ETV Bharat / business

Share Market : ਮਹੀਨੇ ਦੇ ਪਹਿਲੇ ਹੀ ਦਿਨ ਸ਼ੇਅਰ ਬਜ਼ਾਰ ਦੀ ਹੋਈ ਚੰਗੀ ਸ਼ੁਰੂਆਤ, ਨਿਫਟੀ ਹੋਇਆ 19800 ਦੇ ਕਰੀਬ

author img

By

Published : Aug 1, 2023, 12:33 PM IST

Stock market starts well on first day of new month, Sensex rises 118 points, Nifty close to 19800
Share Market : ਮਹੀਨੇ ਦੇ ਪਹਿਲੇ ਹੀ ਦਿਨ ਸ਼ੇਅਰ ਬਜ਼ਾਰ ਦੀ ਹੋਈ ਚੰਗੀ ਸ਼ੁਰੂਆਤ,ਨਿਫਟੀ ਹੋਇਆ 19800 ਦੇ ਕਰੀਬ

Share Market : ਅਗਸਤ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਚੰਗੀ ਰਹੀ ਹੈ, ਸੈਂਸੈਕਸ 118 ਅੰਕ ਚੜ੍ਹ ਕੇ 66,645.80 'ਤੇ ਪਹੁੰਚ ਗਿਆ। ਉੱਥੇ ਹੀ, NSE ਨਿਫਟੀ 41.8 ਅੰਕ ਵਧ ਕੇ 19,795.60 'ਤੇ ਕਾਰੋਬਾਰ ਕਰ ਰਿਹਾ ਸੀ।

ਮੁੰਬਈ: ਗਲੋਬਲ ਬਾਜ਼ਾਰਾਂ ਦੇ ਮਜ਼ਬੂਤ ​​ਰੁਝਾਨ ਅਤੇ ਆਈਟੀ ਸਟਾਕਾਂ 'ਚ ਖਰੀਦਦਾਰੀ ਦੇ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਪ੍ਰਮੁੱਖ ਸਟਾਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਧੇ। ਇਸ ਦੌਰਾਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 118.13 ਅੰਕ ਚੜ੍ਹ ਕੇ 66,645.80 'ਤੇ ਪਹੁੰਚ ਗਿਆ। NSE ਨਿਫਟੀ 41.8 ਅੰਕ ਚੜ੍ਹ ਕੇ 19,795.60 'ਤੇ ਰਿਹਾ।

ਇਹਨਾਂ ਨੂੰ ਹੋਇਆ ਨੁਕਸਾਨ: ਪਾਵਰ ਗਰਿੱਡ, ਮਾਰੂਤੀ,ਬਜਾਜ ਫਿਨਸਰਵ ਅਤੇ ਰਿਲਾਇੰਸ ਇੰਡਸਟਰੀਜ਼ 'ਚ ਗਿਰਾਵਟ ਦਰਜ ਕੀਤੀ ਗਈ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.67 ਫੀਸਦੀ ਵਧ ਕੇ 85.56 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ ਸ਼ੁੱਧ ਆਧਾਰ 'ਤੇ 701.17 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਡਾਲਰ ਦੇ ਮੁਕਾਬਲੇ ਰੁਪਿਆ : ਵਿਦੇਸ਼ੀ ਬਾਜ਼ਾਰਾਂ 'ਚ ਅਮਰੀਕੀ ਮੁਦਰਾ ਦੀ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਦੇ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਤਿੰਨ ਪੈਸੇ ਦੀ ਕਮਜ਼ੋਰੀ ਨਾਲ 82.32 'ਤੇ ਆ ਗਿਆ। ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਨੇ ਰੁਪਏ ਦੇ ਨੁਕਸਾਨ ਨੂੰ ਸੀਮਤ ਕੀਤਾ। ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 82.32 'ਤੇ ਖੁੱਲ੍ਹਿਆ, ਜੋ ਪਿਛਲੇ ਬੰਦ ਦੇ ਮੁਕਾਬਲੇ 3 ਪੈਸੇ ਦੀ ਗਿਰਾਵਟ ਨੂੰ ਦਰਸਾਉਂਦਾ ਹੈ।

ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 82.29 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ, ਡਾਲਰ ਸੂਚਕਾਂਕ, ਜੋ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਹੈ, 0.18 ਫੀਸਦੀ ਵਧ ਕੇ 102.03 'ਤੇ ਪਹੁੰਚ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.67 ਫੀਸਦੀ ਵਧ ਕੇ 85.56 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਰਿਹਾ।

ਕਿਹੜੇ ਸਟਾਕ ਉਛਾਲ ਰਹੇ ਹਨ: ਸੈਂਸੈਕਸ ਸਟਾਕ ਅੱਜ NTPC, ਟੈੱਕ ਮਹਿੰਦਰ, ਟਾਟਾ ਮੋਟਰ, M&M, ਐਚ ਸੀ ਐਲ ਟੈੱਕ, ਸਨ ਫਾਰਮਾ,ਇੰਫੋਸਿਸ, ITC, TCS, ਟਾਟਾ ਸਟੀਲ,ਏਅਰਟੈੱਲ ਭਾਰਤੀ, JSW Steel, ਨੈੱਸਲੇ, ਵਿਪਰੋ,ਐਕਸਿਸ ਬੈਂਕ, ICICI ਬੈਂਕ,ਟਾਈਟਨ,ਬਜਾਜ ਫਾਇਨਾਂਸ ਸ਼ੇਅਰ ਹਨ। ਕੋਟਕ ਮਹਿੰਦਰਾ ਬੈਂਕ, ਅਲਟਰਾਟੈਕ ਸੀਮੈਂਟ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.