ETV Bharat / bharat

ਰਾਜਭਵਨ ਦੇ ਸਾਹਮਣੇ ਮਹਿਲਾ ਦੀ ਡਿਲੀਵਰੀ, ਨਵਜਾਤ ਦੀ ਮੌਤ, ਡਿਪਟੀ CM ਵੱਲੋਂ ਜਾਂਚ ਦੇ ਹੁਕਮ

author img

By

Published : Aug 13, 2023, 6:47 PM IST

ਲਖਨਊ ਰਾਜਭਵਨ ਦੇ ਗੇਟ ਸਾਹਮਣੇ ਮਹਿਲਾ ਨੇ ਸੜਕ ਕਿਨਾਰੇ ਬੱਚਿਆਂ ਨੂੰ ਜਨਮ ਦਿੱਤਾ। ਐਂਬੂਲੈਂਸ ਬਹੁਤ ਦੇਰੀ ਨਾਲ ਪਹੁੰਚੀ ਅਤੇ ਮਾਂ ਤੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਵੱਲੋਂ ਬੱਚੇ ਨੂੰ ਮ੍ਰਿਤਕ ਐਲਨ ਦਿੱਤਾ ਗਿਆ।

ਰਾਜਭਵਨ ਦੇ ਸਾਹਮਣੇ ਮਹਿਲਾ ਦੀ ਡਿਲੀਵਰੀ, ਨਵਜਾਤ ਦੀ ਮੌਤ, ਡਿਪਟੀ ਸੀ.ਐੱਮ. ਵੱਲੋਂ ਜਾਂਚ ਦੇ ਹੁਕਮ
ਰਾਜਭਵਨ ਦੇ ਸਾਹਮਣੇ ਮਹਿਲਾ ਦੀ ਡਿਲੀਵਰੀ, ਨਵਜਾਤ ਦੀ ਮੌਤ, ਡਿਪਟੀ ਸੀ.ਐੱਮ. ਵੱਲੋਂ ਜਾਂਚ ਦੇ ਹੁਕਮ

ਲਖਨਊ : ਹਰ ਸਾਲ ਹਜ਼ਾਰਾਂ ਕਰੋੜ ਰੁਪਏ ਸਿਹਤ ਸੇਵਾਵਾਂ 'ਤੇ ਖਰਚ ਹੋ ਰਹੇ ਹਨ, ਪਰ ਰਾਜਧਾਨੀ ਦੇ ਲੋਕਾਂ ਨੂੰ ਵੀ ਇੰਨਹਾਂ ਸੇਵਾਵਾਂ ਦਾ ਲਾਭ ਨਹੀਂ ਮਿਲ ਰਿਹਾ ਹੈ। ਐਂਬੂਲੈਂਸ ਵਾਰ-ਵਾਰ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਪਰ ਮੌਕੇ 'ਤੇ ਕੋਈ ਵੀ ਨਹੀਂ ਆਇਆ।ਆਖਰਕਾਰ ਪਰਿਵਾਰ ਦੇ ਲੋਕ ਰਿਕਸ਼ਾ ਤੋਂ ਗਰਭਵਤੀ ਨੂੰ ਹਸਪਤਾਲ ਲੈ ਜਾ ਰਹੇ ਸਨ ਤਾਂ ਰਾਜਭਵਨ ਦੇ ਗੇਟ ਨੰਬਰ 15 ਦੇ ਸਾਹਮਣੇ ਮਹਿਲਾ ਦੇ ਦਰਦ ਵੱਧ ਗਈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸੜਕ ਤੋਂ ਗੁਜ਼ਰ ਰਹੇ ਲੋਕਾਂ ਤੋਂ ਮਦਦ ਮੰਗੀ। ਕੁਝ ਔਰਤਾਂ ਨੇ ਪਰਦਾ ਲਗਾ ਕੇ ਡਿਲੀਵਰੀ ਕਰਾਈ। ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਇਸਦੇ ਬਾਅਦ ਇੱਕ ਘੰਟੇ ਦੀ ਦੇਰੀ ਤੋਂ ਪਹੁੰਚੀ ਐਂਬੂਲੈਂਸ ਜਚਾ-ਬੱਚਾ ਨੂੰ ਹਸਪਤਾਲ ਲੈ ਕੇ ਪਹੁੰਚੀ। ਇੱਥੇ ਡਾਕਟਰਾਂ ਨੇ ਨਵਜਾਤ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਜਗ੍ਹਾ 'ਤੇ ਮਹਿਲਾ ਦੀ ਡਿਲੀਵਰੀ ਹੋਈ, ਕੁਝ ਵੀ ਦੂਰੀ 'ਤੇ ਉਪ ਮੰਤਰੀ ਬ੍ਰਿਜੇਸ਼ ਪਾਠਕ ਦੀ ਰਿਹਾਇਸ਼ ਵੀ ਹੈ। ਉਪ ਮੁੱਖ ਮੰਤਰੀ ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

  • सूबे की स्वास्थ्य व्यवस्था अपने लाख विज्ञापनों व दावों के बावजूद वेंटिलेटर पर है। एम्बुलेंस न मिलने पर रिक्शे से अस्पताल जा रही गर्भवती महिला को राज भवन के पास सड़क पर प्रसव के लिए मजबूर होना पड़े तो यह पूरी व्यवस्था के लिए शर्मनाक व सूबे की स्वास्थ्य व्यवस्था की असल हकीकत है। pic.twitter.com/ebEsBFwVsO

    — Shivpal Singh Yadav (@shivpalsinghyad) August 13, 2023 " class="align-text-top noRightClick twitterSection" data=" ">

ਪਤਨੀ ਦੇ ਨਾਲ ਪਹੁੰਚੇ ਡਿਪਟੀ ਸੀਐਮ : ਡਿਪਟੀ ਸੀਐਮ ਬ੍ਰਜੇਸ਼ ਪਾਠਕ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਹ ਪਤਨੀ ਨਾਲ ਹਸਪਤਾਲ ਪਹੁੰਚੇ ਅਤੇ ਡਾਕਟਰਾਂ ਤੋਂ ਸਾਰੀ ਜਾਣਕਾਰੀ ਲਈ। ਕਾਬਲੇਜ਼ਿਕਰ ਹੈ ਕਿ ਇੰਨਹਾਂ ਵੱਲੋਂ ਹੀ ਬੱਚੇ ਨੂੰ ਦਫ਼ਨ ਕੀਤਾ ਗਿਆ। ਪੀੜਤ ਪਰਿਵਾਰ ਉਪ-ਮੁੱਖ ਮੰਤਰੀ ਕੋਲ ਭੁੱਬਾਂ ਮਾਰ-ਮਾਰ ਰੋਇਆ, ਇਸ ਮੌਕੇ ਡਿਪਟੀ ਸੀ.ਐੱਮ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਇਸ ਮਾਮਲੇ 'ਚ ਲਾਹਪ੍ਰਵਾਹੀ ਹੋਈ ਹੈ। ਉਨਹਾਂ ਆਖਿਆ ਕਿ ਇਸ ਮਾਮਲੇ 'ਚ ਜਿਸ ਦੀ ਵੀ ਲਾਹਪ੍ਰਵਾਹੀ ਸਾਹਮਣੇ ਆਈ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.