਼ਿਲ੍ਹਿਆਂ (ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਕਪੂਰਥਲਾ) ਦਾ ਸਮਾਗਮ ਡਾ. ਅੰਬੇਡਕਰ ਭਵਨ ਨਜ਼ਦੀਕ ਬੱਸ ਸਟੈਂਡ ਵਿਖੇ ਕਰਵਾਇਆ ਗਿਆ।

ਇਹ ਵੀ ਪੜੋ: ਨਾਜਾਇਜ਼ ਅਸਲੇ ਸਮੇਤ ਇਕ ਗ੍ਰਿਫ਼ਤਾਰ

ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਡਾ. ਬੀਆਰ ਅੰਬੇਡਕਰ ਜੀ ਦੇ ਨਾਮ ’ਤੇ ਸਕਾਲਰਸ਼ਿਪ ਸਕੀਮ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਭਲਾਈ ਲਈ ਸ਼ੁਰੂ ਕੀਤੀ ਹੈ।

ਅਨੁਸੂਚਿਤ ਜਾਤੀਆਂ ਭੋ-ਵਿਕਾਸ ਨੇ ਕਰਵਾਇਆ 50 ਸਾਲਾ ਗੋਲਡਨ ਜੁਬਲੀ ਸਮਾਗਮ

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਜੀ ਦੀ ਯਾਦ ਵਿੱਚ ਕਪੂਰਥਲਾ ਵਿਖੇ 120 ਕਰੋੜ ਰੁਪਏ ਦੀ ਲਾਗਤ ਨਾਲ ਯਾਦਗਾਰ ਬਣਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਜੀ ਦੇ ਨਾਮ ਤੇ ਯੂਨੀਵਰਸਿਟੀ, ਕਾਲਜ ਅਤੇ ਗੁੂਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇੱਕ ਚੇਅਰ ਵੀ ਸਥਾਪਤ ਕੀਤੀ ਜਾਵੇਗੀ।

ਇਸ ਮੌਕੇ ਡਾ. ਵੇਰਕਾ ਵੱਲੋਂ 4 ਜ਼ਿਲ੍ਹਿਆ ਦੇ 118 ਲਾਭਪਾਤਰੀਆਂ ਨੂੰ ਸਵੈ-ਰੁਜ਼ਗਾਰ ਅਧੀਨ 1 ਕਰੋੜ 30 ਲੱਖ 33 ਹਜ਼ਾਰ ਰੁਪਏ ਦੇ ਕਰਜੇ ਵੰਡੇ ਗਏ। ਉਨ੍ਹਾਂ ਦੱਸਿਆ ਕਿ ਇਸ ਸਵੈ ਰੁਜ਼ਗਾਰ ਸਕੀਮ ਅਧੀਨ ਕੋਈ ਵੀ ਅਨੁਸੂਚਿਤ ਜਾਤੀ ਦਾ ਵਿਅਕਤੀ ਡੇਅਰੀ, ਆਟਾ ਚੱਕੀ, ਕਰਿਆਨੇ ਦੀ ਦੁਕਾਨ, ਪਾਰਲਰ ਆਦਿ ਕੋਈ ਵੀ ਕੰਮ ਕਰਨ ਲਈ ਸਸਤੇ ਰੇਟਾਂ ਤੇ ਕਰਜਾ ਲੈ ਸਕਦਾ ਹੈ।

ਇਹ ਵੀ ਪੜੋ: ਰਸਤਾ ਪੁੱਛਣ ਦੇ ਬਹਾਨੇ ਝਪਟੀ ਚੇਨ

ETV Bharat Logo

Copyright © 2024 Ushodaya Enterprises Pvt. Ltd., All Rights Reserved.