ETV Bharat / business

ਅਕਤੂਬਰ ਮਹੀਨੇ ਵਿੱਚ 12.44 ਲੱਖ ਲੋਕਾਂ ਨੂੰ ਮਿਲੀਆਂ ਨੌਕਰੀਆਂ

author img

By

Published : Dec 24, 2019, 11:54 PM IST

ਈਐੱਸਆਈਸੀ ਦੇ ਅੰਕੜਿਆਂ ਮੁਤਾਬਕ ਅਕਤੂਬਰ ਮਹੀਨੇ ਵਿੱਚ 12.44 ਲੱਖ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ। ਇਸ ਨਾਲ ਪਿਛਲੇ ਮਹੀਨੇ 12.23 ਲੱਖ ਨਵੇਂ ਰੁਜ਼ਗਾਰ ਪੈਦਾ ਹੋਏ ਸਨ।

job resords
ਅਕਤੂਬਰ ਮਹੀਨੇ ਵਿੱਚ 12.44 ਲੱਖ ਲੋਕਾਂ ਨੂੰ ਮਿਲੀਆਂ ਨੌਕਰੀਆਂ

ਨਵੀਂ ਦਿੱਲੀ : ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੇ ਅੰਕੜਿਆਂ ਮੁਤਾਬਕ ਅਕਤੂਬਰ ਮਹੀਨੇ ਵਿੱਚ 12.44 ਲੱਖ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ। ਇਸ ਨਾਲ ਪਿਛਲੇ ਮਹੀਨੇ 12.23 ਲੱਖ ਨਵੇਂ ਰੁਜ਼ਗਾਰ ਪੈਦਾ ਹੋਏ ਸਨ।

ਰਾਸ਼ਟਰੀ ਸਾਂਖਿਅਕੀ ਦਫ਼ਤਰ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿੱਤ ਸਾਲ 2018-19 ਵਿੱਚ ਈਐੱਸਆਈਸੀ ਦੇ ਕੋਲ ਕੁੱਲ 1.49 ਕਰੋੜ ਰੁਪਏ ਨਵੇਂ ਨਾਂਮਕਣ ਹੋਏ ਸਨ। ਅੰਕੜਿਆਂ ਮੁਤਾਬਕ ਤੋਂ ਪਤਾ ਚੱਲਦਾ ਹੈ ਸਤੰਬਰ, 2017 ਤੋਂ ਅਕਤੂਬਰ ,2019 ਦੌਰਾਨ ਈਐੱਸਆਈਸੀ ਯੋਜਨਾ ਤੋਂ 3.22 ਕਰੋੜ ਨਵੇਂ ਲੋਕ ਜੁੜੇ।

ਐੱਨਐੱਸਓ ਦੀ ਰਿਪੋਰਟ ਈਐੱਸਆਈਸੀ, ਕਰਮਚਾਰੀ ਭਵਿੱਖ ਅਪੀਲੀ ਸੰਗਠਨ (ਈਪੀਐੱਫ਼ਓ) ਅਤੇ ਪੈਨਸ਼ਨ ਫ਼ੰਡ ਅਥਾਰਟੀ ਅਤੇ ਵਿਕਾਸ ਟ੍ਰਬਿਊਨਲ ਵੱਲੋਂ ਸੰਚਾਲਿਤ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ ਜੁੜਣ ਵਾਲੇ ਨਵੇਂ ਸ਼ੇਅਰ ਹੋਲਡਰਾਂ ਉੱਤੇ ਆਧਾਰਿਤ ਹਨ। ਰਿਪੋਰਟ ਮੁਤਾਬਕ ਸਤੰਬਰ,2017 ਤੋਂ ਮਾਰਚ, 2018 ਦੌਰਾਨ ਈਐੱਸਆਈਸੀ ਕੋਲ 83.35 ਲੱਖ ਨਵੇਂ ਨਾਮ ਜੁੜੇ।

ਅਕਤੂਬਰ ਵਿੱਚ ਈਪੀਐੱਫ਼ਓ ਕੋਲ ਸ਼ੁੱਧ ਰੂਪ ਨਾਲ 7.39 ਲੱਖ ਨਾਮ ਦਰਜ ਹੋਏ। ਸਤੰਬਰ ਵਿੱਚ ਇਹ ਗਿਣਤੀ 9.48 ਲੱਖ ਦੀ ਸੀ। ਵਿੱਤੀ ਸਾਲ 2018-19 ਦੌਰਾਨ ਈਪੀਐੱਫ਼ਓ ਸੰਚਾਲਿਤ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ 61.12 ਲੱਖ ਸ਼ੇਅਰ-ਹੋਲਡਰ ਜੁੜੇ। ਸਤੰਬਰ, 2017 ਤੋਂ ਮਾਰਚ, 2018 ਦੌਰਾਨ ਇਸ ਨਾਲ ਸ਼ੁੱਧ ਰੂਪ ਨਾਲ 15.52 ਲੱਖ ਨਵੇਂ ਸ਼ੇਅਰ-ਹੋਲਡਰ ਜੁੜੇ। ਤਾਜ਼ਾ ਅੰਕੜਿਆਂ ਮੁਤਾਬਕ ਸਤੰਬਰ, 2017 ਤੋਂ ਅਕਤੂਬਰ, 2019 ਦੌਰਾਨ 2.93 ਕਰੋੜ ਸ਼ੇਅਰ-ਹੋਲਡਰ ਕਰਮਚਾਰੀ ਭਵਿੱਖ ਫ਼ੰਡ ਯੋਜਨਾ ਨਾਲ ਜੁੜੇ।

Intro:Body:

gp


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.