ETV Bharat / business

Maternity Insurance : ਜ਼ੋਮੈਟੋ ਨੇ ਮਹਿਲਾ ਡਿਲੀਵਰੀ ਪਾਰਟਨਰ ਨੂੰ ਦਿੱਤਾ ਮੈਟਰਨਿਟੀ ਇੰਸ਼ੋਰੈਂਸ, ਇੰਨਾਂ ਮਿਲੇਗਾ ਲਾਭ

author img

By ETV Bharat Punjabi Team

Published : Oct 27, 2023, 10:06 PM IST

ਜ਼ੋਮੈਟੋ ਦੇ ਮੈਟਰਨਿਟੀ ਇੰਸ਼ੋਰੈਂਸ ਦੇ ਤਹਿਤ ਮਹਿਲਾ ਡਿਲੀਵਰੀ (Maternity Insurance) ਪਾਰਟਨਰ ਨੂੰ ਜਣੇਪੇ ਮੌਕੇ ਕਈ ਖਰਚੇ ਅਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

Jamato has given maternity insurance to women delivery partners, they will get such benefits
Maternity Insurance : ਜਮੈਟੋ ਨੇ ਮਹਿਲਾ ਡਿਲੀਵਰੀ ਪਾਰਟਨਰ ਨੂੰ ਦਿੱਤਾ ਮੈਟਰਨਿਟੀ ਇੰਸ਼ੋਰੈਂਸ, ਇੰਨਾਂ ਮਿਲੇਗਾ ਲਾਭ

ਚੰਡੀਗੜ੍ਹ ਡੈਸਕ : ਫੂਡ ਸਪਲਾਈ ਵਾਲੀ ਕੰਪਨੀ ਜ਼ੋਮੈਟੋ ਨੇ ਵੱਡਾ ਐਲਾਨ ਕਰਦਿਆਂ ਆਪਣੀਆਂ ਮਹਿਲਾ ਡਿਲੀਵਰੀ ਪਾਰਟਨਰ ਲਈ ਇੱਕ ਵੱਡਾ ਤੋਹਫਾ ਲਿਆਂਦਾ ਹੈ। ਜਾਣਕਾਰੀ ਮੁਤਾਬਿਕ ਕੰਪਨੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੰਪਨੀ ਮਹਿਲਾ ਭੋਜਨ ਡਿਲੀਵਰੀ ਪਾਰਟਨਰ ਲਈ ਜਣੇਪਾ ਬੀਮਾ ਯੋਜਨਾ ਲਿਆ ਰਹੀ ਹੈ। ਇਸ ਤਹਿਤ ਔਰਤਾਂ ਨੂੰ ਜਣੇਪੇ ਸਬੰਧੀ ਖਰਚੇ ਅਤੇ ਹੋਰ ਭੁਗਤਾਨ ਦਿੱਤੇ ਜਾਣਗੇ। ਇਹ ਵੀ ਯਾਦ ਰਹੇ ਕਿ ਜ਼ੋਮੈਟੋ ਪੂਰੇ ਦੇਸ਼ ਵਿੱਚ ਹਰ ਰੋਜ਼ ਡੇਢ ਲੱਖ ਤੋਂ ਵੱਧ ਲੋਕਾਂ ਨੂੰ ਭੋਜਨ ਵੰਡਣ ਦਾ ਕੰਮ ਕਰਦੀ ਹੈ।

ਇਸ ਤਰ੍ਹਾਂ ਮਿਲੇਗਾ ਬੀਮੇ ਦਾ ਲਾਭ : ਕੰਪਨੀ ਮੁਤਾਬਿਕ ਜ਼ੋਮੈਟੋ ਨੇ ਡਿਜੀਟਲ ਇੰਸ਼ੋਰੈਂਸ ਪ੍ਰੋਵਾਈਡਰ ACKO ਨਾਲ ਇਕ ਹਿੱਸੇਦਾਰੀ ਕੀਤੀ ਹੈ ਅਤੇ ਇਸੇ ਮੁਤਾਬਿਕ ਕੰਪਨੀ ਵੱਲੋਂ ਜਣੇਪਾ ਬੀਮਾ ਦਿੱਤਾ ਜਾ ਰਿਹਾ ਹੈ। ਇਸ ਬੀਮੇ ਦਾ ਲਾਭ ਕੰਪਨੀ ਦੀ ਪਾਲਿਸੀ ਮੁਤਾਬਿਕ ਜ਼ੋਮੈਟੋ ਪਲੇਟਫਾਰਮ 'ਤੇ 1000 ਡਿਲੀਵਰੀਆਂ ਪੂਰਾ ਕਰਨ ਤੋਂ ਬਾਅਦ ਹੀ ਮਹਿਲਾਵਾਂ ਨੂੰ ਮਿਲੇਗਾ। ਇਸ ਬੀਮੇ ਲਈ ਮਹਿਲਾਵਾਂ ਨੂੰ ਰਜਿਸਟਰ ਕਰਨ ਵਾਲੇ ਦਿਨ ਯਾਨੀ ਕਿ 60 ਦਿਨਾਂ ਤੋਂ ਕੰਪਨੀ ਨਾਲ ਕੰਮ ਕਰਨ ਤੋਂ ਬਾਅਦ ਹੀ ਮਿਲੇਗਾ।

ਜ਼ਿਕਰਯੋਗ ਹੈ ਕਿ ਬੀਮਾ ਕਵਰੇਜ 2 ਬੱਚਿਆਂ ਤੱਕ ਆਮ ਅਤੇ ਸਿਜੇਰੀਅਨ ਡਿਲੀਵਰੀ ਦੇ ਨਾਲ-ਨਾਲ ਗਰਭਪਾਤ ਅਤੇ ਗਰਭਪਾਤ ਵਰਗੀਆਂ ਸਥਿਤੀਆਂ ਵਿੱਚ ਹੀ ਮਿਲ ਸਕੇਗਾ। ਕੰਪਨੀ ਦੀ ਪਾਲਿਸੀ ਮੁਤਾਬਿਕ ਬੀਮਾ ਯੋਜਨਾ ਆਮ ਡਿਲੀਵਰੀ ਲਈ 25,000 ਰੁਪਏ ਅਤੇ ਸੀਜੇਰੀਅਨ ਲਈ 40,000 ਰੁਪਏ ਤੱਕ ਮਿਲੇਗਾ। ਇਸਦੇ ਨਾਲ ਹੀ ਗਰਭਪਾਤ ਅਤੇ ਗਰਭਪਾਤ ਦੀ ਸਥਿਤੀ ਵਿੱਚ 40 ਹਜ਼ਾਰ ਰੁਪਏ ਦਿੱਤੇ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.