ETV Bharat / business

Anil Agarwal: ਜ਼ਿੰਦਗੀ ਦੇ ਸਬਕ ਕਿਤਾਬਾਂ 'ਚੋਂ ਨਹੀਂ ਇਸ ਵਿਅਕਤੀ ਤੋਂ ਸਿੱਖਦੇ ਨੇ ਉਦਯੋਗਪਤੀ, ਕਰੋੜਾਂ ਦੀ ਹੈ ਜਾਇਦਾਦ

author img

By ETV Bharat Punjabi Team

Published : Sep 5, 2023, 1:01 PM IST

Anil Agarwal shared a post on Twitter
Anil Agarwal shared a post on Twitter

ਕਾਰੋਬਾਰੀਆਂ ਦੀ ਸੂਚੀ ਵਿੱਚ ਸ਼ਾਮਲ ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਹਨ। ਅਧਿਆਪਕ ਦਿਵਸ ਦੇ ਖਾਸ ਮੌਕੇ 'ਤੇ ਉਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਹਨ। (Teachers Day 2023)

ਨਵੀਂ ਦਿੱਲੀ: ਦੇਸ਼ ਭਰ ਵਿੱਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਜਿਸ ਅਧਿਆਪਕ ਨੂੰ ਸਮਾਜ ਵਿੱਚ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਹੈ। ਕਿਉਂਕਿ ਇੱਕ ਅਧਿਆਪਕ ਹੀ ਵਿਦਿਆਰਥੀ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਗਿਆਨ ਦੇ ਚਾਨਣ ਵੱਲ ਲੈ ਜਾਂਦਾ ਹੈ। ਅੱਜ ਅਧਿਆਪਕ ਦਿਵਸ ਦੇ ਇਸ ਖਾਸ ਮੌਕੇ 'ਤੇ ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਸੋਸ਼ਲ ਮੀਡੀਆ ਐਕਸ (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਸ਼ੇਅਰ ਕਰਕੇ ਆਪਣੇ ਅਨੁਭਵ ਸਾਂਝੇ ਕੀਤੇ ਹਨ।

ਆਪਣੀ ਪੋਸਟ 'ਚ ਅਨਿਲ ਅਗਰਵਾਲ ਨੇ ਲਿਖਿਆ ਹੈ- 'ਇੱਕ ਗੱਲ ਜੋ ਮੈਂ ਆਪਣੇ ਤਜ਼ਰਬੇ ਤੋਂ ਸਿੱਖਣ ਨੂੰ ਮਿਲੀ, ਉਹ ਇਹ ਹੈ ਕਿ ਅਸੀਂ ਜ਼ਿੰਦਗੀ ਦੇ ਸਬਕ ਕਿਤਾਬਾਂ ਤੋਂ ਘੱਟ... ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਜ਼ਿਆਦਾ ਸਿੱਖਦੇ ਹਾਂ। ਹਰ ਰੋਜ਼ ਮੈਨੂੰ ਨੌਜਵਾਨ ਦਿਮਾਗਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਤੋਂ ਮੈਂਨੂੰ ਕੁੱਝ ਹੱਟਕੇ ਕਰਨ ਦੀ ਸਿੱਖਿਆ ਮਿਲਦੀ ਹੈ।

  • Over the years I have realized that life lessons are not in textbooks but in people around us. Everyday i am surrounded by young minds jo mujhe inspire karte hain to do something hatke

    During my childhood, my babu ji used to take me to work. He always gave me a chance to share… pic.twitter.com/SRC0p24LXG

    — Anil Agarwal (@AnilAgarwal_Ved) September 5, 2023 " class="align-text-top noRightClick twitterSection" data=" ">

