ETV Bharat / business

ਕੋਲ ਇੰਡੀਆ ਆਪਣੀ ਹੋਰ ਹਿੱਸੇਦਾਰੀ ਨੂੰ ਵੇਚਣ ਲਈ ਤਿਆਰ

author img

By

Published : Oct 1, 2019, 9:16 PM IST

ਕੋਲ ਇੰਡੀਆ ਨੇ ਮੁੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿੱਚ ਕਿਹਾ ਕਿ ਨਿਵੇਸ਼ ਅਤੇ ਲੋਕ ਸੰਪਤੀ ਪ੍ਰਬੰਧਕ ਵਿਭਾਗ (ਦੀਪਮ) ਕੇਂਦਰ ਸਰਕਾਰ ਵੱਲੋਂ ਇੰਡੀਆ ਵਿੱਚ ਹੋਰ ਹਿੱਸੇਦਾਰੀ ਵੇਚਣ ਲਈ 3-4 ਅਕਤੂਬਰ ਨੂੰ ਪ੍ਰਚਾਰ ਕਰੇਗਾ।

ਕੋਲ ਇੰਡੀਆ ਆਪਣੀ ਹੋਰ ਹਿੱਸੇਦਾਰੀ ਨੂੰ ਵੇਚਣ ਲਈ ਤਿਆਰ

ਨਵੀਂ ਦਿੱਲੀ : ਜਨਤਕ ਖੇਤਰ ਦੀ ਕੋਲ ਇੰਡੀਆ ਲਿਮ. (ਸੀਆਈਐੱਲ) ਨੇ ਮੰਗਲਵਾਰ ਨੂੰ ਕਿਹਾ ਕਿ ਨਿਵੇਸ਼ ਅਤੇ ਲੋਕ ਸੰਪਤੀ ਪ੍ਰਬੰਧਕ ਵਿਭਾਗ (ਦੀਪਮ) ਕੇਂਦਰ ਵੱਲੋ ਕੰਪਨੀ ਦੇ ਹੋਰ ਸ਼ੇਅਰ ਵੇਚਣ ਲਈ ਮੁੰਬਈ ਵਿੱਚ ਇਸ ਹਫ਼ਤੇ ਪ੍ਰਚਾਰ ਕਰੇਗਾ। ਇਸੇ ਅਧੀਨ ਅਧਿਕਾਰੀ ਕੰਪਨੀ ਵਿੱਚ ਹੋਰ ਨਿਵੇਸ਼ ਨੂੰ ਲੈ ਕੇ ਮੌਜੂਦਾ ਹੋਰ ਸੰਭਾਵਿਤ ਨਿਵੇਸ਼ਕਾਂ ਦੇ ਨਾਲ ਵਿਚਾਰ-ਵਟਾਂਦਰਾ ਕਰੇਗੀ। ਸਰਕਾਰ ਨੇ ਪਿਛਲੇ ਸਾਲ ਕੋਲ ਇੰਡੀਆ ਵਿੱਚ 3.18 ਫ਼ੀਸਦੀ ਹਿੱਸੇਦਾਰੀ ਵੇਚੀ ਸੀ।

ਕੋਲ ਇੰਡੀਆ ਨੇ ਮੁੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿੱਚ ਕਿਹਾ ਕਿ ਦੀਪਮ ਕੇਂਦਰ ਸਰਕਾਰ ਦੁਆਰਾ ਕੋਲ ਇੰਡੀਆ ਵਿੱਚ ਹੋਰ ਹਿੱਸੇਦਾਰੀ ਵੇਚਣ ਨੂੰ ਲੈ ਕੇ 3-4 ਅਕਤੂਬਰ ਨੂੰ ਪ੍ਰਚਾਰ ਕਰੇਗਾ। ਸਰਕਾਰ ਨੇ ਸਾਲ 2015 ਵਿੱਚ ਕੋਲ ਇੰਡੀਆ ਵਿੱਚ ਵਿਕਰੀ ਪੇਸ਼ਕਸ਼ ਰਾਹੀਂ 10 ਫ਼ੀਸਦੀ ਹਿੱਸੇਦਾਰੀ ਵੇਚੀ ਸੀ। ਸਰਕਾਰ ਕੰਪਨੀ ਦੇ ਸ਼ੇਅਰ ਵਿਕਰੀ ਤੋਂ 23,000 ਕਰੋੜ ਰੁਪਏ ਪ੍ਰਾਪਤ ਕਰ ਚੁੱਕੀ ਹੈ।

ਦੇਸ਼ ਵਿੱਚ ਕੋਲਾ ਉਤਪਾਦਨ ਵਿੱਚ ਕੋਲ ਇੰਡੀਆ ਦੀ ਹਿੱਸੇਦਾਰੀ 80 ਫ਼ੀਸਦੀ ਤੋਂ ਜ਼ਿਆਦਾ ਹੈ। ਕੰਪਨੀ ਨੇ 2019-20 ਵਿੱਚ 66 ਕਰੋੜ ਟਨ ਕੋਲਾ ਉਤਪਾਦਨ ਦਾ ਟੀਚਾ ਰੱਖਿਆ ਹੈ ਜੋ ਪਿਛਲੇ ਸਾਲ 60.7 ਕਰੋੜ ਟਨ ਉਤਪਾਦਨ ਦੇ ਮੁਕਾਬਲੇ 8 ਫ਼ੀਸਦੀ ਤੋਂ ਜ਼ਿਆਦਾ ਹੈ।

1 ਅਕਤੂਬਰ ਤੋਂ ਹੋਣ ਵਾਲੇ ਅਹਿਮ ਬਦਲਾਅ ਜਿਨ੍ਹਾਂ ਦਾ ਲੋਕਾਂ 'ਤੇ ਪਵੇਗਾ ਅਸਰ

Intro:Body:

GP THUHI


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.