ETV Bharat / business

RBI Provide UPI Facility: RBI ਨੇ ਦਿੱਤੀ ਨਵੀਂ ਸੁਵਿਧਾ, ਪ੍ਰੀ-ਅਪਰੂਵਡ ਲੋਨ ਨਾਲ ਕਰ ਸਕੋਗੇ ਯੂਪੀਆਈ ਭੁਗਤਾਨ

author img

By ETV Bharat Punjabi Team

Published : Sep 5, 2023, 11:53 AM IST

RBI Provide UPI Facility
RBI Provide UPI Facility

ਯੂਪੀਆਈ ਜਾਂ ਆਨਲਾਈਨ ਭੁਗਤਾਨ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ। ਇਸ ਨੂੰ ਵੇਖਦੇ ਹੋਏ ਰਿਜ਼ਰਵ ਬੈਂਕ ਆਫ ਇੰਡਿਆ (RBI) ਨੇ ਇਕ ਨਵੀਂ ਸਹੂਲੀਅਤ ਲੈ ਕੇ ਆਇਆ ਹੈ। ਹੁਣ ਪ੍ਰੀ-ਅਪਰੂਵਡ ਲੋਨ ਨਾਲ ਵੀ ਯੂਪੀਆਈ ਪੈਮੇਂਟ (RBI New Announcement) ਕਰਨਾ ਸੰਭਵ ਹੋਵੇਗਾ।

ਮੁੰਬਈ : ਭਾਰਤੀ ਰਿਜ਼ਰਵ ਬੈਂਕ (RBI) ਨੇ ਲੈਣ-ਦੇਣ ਲਈ ਬੈਂਕਾਂ ਵਲੋਂ ਜਾਰੀ ਪ੍ਰੀ-ਸੈਂਕਸ਼ਨਡ ਜਾਂ ਪ੍ਰੀ-ਅਪਰੂਵਡ ਲੋਨ (Pre Approved Loan) ਸੁਵਿਧਾ ਨੂੰ ਵੀ ਯੂਪੀਆਈ ਪ੍ਰਣਾਲੀ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਸੋਮਵਾਰ ਨੂੰ ਕੀਤਾ ਗਿਆ। ਇਸ ਤੋਂ ਪਹਿਲਾਂ, ਯੂਪੀਆਈ ਪ੍ਰਣਾਲੀ ਜ਼ਰੀਏ ਸਿਰਫ਼ ਜਮਾ ਰਕਮ ਦਾ ਲੈਣ-ਦੇਣ ਕੀਤਾ ਜਾ ਸਕਦਾ ਸੀ।

ਇਹ ਸਹੂਲਤ ਦਿੱਤੀ ਗਈ: ਕੇਂਦਰੀ ਬੈਂਕ ਨੇ ਅਪ੍ਰੈਲ ਵਿੱਚ ਯੂਨੀਫਾਈਡ ਪੈਮੇਂਟਸ ਇੰਟਰਫੇਸ (ਯੂਪੀਆਈ) ਦਾ ਦਾਇਰਾ ਵਧਾਉਣ ਦਾ ਪ੍ਰਸਤਾਵ ਰੱਖਿਆ ਹੈ। ਇਸ ਦੇ ਤਹਿਤ ਬੈਂਕਾਂ ਵਿੱਚ ਪਹਿਲਾਂ ਤੋਂ ਹੀ ਮਨਜ਼ੂਰ ਕਰਜ਼ਾ ਸੁਵਿਧਾ ਨਾਲ ਭੁਗਤਾਨ ਦੀ ਮਨਜ਼ੂਰੀ ਦੇਣ ਦੀ ਗੱਲ ਕਹੀ ਗਈ ਹੈ। ਫਿਲਹਾਲ ਬਚਤ ਖਾਤੇ, ਓਵਰਡ੍ਰਾਫਟ ਖਾਤੇ, ਪ੍ਰੀਪੇਡ ਵਾਲੇਟ ਅਤੇ ਕ੍ਰੈਡਿਟ ਕਾਰਡ ਨੂੰ ਯੂਪੀਆਈ ਨਾਲ (UPI Facility) ਜੋੜਿਆ ਜਾ ਸਕਦਾ ਹੈ। ਰਿਜ਼ਰਵ ਬੈਂਕ ਨੇ 'ਬੈਂਕਾਂ ਨੂੰ ਪ੍ਰੀ-ਅਪਰੂਵਡ ਲੋਨ ਸੁਵਿਧਾ ਦਾ ਯੂਪੀਆਈ ਜ਼ਰੀਏ ਪਰਿਚਾਲਨ' ਉੱਤੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਯੂਪੀਆਈ ਦੇ ਦਾਇਰੇ ਵਿੱਚ ਹੁਣ ਲੋਨ ਸੁਵਿਧਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਇਸ ਸੁਵਿਧਾ ਦੇ ਤਹਿਤ ਵਿਅਕਤੀਗਤ ਗਾਹਕ ਦੀ ਪੂਰਵ ਸਹਿਮਤੀ ਨਾਲ ਅਨੁਸੂਚਿਤ ਵਪਾਰਕ ਬੈਂਕ ਵਲੋਂ ਵਿਅਕਤੀਆਂ ਨੂੰ ਜਾਰੀ ਕੀਤੇ ਪੂਰਵ-ਪ੍ਰਵਾਨਿਤ ਕਰਜ਼ੇ ਦੀ ਸਹੂਲਤ ਰਾਹੀਂ ਭੁਗਤਾਨ ਕੀਤਾ ਜਾ ਸਕਦਾ ਹੈ।- ਰਿਜ਼ਰਵ ਬੈਂਕ

ਯੂਪੀਆਈ ਲੈਣ-ਦੇਣ ਦਾ ਅੰਕੜਾ ਵਧਿਆ: ਕੇਂਦਰੀ ਬੈਂਕ ਮੁਤਾਬਕ, ਅਜਿਹਾ ਹੋਣ ਨਾਲ ਲਾਗਤ ਘੱਟ ਹੋ ਜਾਂਦੀ ਹੈ ਅਤੇ ਭਾਰਤੀ ਬਜ਼ਾਰਾਂ ਲਈ ਉਤਪਾਦਕਾਂ ਦੇ ਵਿਕਾਸ ਵਿੱਚ ਮਦਦ ਮਿਲਦੀ ਹੈ। ਮੋਬਾਈਲ ਉਪਕਰਨਾਂ ਜ਼ਰੀਏ 24 ਘੰਟੇ ਤਤਕਾਲ ਰਾਸ਼ੀ ਭੁਗਤਾਨ ਲਈ ਵਰਤੋਂ ਕੀਤੇ ਜਾਣ ਵਾਲੇ ਯੂਪੀਆਈ (UPI) ਨਾਲ ਲੈਣ-ਦੇਣ ਅਗਸਤ 10 ਅਰਬ ਦਾ ਅੰਕੜਾ ਪਾਰ ਕਰ ਗਿਆ। ਜੁਲਾਈ ਵਿੱਚ ਯੂਪੀਆਈ ਲੈਣ-ਦੇਣ ਦਾ ਅੰਕੜਾ 9.96 ਅਰਬ ਸੀ। (ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.