ETV Bharat / business

ਡਾਲਰ ਦੇ ਮੁਕਾਬਲੇ ਰੁਪਿਆ 80 ਦੇ ਪੱਧਰ ਤੱਕ ਡਿੱਗਣ ਦਾ ਖਦਸ਼ਾ !

author img

By

Published : Jul 3, 2022, 5:08 PM IST

ਡਾਲਰ ਦੇ ਮੁਕਾਬਲੇ ਰੁਪਿਆ 80 ਦੇ ਪੱਧਰ ਤੱਕ ਡਿੱਗਣ ਦਾ ਖਦਸ਼ਾ
ਡਾਲਰ ਦੇ ਮੁਕਾਬਲੇ ਰੁਪਿਆ 80 ਦੇ ਪੱਧਰ ਤੱਕ ਡਿੱਗਣ ਦਾ ਖਦਸ਼ਾ

ਭਾਰਤੀ ਰੁਪਏ ਵਿੱਚ ਡਾਲਰ ਦੇ ਮੁਕਾਬਲੇ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਿਛਲੇ ਦਿਨ੍ਹਾਂ ਵਿੱਚ ਰੁਪਿਆ ਪਹਿਲੀ ਵਾਰ 79 ਰੁਪਏ ਦੇ ਹੇਠਾਂ ਖਿਸਕ ਗਿਆ ਸੀ। ਰੁਪਏ 'ਚ ਦਰਜ ਕੀਤੀ ਗਈ ਇਸ ਇਤਿਹਾਸਕ ਗਿਰਾਵਟ ਤੋਂ ਬਾਅਦ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਡਾਲਰ ਮੁਕਾਬਲੇ ਰੁਪਿਆ 80 ਤੱਕ ਹੇਠਾਂ ਡਿੱਗ ਸਕਦਾ ਹੈ। ਮਾਹਿਰਾਂ ਵੱਲੋਂ ਇਸ ਦੇ ਕਈ ਕਾਰਨ ਦੱਸੇ ਜਾ ਰਹੇ ਹਨ।

ਦਿੱਲੀ: ਭਾਰਤੀ ਬਾਜ਼ਾਰ ਵਿੱਚੋਂ ਲਗਾਤਾਰ ਵਿਦੇਸ਼ੀ ਨਿਵੇਸ਼ਕਾਂ ਦਾ ਜਾਣਾ ਜਾਰੀ ਹੈ ਜਿਸਦੇ ਚੱਲਦੇ ਰੁਪਏ ਦਾ ਪੱਧਰ ਡਾਲਰ ਮੁਕਾਬਲੇ ਡਿੱਗਦਾ ਜਾ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਰਿਕਾਰਡ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 78.96 ਦੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚਿਆ

ਰੁਪਏ 'ਚ ਆ ਰਹੀ ਗਿਰਾਵਟ ਦਾ ਵੱਡਾ ਕਾਰਨ ਡਾਲਰ ਸੂਚਕ ਅੰਕ 'ਚ ਵਾਧਾ ਅਤੇ ਕੱਚੇ ਤੇਲ ਦੀਆਂ ਕੀਮਤਾਂ ਮਹਿੰਗੀਆਂ ਹੋਣਾ ਦੱਸਿਆ ਜਾ ਰਿਹਾ ਹੈ। ਮਾਹਿਆ ਮੁਤਾਬਕ ਆਉਣ ਵਾਲੇ ਸਮੇਂ ਰੁਪਏ ਵਿੱਚ ਵੱਡੀ ਗਿਰਾਵਟ ਵੀ ਆ ਸਕਦੀ ਹੈ। ਮਾਹਿਰਾ ਮੁਤਾਬਕ ਰੁਪਇਆ ਮੱਧ ਮਿਆਦ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ 80 ਦੇ ਪੱਧਰ ਨੂੰ ਛੂਹ ਸਕਦਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਰੁਪਿਆ ਲਗਾਤਾਰ ਡਿੱਗ ਰਿਹਾ ਹੈ।

ਪਿਛਲੇ ਦਿਨ੍ਹਾਂ ਦੀ ਜੇ ਗੱਲ ਕੀਤੀ ਜਾਵੇ ਤਾਂ 79.11 ਦੇ ਸਭ ਤੋਂ ਹੇਠਲੇ ਪੱਧਰ ਨੂੰ ਛੂਹ ਗਿਆ ਸੀ। ਹਾਲਾਂਕਿ ਇਹ ਗਿਰਾਵਟ ਇਕਸਾਰ ਨਹੀਂ ਰਹੀ ਹੈ ਅਤੇ ਮਜ਼ਬੂਤੀ ਅਤੇ ਗਿਰਾਵਟ ਆਉਂਦੀ ਰਹੀ ਹੈ। ਹੁਣ ਪਿਛਲੀ 5 ਅਪ੍ਰੈਲ ਤੋਂ ਰੁਪਏ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਚੁਣੌਤੀ ਬਣ ਰਹੀ ਹੈ ਕਿ ਡਾਲਰ ਦੇ ਮੁਕਾਬਲੇ ਰੁਪਿਆ 80 ਤੱਕ ਡਿੱਗ ਸਕਦਾ ਹੈ।

ਇਹ ਵੀ ਪੜ੍ਹੋ: Gold and Silver price: ਸੋਨੇ ਦੇ ਭਾਅ 'ਚ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ ਦੇ ਰੇਟ

ETV Bharat Logo

Copyright © 2024 Ushodaya Enterprises Pvt. Ltd., All Rights Reserved.