ETV Bharat / business

ਮਾਹਿਰਾਂ ਦੀ ਰਾਏ : ਇਨ੍ਹਾਂ 3 ਤਰੀਕਿਆਂ ਨਾਲ ਆਪਣੇ ਸਮਾਰਟ ਫ਼ੋਨ ਰੱਖੋ ਸੁਰੱਖਿਅਤ

author img

By

Published : Dec 29, 2019, 5:51 PM IST

ਆਮਤੌਰ ਉੱਤੇ ਲੋਕ ਆਪਣੇ ਮੋਬਾਈਲ ਫ਼ੋਨ ਦੇ ਬੀਮਾ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹਨ। ਪਰ ਸਮਾਰਟਫ਼ੋਨ ਦਾ ਬੀਮਾ ਕਰਵਾਉਣਾ ਕਈ ਵਾਰ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਪੜ੍ਹੋ ਪੂਰੀ ਖ਼ਬਰ

three ways to insure your smartphone
ਮਾਹਿਰਾਂ ਦੀ ਰਾਏ : ਇੰਨ੍ਹਾਂ 3 ਤਰੀਕਿਆਂ ਨਾਲ ਆਪਣੇ ਸਮਾਰਟ ਫ਼ੋਨ ਰੱਖੋ ਸੁਰੱਖਿਅਤ

ਹੈਦਰਾਬਾਦ : ਭਾਰਤ ਦੁਨੀਆਂ ਦੇ ਸਭ ਤੋਂ ਵੱਡੀ ਸਮਾਰਟ ਫ਼ੋਨ ਦੀ ਮਾਰਕਿਟ ਵਿੱਚੋਂ ਇੱਕ ਹੈ। ਭਾਰਤੀ ਸਮਾਰਟ ਫ਼ੋਨ ਖ਼ਰੀਦਣ ਦੇ ਨਾਲ-ਨਾਲ ਇਸ ਦੀ ਅਸੈਸਰੀ ਉੱਤੇ ਖ਼ੂਬ ਖ਼ਰਚ ਕਰਦੇ ਹਨ। ਇਸ ਅਸੈਸਰੀ ਵਿੱਚ ਮੋਬਾਈਲ ਕਵਰ, ਹੈੱਡਫ਼ੋਨ, ਪਾਵਰ ਬੈਂਕ, ਸਕਰੀਨ ਗਾਰਡ ਆਦਿ ਸ਼ਾਮਲ ਹਨ।

ਇਸ ਤੋਂ ਇਲਾਵਾ ਕਈ ਈ-ਕਾਮਰਸ ਕੰਪਨੀਆਂ ਕਾਫ਼ੀ ਘੱਟ ਕੀਮਤ ਉੱਤੇ ਮੋਬਾਈਲ ਬੀਮਾ ਪਾਲਿਸੀਆਂ ਦੇ ਵੀ ਰਹੀਆਂ ਹਨ। ਇਸ ਵਿੱਚ ਕੰਪਨੀਆਂ ਮੋਬਾਈਲ ਗੁੰਮ, ਚੋਰੀ ਹੋ ਜਾਣ, ਸਕਰੀਨ ਡੈਮੇਜ਼ ਹੋਣ ਆਦਿ ਦੇ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਦੀਆਂ ਹਨ।

ਹਾਲਾਂਕਿ, ਇਸ ਤੋਂ ਇਲਾਵਾ ਕਈ ਅਜਿਹੀਆਂ ਪਾਲਸੀਆਂ ਹਨ ਜੋ ਤੁਹਾਡੇ ਸਮਾਰਟਫ਼ੋਨ ਲਈ ਮਹੱਤਵਪੂਰਨ ਹਨ। ਆਓ ਜਾਣਦੇ ਹਾਂ ਅਜਿਹੀਆਂ ਕੁੱਝ ਪਾਲਿਸੀਆਂ ਬਾਰੇ..

ਅਕਸਟੈਂਡਿਡ ਵਾਰੰਟੀ ਪਾਲਿਸੀ

ਜ਼ਿਆਦਾਤਰ ਉਤਾਪਦਕ ਮੋਬਾਈਲ ਦੇ ਨਾਲ ਇੱਕ ਸਾਲ ਦੀ ਵਾਰੰਟੀ ਦਿੰਦੇ ਹਨ। ਅਕਸਟੈਂਡਿਡ ਵਾਰੰਟੀ ਪਾਲਿਸੀ ਲੈਣ ਉੱਤੇ ਇਹ ਮਿਆਦ 3 ਸਾਲ ਦੀ ਹੋ ਸਕਦੀ ਹੈ। ਇੱਕ ਸਾਲ ਬਾਅਦ ਵਾਰੰਟੀ ਨਾਲ ਜੁੜੀਆਂ ਸਮੱਸਿਆਵਾਂ ਆਉਣ ਉੱਤੇਇਹ ਪਾਲਿਸੀ ਕਾਫ਼ੀ ਸਹਾਇਕ ਹੁੰਦੀ ਹੈ।

