ETV Bharat / business

IDFC First Bank Q1 results: IDFC ਫਸਟ ਬੈਂਕ ਦਾ ਲਾਭ 61 ਫੀਸਦ ਵੱਧ ਕੇ ਹੋਇਆ 765 ਕਰੋੜ ਰੁਪਏ

author img

By

Published : Jul 30, 2023, 12:09 PM IST

IDFC ਫਸਟ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਹਨ। ਇਹਨਾਂ ਨਤੀਜਿਆਂ ਮੁਤਾਬਕ ਕੰਪਨੀ ਨੂੰ ਜ਼ਬਰਦਸਤ ਮੁਨਾਫਾ ਹੋਇਆ ਹੈ। ਇਸ ਦਾ ਲਾਭ 61 ਫੀਸਦੀ ਵਧ ਕੇ 765 ਕਰੋੜ ਰੁਪਏ ਹੋ ਗਿਆ ਹੈ।

IDFC First Bank Q1 results: IDFC First Bank's net profit rises 61 percent to ₹765 crore
IDFC First Bank Q1 results: IDFC ਫਸਟ ਬੈਂਕ ਦਾ ਸ਼ੁੱਧ ਲਾਭ 61% ਵੱਧ ਕੇ ਹੋਇਆ ₹765 ਕਰੋੜ

ਨਵੀਂ ਦਿੱਲੀ: ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ IDFC ਫਸਟ ਬੈਂਕ ਦਾ ਸ਼ੁੱਧ ਲਾਭ ਸਾਲਾਨਾ ਆਧਾਰ 'ਤੇ 61 ਫੀਸਦੀ ਵਧ ਕੇ 765 ਕਰੋੜ ਰੁਪਏ ਹੋ ਗਿਆ ਹੈ। ਬੈਂਕ ਨੇ ਸ਼ਨੀਵਾਰ ਨੂੰ ਕਿਹਾ ਕਿ ਮੁਨਾਫੇ 'ਚ ਇਹ ਵਾਧਾ ਮੁੱਖ ਤੌਰ 'ਤੇ ਕੋਰ ਸੰਚਾਲਨ ਆਮਦਨ 'ਚ ਮਜ਼ਬੂਤ ​​ਵਾਧੇ ਕਾਰਨ ਹੋਇਆ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਬੈਂਕ ਦਾ ਸ਼ੁੱਧ ਲਾਭ 474 ਕਰੋੜ ਰੁਪਏ ਸੀ।

ਬੈਂਕ ਦਾ ਐੱਨ.ਆਈ.ਆਈ. 36 ਫੀਸਦੀ ਵਧਿਆ: ਬੈਂਕ ਦੀ ਸ਼ੁੱਧ ਵਿਆਜ ਆਮਦਨ (NII) ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਸਾਲਾਨਾ ਆਧਾਰ 'ਤੇ 36 ਫੀਸਦੀ ਵਧ ਕੇ 3,745 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 2,751 ਕਰੋੜ ਰੁਪਏ ਸੀ। ਨਿਵੇਸ਼ਕਾਂ ਦੇ ਨਿਵੇਸ਼ 'ਤੇ ਬੈਂਕ ਦੁਆਰਾ ਅਦਾ ਕੀਤੇ ਵਿਆਜ ਅਤੇ ਜਮ੍ਹਾਕਰਤਾਵਾਂ ਦੇ ਜਮ੍ਹਾ 'ਤੇ ਅਦਾ ਕੀਤੇ ਵਿਆਜ ਦੇ ਵਿਚਕਾਰ ਅੰਤਰ ਨੂੰ ਬੈਂਕ ਦੀ ਸ਼ੁੱਧ ਵਿਆਜ ਆਮਦਨ ਕਿਹਾ ਜਾਂਦਾ ਹੈ। 30 ਜੂਨ2023 ਤੱਕ ਬੈਂਕ ਦੀ ਕੁੱਲ ਐਨਪੀਏ 2.17 ਪ੍ਰਤੀਸ਼ਤ ਤੱਕ ਸੁਧਰ ਗਈ,ਜੋ ਕਿ ਪਿਛਲੇ ਸਾਲ 3.36 ਫੀਸਦੀ ਸੀ। ਬੈਂਕ ਦਾ ਸ਼ੁੱਧ ਐਨਪੀਏ ਜੂਨ 2023 ਦੀ ਤਿਮਾਹੀ ਵਿੱਚ 0.70 ਪ੍ਰਤੀਸ਼ਤ ਹੋ ਗਿਆ ਜੋ ਜੂਨ 2022 ਵਿੱਚ 1.30 ਪ੍ਰਤੀਸ਼ਤ ਸੀ। ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਕਿਹਾ ਕਿ ਕੋਰ ਆਪਰੇਸ਼ਨਾਂ ਤੋਂ ਮੁਨਾਫਾ ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ 'ਚ 987 ਕਰੋੜ ਰੁਪਏ ਤੋਂ 45 ਫੀਸਦੀ ਵਧ ਕੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 1,427 ਕਰੋੜ ਰੁਪਏ ਹੋ ਗਿਆ।

ਜਮ੍ਹਾਂ ਰਕਮ ਵਿੱਚ 44% ਵਾਧਾ: ਜੂਨ ਤਿਮਾਹੀ 'ਚ ਗਾਹਕਾਂ ਦੀ ਜਮ੍ਹਾਂ ਰਕਮ ਸਾਲਾਨਾ ਆਧਾਰ 'ਤੇ 44 ਫੀਸਦੀ ਵਧ ਕੇ 1.49 ਲੱਖ ਕਰੋੜ ਰੁਪਏ ਹੋ ਗਈ। ਰਿਟੇਲ ਡਿਪਾਜ਼ਿਟ ਕੁਲ ਗਾਹਕਾਂ ਦੀ ਜਮ੍ਹਾ ਦਾ 77 ਫੀਸਦੀ ਸੀ, ਜੋ ਸਾਲ ਦਰ ਸਾਲ 51 ਫੀਸਦੀ ਵਧ ਕੇ 1.14 ਲੱਖ ਕਰੋੜ ਰੁਪਏ ਹੋ ਗਿਆ। ਕਰੰਟ ਅਕਾਊਂਟ ਸੇਵਿੰਗਜ਼ ਅਕਾਊਂਟ'ਚ ਜਮ੍ਹਾ ਸਾਲਾਨਾ ਆਧਾਰ 'ਤੇ 27 ਫੀਸਦੀ ਵਧ ਕੇ 71,765 ਕਰੋੜ ਰੁਪਏ ਹੋ ਗਈ। CASA ਅਨੁਪਾਤ 46.5 ਪ੍ਰਤੀਸ਼ਤ ਰਿਹਾ,ਜੋ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ 50 ਪ੍ਰਤੀਸ਼ਤ ਤੋਂ ਘੱਟ ਹੈ। ਵਧਦੀਆਂ ਵਿਆਜ ਦਰਾਂ ਕਾਰਨ, ਜਮ੍ਹਾਂਕਰਤਾਵਾਂ ਨੇ ਬਚਤ ਖਾਤਿਆਂ ਨੂੰ ਫਿਕਸਡ ਡਿਪਾਜ਼ਿਟ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਬੈਂਕਾਂ ਦੀ ਜਮ੍ਹਾ ਰਾਸ਼ੀ ਵਧੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.