ETV Bharat / bharat

ਆਰੀਅਨ ਖਾਨ ਮਾਮਲਾ: ਗਵਾਹ ਦਾ ਸਨਸਨੀਖੇਜ਼ ਦਾਅਵਾ, ਸਮੀਰ ਵਾਨਖੇੜੇ ਨੂੰ ਪੈਸੇ ਦੇਣ ਲਈ ਹੋਈ ਸੀ ਡੀਲ !

author img

By

Published : Oct 24, 2021, 2:20 PM IST

ਮੁੰਬਈ ਡਰੱਗਜ਼ ਮਾਮਲੇ ਵਿਚ ਇਕ ਗਵਾਹ ਨੇ ਸਨਸਨੀਖੇਜ਼ ਦਾਅਵਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਵਿਚ ਪੈਸੇ ਨੂੰ ਲੈ ਕੇ ਡੀਲ ਹੋਈ ਸੀ। ਉਸ ਮੁਤਾਬਕ 18 ਕਰੋੜ ਵਿਚ ਡੀਲ ਕੀਤੀ ਗਈ। ਇਸ ਵਿਚੋਂ 8 ਕਰੋੜ ਐੱਨ.ਸੀ.ਬੀ. ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਸੀ। ਐੱਨ.ਸੀ.ਬੀ. ਨੇ ਇਸ ਨੂੰ ਏਜੰਸੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੱਸਿਆ ਹੈ।

ਆਰੀਅਨ ਖਾਨ ਮਾਮਲਾ
ਆਰੀਅਨ ਖਾਨ ਮਾਮਲਾ

ਮੁੰਬਈ: ਆਰੀਅਨ ਖਾਨ ਡਰੱਗਜ਼ ਮਾਮਲੇ ਵਿਚ ਇਕ ਨਵੇਂ ਖੁਲਾਸੇ ਨਾਲ ਕੇਸ ਦੀ ਦਿਸ਼ਾ ਮੁੜ ਸਕਦੀ ਹੈ। ਇਕ ਗਵਾਹ ਨੇ ਐੱਨ.ਸੀ.ਬੀ. ਦੇ ਜ਼ੋਨਲ ਮੁਖੀ ਸਮੀਰ ਵਾਨਖੇੜੇ 'ਤੇ ਪੈਸੇ ਲੈ ਕੇ ਡੀਲ ਕਰਨ ਨੂੰ ਲੈ ਕੇ ਗੱਲਬਾਤ ਕਰਨ ਦਾ ਦੋਸ਼ ਲਗਾਇਆ ਹੈ। ਉਸ ਨੇ ਮਾਮਲੇ ਵਿਚ ਦੂਜੇ ਗਵਾਹ ਕੇ.ਪੀ. ਗੋਸਾਵੀ 'ਤੇ ਵੀ ਗੰਭੀਰ ਦੋਸ਼ ਲਗਾਏ ਹਨ। ਕਰੂਜ਼ 'ਤੇ ਛਾਪੇਮਾਰੀ ਦੇ ਸਮੇਂ ਗੋਸਾਵੀ ਅਤੇ ਆਰੀਅਨ ਦੀ ਤਸਵੀਰ ਵਾਇਰਲ ਹੋਈ ਸੀ। ਇਸ ਤਸਵੀਰ ਵਿਚ ਗੋਸਾਵੀ ਆਰੀਅਨ ਦੇ ਨਾਲ ਸੈਲਫੀ ਲੈਂਦੇ ਹੋਏ ਦਿਖ ਰਹੇ ਹਨ। ਹਾਲਾਂਕਿ, ਐੱਨ.ਸੀ.ਬੀ. ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ।

ਇਹ ਵੀ ਪੜੋ: ਵਿਦਿਆਰਥੀ ਨੇ ਪੇਪਰ ’ਚ ਲਿਖਿਆ, ਪ੍ਰਿਯੰਕਾ ਚੋਪੜਾ ਮਾਂ ਤੇ ਸੰਨੀ ਦਿਓਲ ਪਿਤਾ, ਬੇਵਫ਼ਾ ਹੋ ਗਿਆ 'ਬਚਪਨ ਦਾ ਪਿਆਰ'

ਗਵਾਹ ਪ੍ਰਭਾਕਰ ਦਾ ਦਾਅਵਾ ਹੈ ਕਿ ਉਸ ਨੇ ਗੋਸਾਵੀ ਅਤੇ ਸੈਮ ਦੀ ਗੱਲਬਾਤ ਸੁਣੀ ਸੀ। ਇਸ ਵਿਚ ਦੋਵੇਂ 25 ਕਰੋੜ ਰੁਪਏ ਦੀ ਗੱਲ ਕਰ ਰਹੇ ਸਨ। ਬਾਅਦ ਵਿਚ ਦੋਵੇਂ 18 ਕਰੋੜ 'ਤੇ ਸਹਿਮਤ ਹੋਏ। ਉਨ੍ਹਾਂ ਨੇ ਇਸ ਵਿਚੋਂ 8 ਕਰੋੜ ਸਮੀਰ ਵਾਨਖੇੜੇ ਦੇ ਦੇਣ ਦੀ ਗੱਲ ਕਹੀ।

