ETV Bharat / business

Gold Silver Price Today: ਕਰਵਾ ਚੌਥ ਤੋਂ ਪਹਿਲਾ ਸੋਣਾ-ਚਾਂਦੀ ਹੋਇਆ ਸਸਤਾ, ਇੱਥੇ ਜਾਣੋ ਕੀਮਤਾਂ

author img

By ETV Bharat Punjabi Team

Published : Oct 31, 2023, 5:11 PM IST

Gold Silver Price Today
Gold Silver Price Today

Gold Silver Price: ਕਰਵਾ ਚੌਥ ਮੌਕੇ ਸੋਨਾ ਅਤੇ ਚਾਂਦੀ ਸਸਤਾ ਹੋ ਗਿਆ ਹੈ। ਸੋਨੇ ਦੀ ਕੀਮਤ 61 ਹਜ਼ਾਰ ਅਤੇ ਚਾਂਦੀ 72,500 ਰੁਪਏ ਦੇ ਕਰੀਬ ਵਪਾਰ ਕਰ ਰਹੇ ਹਨ।

ਹੈਦਰਾਬਾਦ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਸੋਮਵਾਰ ਨੂੰ ਤੇਜ਼ੀ ਤੋਂ ਬਾਅਦ ਅੱਜ ਗਿਰਾਵਟ ਦੇਖੀ ਗਈ ਹੈ। ਸੋਨੇ ਦੀ ਕੀਮਤ 61 ਹਜ਼ਾਰ ਅਤੇ ਚਾਂਦੀ 72,500 ਰੁਪਏ ਦੇ ਕਰੀਬ ਵਪਾਰ ਕਰ ਰਹੇ ਹਨ। ਅੰਤਰਰਾਸ਼ਟਰੀ ਬਾਜ਼ਾਰ 'ਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਨਵੰਬਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਰਵਾ ਚੌਥ ਮਨਾਇਆ ਜਾ ਰਿਹਾ ਹੈ। ਕਰਵਾ ਚੌਥ ਵਿਆਹਿਆ ਔਰਤਾਂ ਲਈ ਖਾਸ ਹੈ। ਇਸ ਲਈ ਜੇਕਰ ਤੁਸੀਂ ਕਰਵਾ ਚੌਥ ਮੌਕੇ ਆਪਣੀ ਪਤਨੀ ਲਈ ਕੋਈ ਤੌਹਫਾ ਖਰੀਦਣਾ ਚਾਹੁੰਦੇ ਹੋ, ਤਾਂ ਸੋਨੇ ਅਤੇ ਚਾਂਦੀ ਦੇ ਗਹਿਣੇ ਤੋਹਫ਼ੇ ਵਜੇ ਦੇ ਸਕਦੇ ਹੋ। ਕਿਉਕਿ ਸੋਨਾ ਅਤੇ ਚਾਂਦੀ ਕਰਵਾ ਚੌਥ ਮੌਕੇ ਸਸਤਾ ਹੋ ਗਿਆ ਹੈ।

ਸੋਣਾ ਹੋਇਆ ਸਸਤਾ: ਕਰਵਾ ਚੌਥ ਤੋਂ ਇੱਕ ਦਿਨ ਪਹਿਲਾ ਫਿਊਚਰਜ਼ ਬਾਜ਼ਾਰ 'ਚ ਸੋਨਾ ਅਤੇ ਚਾਂਦੀ ਸਸਤਾ ਹੋ ਗਿਆ ਹੈ। MCX 'ਤੇ ਸੋਨੇ ਦਾ ਦਸੰਬਰ ਇਕਰਾਰਨਾਮਾ ਅੱਜ 163 ਰੁਪਏ ਦੀ ਗਿਰਾਵਟ ਦੇ ਨਾਲ 61,117 ਰੁਪਏ ਦੀ ਕੀਮਤ 'ਤੇ ਖੁੱਲਿਆ। ਸੋਨੇ ਦੀ ਕੀਮਤ ਨੇ 61,199 ਰੁਪਏ ਦੇ ਦਿਨ ਦੇ ਉੱਚ ਪੱਧਰ ਅਤੇ 61,110 ਰੁਪਏ ਦੀ ਕੀਮਤ ਦੇ ਹੇਠਲੇ ਪੱਧਰ ਨੂੰ ਛੂਹ ਲਿਆ ਹੈ।

ਕਰਵਾ ਚੌਥ ਤੋਂ ਪਹਿਲਾ ਚਾਂਦੀ ਹੋਈ ਸਸਤੀ: ਸੋਨੇ ਤੋਂ ਇਲਾਵਾ ਚਾਂਦੀ 'ਚ ਵੀ ਗਿਰਾਵਟ ਦੇਖੀ ਜਾ ਰਹੀ ਹੈ। MCX 'ਤੇ ਚਾਂਦੀ ਅੱਜ 263 ਰੁਪਏ ਦੀ ਗਿਰਾਵਟ ਦੇ ਨਾਲ 72,493 ਰੁਪਏ ਦੀ ਕੀਮਤ 'ਤੇ ਖੁੱਲੀ। ਪਹਿਲਾ ਚਾਂਦੀ ਦੀ ਕੀਮਤ 305 ਰੁਪਏ ਦੀ ਗਿਰਾਵਟ ਦੇ ਨਾਲ 72,450 ਰੁਪਏ ਦੀ ਕੀਮਤ 'ਤੇ ਵਪਾਰ ਕਰ ਰਹੀ ਸੀ। ਇਸ ਸਮੇਂ ਚਾਂਦੀ ਦੀ ਕੀਮਤ ਨੇ 72,539 ਰੁਪਏ ਦੇ ਉੱਚ ਅਤੇ 72,433 ਰੁਪਏ ਪ੍ਰਤੀ ਕਿੱਲੋ ਦੀ ਕੀਮਤ 'ਤੇ ਦਿਨ ਦੇ ਹੇਠਲੇੇ ਪੱਧਰ ਨੂੰ ਛੂਹ ਲਿਆ ਹੈ।

ਅੰਤਰਾਸ਼ਟਰੀ ਬਾਜ਼ਾਰ 'ਚ ਵੀ ਸੋਨੇ ਅਤੇ ਚਾਂਦੀ ਦੀ ਕੀਮਤ 'ਚ ਗਿਰਾਵਟ: ਅੰਤਰਾਸ਼ਟਰੀ ਬਾਜ਼ਾਰ 'ਚ ਵੀ ਚਾਂਦੀ ਅਤੇ ਸੋਨੇ ਦੀਆਂ ਕੀਮਤਾ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। Comex 'ਤੇ ਸੋਨਾ 2005.60 ਡਾਲਰ ਪ੍ਰਤੀ ਔਸਤ ਦੀ ਕੀਮਤ 'ਤੇ ਖੁੱਲਿਆਂ। Comex 'ਤੇ ਚਾਂਦੀ ਦੀ ਕੀਮਤ 23.45 ਡਾਲਰ ਦੀ ਕੀਮਤ 'ਤੇ ਖੁੱਲੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.