ETV Bharat / business

ਬੇਰੁਜ਼ਗਾਰੀ ਵੱਧਣ, ਖ਼ਪਤ ਘੱਟਣ ਨਾਲ ਦੇਸ਼ ਦੇ ਸਾਹਮਣੇ ਵੱਧ ਰਿਹੈ ਅਰਥ ਸੰਕਟ : ਚਿਦੰਬਰਮ

author img

By

Published : Feb 10, 2020, 11:46 PM IST

economy close to collapse fear in country chidambaram
ਬੇਰੁਜ਼ਗਾਰੀ ਵੱਧਣ, ਖ਼ਪਤ ਘੱਟਣ ਨਾਲ ਦੇਸ਼ ਦੇ ਸਾਹਮਣੇ ਵੱਧ ਰਿਹੈ ਅਰਥ ਸੰਕਟ : ਚਿਦੰਬਰਮ

ਉੱਚ ਸਦਨ ਵਿੱਚ 2020-21 ਦੇ ਲਈ ਕੇਂਦਰੀ ਬਜਟ ਉੱਤੇ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਕਾਂਗਰਸ ਦੇ ਸੀਨੀਅਰ ਨੇਤਾ ਚਿਦੰਬਰਮ ਨੇ ਸਰਕਾਰ ਨੂੰ ਅਸਮਰੱਥ ਵੈਦ ਦੱਸਿਆ ਅਤੇ ਦੇਸ਼ ਵਿੱਚ ਡਰ ਅਤੇ ਅਨਿਸ਼ਚਿਤਤਾ ਦਾ ਮਾਹੌਲ ਹੈ, ਅਜਿਹੇ ਵਿੱਚ ਕੋਈ ਨਿਵੇਸ਼ ਕਿਉਂ ਕਰੇਗਾ। ਨੋਟਬੰਦੀ ਨੂੰ ਵੱਡੀ ਭੁੱਲ ਦੱਸਦੇ ਹੋਏ ਚਿਦੰਬਰਮ ਨੇ ਕਿਹਾ ਕਿ ਸਰਕਾਰ ਆਪਣੀਆਂ ਗ਼ਲਤੀਆਂ ਮੰਨਣ ਤੋਂ ਇਨਕਾਰ ਕਰ ਦਿੰਦੀ ਹੈ।

ਨਵੀਂ ਦਿੱਲੀ : 6 ਸਾਲਾਂ ਵਿੱਚ ਅਰਥ-ਵਿਵਸਥਾ ਦਾ ਪ੍ਰਬੰਧ ਕਰਨ ਦੇ ਬਾਵਜੂਦ ਇਸ ਦੀ ਕਮੀਆਂ ਦੇ ਲਈ ਦੇ ਸਰਕਾਰ ਨੂੰ ਦੋਸ਼ੀ ਦੱਸਦੇ ਹੋਏ ਭਾਜਪਾ ਸਰਕਾਰ ਉੱਤੇ ਦੋਸ਼ ਲਾਉਂਦੇ ਹੋਏ ਕਾਂਗਰਸ ਦੇ ਸੀਨਅਰ ਨੇਤਾ ਪੀ ਚਿਦੰਬਰਮ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਬੇਰੁਜ਼ਗਾਰੀ ਲਗਾਤਾਰ ਵੱਧਣ ਅਤੇ ਖ਼ਪਤ ਘੱਟ ਹੋਣ ਕਾਰਨ ਦੇਸ਼ ਦੇ ਸਾਹਮਣੇ ਅਰਥ ਸੰਕਠ ਵੱਧ ਗਿਆ ਹੈ।

ਉੱਚ ਸਦਨ ਵਿੱਚ 2020-21 ਦੇ ਲਈ ਕੇਂਦਰੀ ਬਜਟ ਉੱਤੇ ਚਰਚਾ ਕਰਦੇ ਹੋਏ ਕਾਂਗਰਸ ਦੇ ਸੀਨੀਅਰ ਨੇਤਾ ਪੀ.ਚਿਦੰਬਰਮ ਨੇ ਮੋਦੀ ਸਰਕਾਰ ਨੂੰ ਅਸਮੱਰਥ ਡਾਕਟਰ ਦੱਸਿਆ ਅਤੇ ਕਿਹਾ ਕਿ ਦੇਸ਼ ਵਿੱਚ ਡਰ ਅਤੇ ਅਨਿਸ਼ਚਿਤਤਾ ਦਾ ਮਾਹੌਲ ਹੈ, ਅਜਿਹੇ ਵਿੱਚ ਕੋਈ ਨਿਵੇਸ਼ ਕਿਉਂ ਕਰੇਗਾ। ਨੋਟਬੰਦੀ ਨੂੰ ਵੱਡੀ ਭੁੱਲ ਦੱਸਦੇ ਹੋਏ ਚਿਦੰਬਰਮ ਨੇ ਕਿਹਾ ਕਿ ਸਰਕਾਰੀ ਆਪਣੀਆਂ ਗ਼ਲਤੀਆਂ ਮੰਨਣ ਤੋਂ ਇਨਕਾਰ ਕਰ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦਬਾਜ਼ੀ ਵਿੱਚ ਬਿਨਾਂ ਕਿਸੇ ਤਿਆਰੀ ਦੇ ਮਾਲ ਅਤੇ ਸੇਵਾ ਕਰ ਨੂੰ ਲਾਗੂ ਕਰ ਦੇਣਾ ਦੂਸਰੀ ਵੱਡੀ ਭੁੱਲ ਸੀ। ਜਿਸ ਕਾਰਨ ਅੱਜ ਅਰਥ-ਵਿਵਸਥਾ ਤਬਾਹ ਹੋ ਗਈ ਹੈ।

ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਵਿੱਤ ਮੰਤਰੀ ਦਾ ਪੂਰਾ ਬਜਟ ਭਾਸ਼ਣ ਸੁਣਿਆ ਸੀ ਜੋ 116 ਮਿੰਟ ਤੱਕ ਚੱਲਿਆ ਸੀ। ਇਸ ਗੱਲ ਦੀ ਖ਼ੁਸ਼ੀ ਹੋਈ ਕਿ ਉਨ੍ਹਾਂ ਨੇ ਬਜਟ ਭਾਸ਼ਣ ਵਿੱਚ ਇੱਕ ਵਾਰ ਵੀ ਨਹੀਂ ਕਿਹਾ ਕਿ ਅੱਛੇ ਦਿਨ ਆਉਣ ਵਾਲੇ ਹਨ। ਉਹ ਖੋਖਲੇ ਵਾਅਦੇ ਭੁੱਲ ਗਏ, ਇਹ ਵਧੀਆ ਰਿਹਾ।

ਚਿਦੰਬਰਮ ਨੇ ਕਿਹਾ ਕਿ ਸਰਕਾਰ ਲਗਾਤਾਰ ਨਕਾਰਦੀ ਰਹੀ ਹੈ, ਪਰ ਸੱਚ ਤਾਂ ਇਹ ਹੈ ਕਿ ਅਰਥ-ਵਿਵਸਥਾ ਦੀ ਸਥਿਤੀ ਬਹੁਤ ਬੁਰੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ 6 ਤਿਮਾਹੀਆਂ ਵਿੱਚ ਆਰਥਿਕ ਵਾਧਾ ਲਗਾਤਾਰ ਘੱਟ ਹੋਇਆ ਹੈ। ਪਹਿਲਾ ਅਜਿਹਾ ਕਦੇ ਨਹੀਂ ਹੋਇਆ।

ਉਨ੍ਹਾਂ ਨੇ ਕਿਹਾ ਕਿ ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ ਅਤੇ ਖ਼ਪਤ ਲਗਾਤਾਰ ਘੱਟ ਹੋ ਰਹੀ ਹੈ ਜਿਸ ਕਾਰਨ ਦੇਸ਼ ਦੇ ਸਾਹਮਣੇ ਅਰਥ-ਸੰਕਟ ਵੱਧ ਰਿਹਾ ਹੈ।

ਉਨ੍ਹਾਂ ਨੇ ਕਿਹਾ ਸਰਕਾਰ ਦਾ ਮੰਨਣਾ ਹੈ ਕਿ ਸਮੱਸਿਆ ਅਸਥਾਈ ਹੈ ਪਰ ਆਰਥਿਕ ਸਲਾਹਕਾਰਾਂ ਦਾ ਮੰਨਣਾ ਹੈ ਕਿ ਢਾਂਚਾਗਤ ਸਮੱਸਿਆ ਜ਼ਿਆਦਾ ਹੈ। ਦੋਵਾਂ ਹੀ ਹਲਾਤਾਂ ਵਿੱਚ ਹੱਲ ਅਲੱਗ-ਅਲੱਗ ਹੋਣਗੇ। ਪਰ ਪਹਿਲਾਂ ਤੋਂ ਤੈਅ ਮਾਨਸਿਕਤਾ ਦੇ ਚਲਦਿਆਂ ਤੁਸੀਂ ਸਵੀਕਾਰ ਹੀ ਨਹੀਂ ਕਰਨਾ ਚਾਹੁੰਦੇ ਕਿ ਆਰਥਿਕ ਹਾਲਾਤ ਬਦਤਰ ਹਨ।

ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਆਰਥਿਕ ਸਰਵੇ ਸਰਕਾਰ ਦੀ ਆਰਥਿਕ ਸੋਚ ਦਾ ਸੂਚਕ ਹੁੰਦਾ ਹੈ। ਇਹ ਰਾਸ਼ਟਰ ਦੇ ਲਈ ਬਹਿਸ ਦੀ ਜ਼ਮੀਨ ਤਿਆਰ ਕਰਦਾ ਹੈ। ਪਰ ਬਦਕਿਸਮਤੀ ਦੀ ਗੱਲ ਹੈ ਕਿ ਬਜਟ ਵਿੱਚ ਆਰਥਿਕ ਸਰਵੇ ਦਾ ਜ਼ਿਕਰ ਹੀ ਨਹੀਂ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਬਜਟ ਵਿੱਚ ਆਰਥਿਕ ਸਰਵੇ ਦੇ ਵਧੀਆ ਵਿਚਾਰ ਲਿਆਏ ਜਾਂਦੇ, ਉਨ੍ਹਾਂ ਉੱਤੇ ਚਰਚਾ ਜਾਂਦੀ ਅਤੇ ਵਿੱਤ ਮੰਤਰੀ ਕਹਿੰਦੀ ਕਿ ਇੰਨਾਂ ਨੂੰ ਬਾਅਦ ਵਿੱਚ ਲਾਗੂ ਕੀਤਾ ਜਾਵੇਗਾ.. ਪਰ ਅਜਿਹਾ ਕੁੱਝ ਵੀ ਨਹੀਂ ਹੋਇਆ।

ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ 6 ਸਾਲ ਤੋਂ ਅਰਥ-ਵਿਵਸਤਾ ਦਾ ਪ੍ਰਬੰਧ ਕਰ ਰਹੀ ਹੈ ਅਤੇ ਉਸ ਨੂੰ ਹਾਲੇ ਤੱਕ ਆਪਣੀ ਜ਼ਿੰਮੇਵਾਰੀ ਮੰਨਣੀ ਚਾਹੀਦੀ ਹੈ।

Intro:Body:

SA


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.