ਗਵਾਹ ਪ੍ਰਭਾਕਰ ਨੇ ਇਹ ਵੀ ਦਾਅਵਾ ਕੀਤਾ ਕਿ ਕਰੂਜ਼ 'ਤੇ ਛਾਪੇਮਾਰੀ ਤੋਂ ਬਾਅਦ ਸੈਮ ਅਤੇ ਗੋਸਾਵੀ ਨੂੰ ਸ਼ਾਹਰੁਖ ਖਾਨ ਦੀ ਮੈਨੇਜਰ ਪੂਜਾ ਡਡਲਾਨੀ ਦੇ ਨਾਲ ਦੇਖਿਆ ਗਿਆ। ਉਨ੍ਹਾਂ 15 ਮਿੰਟ ਤੱਕ ਆਪਸ ਵਿਚ ਗੱਲਬਾਤ ਵੀ ਹੋਈ। ਪ੍ਰਭਾਕਰ ਨੇ ਦਾਅਵਾ ਕੀਤਾ ਕਿ ਗੋਸਾਵੀ ਨੇ ਉਸ ਤੋਂ ਪੰਜ ਬਣਨ ਨੂੰ ਵੀ ਕਿਹਾ ਸੀ। ਅੱਗੇ ਉਸ ਨੇ ਕਿਹਾ ਕਿ ਐੱਨ.ਸੀ.ਬੀ. ਨੇ ਉਸ ਤੋਂ 10 ਵੱਖ-ਵੱਖ ਪੰਨਿਆਂ 'ਤੇ ਹਸਤਾਖਰ ਕਰਵਾਏ ਸਨ।

ਐੱਨ.ਡੀ.ਟੀ.ਵੀ. ਦੀ ਇਕ ਰਿਪੋਰਟ ਮੁਤਾਬਕ ਪ੍ਰਭਾਕਰ ਨੇ 50 ਲੱਖ ਨਕਦੀ ਗੋਸਾਵੀ ਨੂੰ ਦੇਣ ਦਾ ਦਾਅਵਾ ਕੀਤਾ ਹੈ।

ਮੀਡੀਆ ਵਿਚ ਛਪੀ ਖਬਰ ਮੁਤਾਬਕ ਸਮੀਰ ਵਾਨਖੇੜੇ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਮਨਘੜੰਤ ਦੱਸਿਆ ਹੈ। ਸੂਤਰਾਂ ਦਾ ਦਾਅਵਾ ਹੈ ਕਿ ਏਜੰਸੀ ਦੀ ਛਵੀ ਧੁੰਦਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਿਵਸੇਨਾ ਨੇਤਾ ਸੰਜੇ ਰਾਊਤ ਨੇ ਪੂਰੇ ਮਾਮਲੇ ਵਿਚ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਤੇ ਖੁਦ ਨੋਟਿਸ ਲਏ ਜਾਣ ਦੀ ਲੋੜ ਹੈ। ਮਹਾਰਾਸ਼ਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐੱਨ.ਸੀ.ਬੀ. ਇਸ ਮਾਮਲੇ ਵਿਚ ਐਕਟਰ ਅਨੰਨਿਆ ਪਾਂਡੇ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਦਾ ਆਰੀਅਨ ਨਾਲ ਕਾਫੀ ਕਰੀਬੀ ਸਬੰਧ ਰਿਹਾ ਹੈ।

ਇਹ ਵੀ ਪੜੋ: ਗਵਾਹੀ ਲਈ ED ਸਾਹਮਣੇ ਪੇਸ਼ ਹੋਈ ਜੈਕਲੀਨ ਫਰਨਾਂਡੀਜ਼, ਬਿਆਨ ਕਰਾਏ ਦਰਜ

ਕੀ ਹੈ ਪੂਰਾ ਮਾਮਲਾ ?

ਬੀਤੀ 2 ਅਕਤੂਬਰ ਦੀ ਰਾਤ ਨੂੰ ਮੁੰਬਈ ਤੋਂ ਗੋਆ ਜਾ ਰਹੇ ਕੋਰਡੇਲੀਆ ਕਰੂਜ਼ 'ਤੇ ਡਰੱਗਜ਼ ਪਾਰਟੀ ਦੇ ਸ਼ੱਕ 'ਚ ਐੱਨ.ਸੀ.ਬੀ. ਨੇ ਘੇਰਾਬੰਦੀ ਕੀਤੀ ਅਤੇ ਆਰੀਅਨ ਖਾਨ ਸਮੇਤ 7 ਲੋਕਾਂ ਨੂੰ ਮੌਕੇ 'ਤੇ ਫੜਿਆ। ਐੱਨ.ਸੀ.ਬਹੀ. ਦੀ ਇਕ ਟੀਮ ਕਰੂਜ਼ 'ਤੇ ਡਰੱਗਜ਼ ਪਾਰਟੀ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਯੋਜਨਾ ਦੇ ਤਹਿਤ ਐੱਨ.ਸੀ.ਬੀ. ਜ਼ੋਨਲ ਅਫਸਰ ਸਮੀਰ ਵਾਨਖੇੜੇ ਦੀ ਅਗਵਾਈ ਵਿਚ ਇਕ ਟੀਮ ਕਰੂਜ਼ 'ਤੇ ਛਾਪੇਮਾਰੀ ਕਰਨ ਗਈ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.