three ways to insure your smartphone
ਅਕਸਟੈਂਡਿਡ ਵਾਰੰਟੀ ਪਾਲਿਸੀ

ਭਾਰਤ ਵਿੱਚ ਬਜ਼ਟ ਸਮਾਰਟਫ਼ੋਨ ਦੀ ਵਿਕਰੀ ਜ਼ਿਆਦਾ ਹੁੰਦੀ ਹੈ। ਇਹ ਪਾਲਿਸੀ ਲੈਣ ਨਾਲ ਗਾਹਕ ਆਤਮ-ਵਿਸ਼ਵਾਸੀ ਹੋ ਸਕਦੇ ਹਨ ਕਿ ਉਤਪਾਦਨ ਨਾਲ ਜੁੜੀ ਕੋਈ ਵੀ ਸਮੱਸਿਆ ਹੋਣ ਉੱਤੇ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੋਵੇਗੀ। ਹਾਲਾਂਕਿ ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਇਹ ਚੋਰੀ ਜਾਂ ਫ਼ੋਨ ਦੀ ਬਾਡੀ ਦੀ ਨੁਕਸਾਨ ਨੂੰ ਕਵਰ ਨਹੀਂ ਕਰਦਾ ਹੈ ਇਹ ਸਿਰਫ਼ ਉਤਪਾਦਕ ਵਾਰੰਟੀ ਲਈ ਹੈ।

ਸਾਇਬਰ-ਬੀਮਾ ਪਾਲਿਸੀ
ਪਹਿਲਾਂ ਦੇ ਸਮੇਂ ਵਿੱਚ ਪਰਸ ਜਾਂ ਵੈਲਟ ਦੀ ਚੋਰੀ ਚਿੰਤਾ ਦਾ ਵਿਸ਼ਾ ਸੀ, ਪਰ ਅੱਜ ਇਹ ਡਿਜ਼ੀਟਲ ਚਿੰਤਾਵਾਂ ਵਿੱਚ ਬਦਲ ਗਿਆ ਹੈ। ਹੁਣ ਸੋਸ਼ਲ ਮੀਡੀਆ ਆਕਊਂਟ ਨੂੰ ਹੈੱਕ ਕਰਨਾ, ਸਮਾਜਿਕ ਚਰਿੱਤਰ ਨੂੰ ਖ਼ਰਾਬ ਕਰਨਾ, ਆਈਡੈਂਟਿਟੀ ਚੋਰੀ, ਆਨਲਾਇਨ ਧੋਖਾਧੜੀ, ਬੈਂਕ ਜਾਣਕਾਰੀ ਦੀ ਚੋਰੀ, ਸਾਇਬਰ ਚੋਰੀ, ਫ਼ਿੰਸ਼ਿੰਗ, ਸਾਇਬਰ ਵਿਸਥਾਰ ਅਤੇ ਮਾਲਵੇਅਰ ਹਮਲੇ ਜ਼ਿਆਦਾ ਵੱਡੇ ਖ਼ਤਰੇ ਹੋ ਗਏ ਹਨ। ਅਜਿਹੇ ਵਿੱਚ ਸਾਇਬਰ-ਬੀਮਾ ਪਾਲਿਸੀ ਅਜਿਹੀ ਕਿਸੇ ਵੀ ਘਟਨਾ ਤੋਂ ਤੁਹਾਨੂੰ ਸੁਰੱਖਿਅਤ ਰੱਖ ਸਕਦੀ ਹੈ।

three ways to insure your smartphone
ਸਾਇਬਰ-ਬੀਮਾ ਪਾਲਿਸੀ

ਫ਼ੋਨ ਨੂੰ ਹੋਮ ਬੀਮਾ ਪਾਲਿਸੀ ਵਿੱਚ ਸ਼ਾਮਲ ਕਰਨਾ
ਇੱਕ ਵਧੀਆ ਹੋਮ ਬੀਮਾ ਪਾਲਿਸੀ ਤੁਹਾਡੇ ਮੋਬਾਈਲ ਫ਼ੋਨ ਲਈ ਸਾਰੇ ਜ਼ੋਖ਼ਿਮਾਂ ਨੂੰ ਕਵਰ ਕਰੇਗਾ। ਇਸ ਦੇ ਤਹਿਤ ਮੋਬਾਈਲ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਮਿਲਦੀ ਹੈ। ਇਸ ਵਿੱਚ ਚੋਰੀ, ਠੱਗੀ, ਐਕਸੀਡੈਂਟਲ ਡੈਮੇਜ਼ ਆਦਿ ਵੀ ਸ਼ਾਮਲ ਹਨ।

three ways to insure your smartphone
ਫ਼ੋਨ ਨੂੰ ਹੋਮ ਬੀਮਾ ਪਾਲਿਸੀ ਵਿੱਚ ਸ਼ਾਮਲ ਕਰਨਾ

ਲੇਖਕ- ਤਪਨ ਸਿੰਘਲ, ਐੱਮਡੀ ਅਤੇ ਸੀਟੀਓ, ਬਜਾਜ ਆਲਿਆਂਜ ਜਨਰਲ ਇੰਸੋਰੈਂਸ

Intro:Body:

gp


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.