ETV Bharat / business

Gold Silver Rate Today: ਸੋਨੇ-ਚਾਂਦੀ ਦੇ ਰੇਟ ਵਿੱਚ ਕਾਰੋਬਾਰੀ ਘੰਟਿਆ ਦੌਰਾਨ ਦਿਖੀ ਤੇਜ਼ੀ

author img

By

Published : Apr 21, 2023, 12:09 PM IST

Gold Silver Rate Today
Gold Silver Rate Today

ਏਸ਼ੀਆਈ ਕਾਰੋਬਾਰੀ ਘੰਟਿਆਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਨਿਊਯਾਰਕ ਸਥਿਤ ਕਮੋਡਿਟੀ ਐਕਸਚੇਂਜ ਕਾਮੈਕਸ 'ਤੇ ਸੋਨੇ ਦੀ ਸਪਾਟ ਕੀਮਤ 'ਚ 0.11 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ।

ਨਵੀਂ ਦਿੱਲੀ: ਕੌਮਾਂਤਰੀ ਬਾਜ਼ਾਰਾਂ 'ਚ ਕੀਮਤੀ ਧਾਤਾਂ ਦੀਆਂ ਕੀਮਤਾਂ 'ਚ ਤੇਜ਼ੀ ਦੇ ਵਿਚਾਲੇ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨਾ 440 ਰੁਪਏ ਵੱਧ ਕੇ 60,340 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 59,900 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 850 ਰੁਪਏ ਵੱਧ ਕੇ 75450 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਏਸ਼ੀਆਈ ਕਾਰੋਬਾਰੀ ਘੰਟਿਆਂ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ: ਐਚਡੀਐਫਸੀ ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, "ਦਿੱਲੀ ਬਾਜ਼ਾਰ ਵਿੱਚ ਸਪਾਟ ਸੋਨੇ ਦੀ ਕੀਮਤ 440 ਰੁਪਏ ਵਧ ਕੇ 60,340 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।" ਕੌਮਾਂਤਰੀ ਬਾਜ਼ਾਰ 'ਚ ਸੋਨਾ ਤੇਜ਼ੀ ਨਾਲ 1,996 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਜਦਕਿ ਚਾਂਦੀ ਵੀ 25.16 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਵੀਰਵਾਰ ਨੂੰ ਏਸ਼ੀਆਈ ਕਾਰੋਬਾਰੀ ਘੰਟਿਆਂ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਸੌਮਿਲ ਗਾਂਧੀ ਨੇ ਦੱਸਿਆ ਕਿ ਨਿਊਯਾਰਕ ਸਥਿਤ ਕਮੋਡਿਟੀ ਐਕਸਚੇਂਜ ਕਾਮੈਕਸ 'ਤੇ ਸੋਨੇ ਦੀ ਸਪਾਟ ਕੀਮਤ 0.11 ਫੀਸਦੀ ਵੱਧ ਕੇ 1,996 ਡਾਲਰ ਪ੍ਰਤੀ ਔਂਸ ਹੋ ਗਈ।

ਇਨ੍ਹਾਂ ਕਾਰਨਾਂ ਕਰਕੇ ਵਧੀ ਸੋਨੇ-ਚਾਂਦੀ ਦੀ ਕੀਮਤ: ਖਾਸ ਤੌਰ 'ਤੇ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸੁਰੱਖਿਅਤ ਨਿਵੇਸ਼ ਮੰਨੇ ਜਾਣ ਵਾਲੇ ਸੋਨੇ-ਚਾਂਦੀ 'ਚ ਸ਼ਾਨਦਾਰ ਉਛਾਲ ਦੇਖਣ ਨੂੰ ਮਿਲਿਆ ਹੈ। ਜਿਸ 'ਚ 10 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਨੇ ਇਕ ਰਿਪੋਰਟ 'ਚ ਇਹ ਗੱਲ ਕਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਸਾਲ ਸੁਰੱਖਿਅਤ ਨਿਵੇਸ਼ ਦਾ ਸਾਲ ਹੈ। ਮੰਗ ਅਤੇ ਸਪਲਾਈ ਕਾਰਕਾਂ ਦਾ ਇਤਿਹਾਸਕ ਤੌਰ 'ਤੇ ਸੋਨੇ ਦੀਆਂ ਕੀਮਤਾਂ 'ਤੇ ਸਿੱਧਾ ਪ੍ਰਭਾਵ ਨਹੀਂ ਪਿਆ ਹੈ। ਖਾਸ ਤੌਰ 'ਤੇ ਅਜਿਹੀਆਂ ਸਥਿਤੀਆਂ ਵਿੱਚ ਜਿੱਥੇ ਮਾਰਕੀਟ ਅਨਿਸ਼ਚਿਤਤਾਵਾਂ ਮੌਜੂਦ ਹਨ। ਆਲਮੀ ਮੰਦੀ, ਭੂ-ਰਾਜਨੀਤਿਕ ਅਨਿਸ਼ਚਿਤਤਾ ਦੇ ਨਾਲ-ਨਾਲ ਵਿਆਜ ਦਰਾਂ ਵਿੱਚ ਹੌਲੀ ਵਾਧੇ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਪਿਛਲੇ ਕੁਝ ਮਹੀਨਿਆਂ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਲਈ ਹੁਣ ਇਸ 'ਚ ਹਲਕੀ ਨਰਮੀ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:- Share Market Update: ਸੈਂਸੈਕਸ 210 ਅੰਕਾਂ ਤੋਂ ਵੱਧ ਚੜ੍ਹਿਆ, ਨਿਫਟੀ ਵਿੱਚ 56 ਅੰਕਾਂ ਦੀ ਮਜ਼ਬੂਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.