ਮੈਨੂੰ ਬਚਪਨ ਵਿੱਚ ਯਾਦ ਹੈ, ਜਦੋਂ ਬਾਬੂ ਜੀ ਮੈਨੂੰ ਕੰਮ 'ਤੇ ਲੈ ਜਾਂਦੇ ਸਨ...ਉਹ ਹਮੇਸ਼ਾ ਮੈਨੂੰ ਆਪਣੀ ਰਾਏ ਦੇਣ ਦਾ ਮੌਕਾ ਦਿੰਦੇ ਸਨ। ਉਨ੍ਹਾਂ ਮੌਕਿਆਂ 'ਤੇ ਵੀ ਜਦੋਂ ਉਹ ਮੇਰੇ ਨਾਲ ਸਹਿਮਤ ਨਾਂ ਹੁੰਦੇ। ਉਸ ਉਮਰ ਤੋਂ ਹੀ ਮੈਨੂੰ ਆਪਣੀ ਆਵਾਜ਼ ਤੇ ਨੌਜਵਾਨ ਕੁੜੀਆਂ ਤੇ ਮੁੰਡਿਆਂ ਦੀਆਂ ਆਵਾਜ਼ਾਂ ਦੀ ਕਦਰ ਕਰਨੀ ਸਿਖਾਈ ਗਈ।

ਅੱਜ ਅਧਿਆਪਕ ਦਿਵਸ 'ਤੇ, ਮੈਂ ਆਪਣੀ ਟੀਮ ਦਾ ਨਵੇਂ ਕਾਰੋਬਾਰੀ ਵਿਚਾਰ ਪੇਸ਼ ਕਰਨ, ਮੈਨੂੰ Instagram 'ਤੇ ਨਵੀਨਤਮ ਰੁਝਾਨ ਸਿਖਾਉਣ ਤੇ ਸਭ ਤੋਂ ਮਹੱਤਵਪੂਰਨ ਗੱਲ, ਮੈਨੂੰ ਦਿਲ ਦੇ ਜਵਾਨ ਰੱਖਣ ਦੇ ਲਈ ਧੰਨਵਾਦ ਕਰਦਾ ਹਾਂ।

ਬਿਹਾਰ ਤੋਂ ਲੰਡਨ ਦੀ ਯਾਤਰਾ:- ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਬਿਹਾਰ ਦੇ ਰਹਿਣ ਵਾਲੇ ਹਨ। ਸਕਰੈਪ ਦੇ ਕਾਰੋਬਾਰ ਤੋਂ ਛੋਟਾ ਕਾਰੋਬਾਰ ਸ਼ੁਰੂ ਕਰਕੇ ਆਪਣੀ ਮਿਹਨਤ ਤੇ ਲਗਨ ਨਾਲ ਉਸਨੇ ਖਾਣਾਂ ਅਤੇ ਧਾਤਾਂ ਦੇ ਸਭ ਤੋਂ ਵੱਡੇ ਕਾਰੋਬਾਰੀ ਬਣਨ ਤੱਕ ਦਾ ਸਫ਼ਰ ਤੈਅ ਕੀਤਾ। ਇਸ ਸਫ਼ਰ ਵਿੱਚ ਉਸ ਨੇ ਕਈ ਉਤਰਾਅ-ਚੜ੍ਹਾਅ ਦੇਖੇ ਹਨ।

ਪਰ ਹਾਰ ਨਾ ਮੰਨਦੇ ਹੋਏ, ਉਨ੍ਹਾਂ ਨੇ ਬਿਹਾਰ ਤੋਂ ਲੰਡਨ ਤੱਕ ਦਾ ਸਫਰ ਤੈਅ ਕੀਤਾ ਤੇ ਅੱਜ ਉਹ ਬਿਹਾਰ ਦਾ ਸਭ ਤੋਂ ਅਮੀਰ ਆਦਮੀ ਹੈ। ਉਸ ਦੀ ਕੁੱਲ ਜਾਇਦਾਦ 30,000 ਕਰੋੜ ਰੁਪਏ ਹੈ। ਭਵਿੱਖ ਵਿੱਚ ਉਹ ਭਾਰਤ ਦੇ ਸੈਮੀਕੰਡਕਟਰ ਸੈਕਟਰ ਵਿੱਚ ਵੀ ਆਪਣਾ ਹੱਥ ਅਜ਼ਮਾਉਣ ਜਾ ਰਿਹਾ ਹੈ। ਉਹ ਖੁਸ਼ਮਿਜ਼ਾਜ਼ ਤੇ ਸੋਸ਼ਲ ਮੀਡੀਆ 'ਤੇ ਇੱਕ ਸਰਗਰਮ ਵਿਅਕਤੀ ਹੈ। ਟਵਿੱਟਰ 'ਤੇ ਉਸ ਦੇ 179k ਤੋਂ ਵੱਧ ਫਾਲੋਅਰਜ਼ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.