ETV Bharat / bharat

Odisha Train Accident: ਮਮਤਾ ਬੈਨਰਜੀ ਨੇ ਰੇਲ ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੀ ਸਰਕਾਰੀ ਗਿਣਤੀ 'ਤੇ ਚੁੱਕੇ ਸਵਾਲ

author img

By

Published : Jun 4, 2023, 9:44 PM IST

WB CM MAMATA BANERJEE HITS OUT AT CENTRE ON ODISHA TRAIN ACCIDENT
Odisha Train Accident : ਮਮਤਾ ਬੈਨਰਜੀ ਨੇ ਰੇਲ ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੀ ਸਰਕਾਰੀ ਗਿਣਤੀ 'ਤੇ ਚੁੱਕੇ ਸਵਾਲ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉੜੀਸਾ ਦੇ ਬਾਲਾਸੋਰ 'ਚ ਹੋਏ ਹਾਦਸੇ 'ਚ ਰੇਲ ਮੰਤਰਾਲੇ ਵੱਲੋਂ ਦਿੱਤੇ ਗਏ ਮੌਤਾਂ ਦੇ ਅੰਕੜਿਆਂ 'ਤੇ ਸਵਾਲ ਖੜ੍ਹੇ ਕੀਤੇ ਹਨ। ਪੜ੍ਹੋ ਪੂਰੀ ਖਬਰ...

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਉੜੀਸਾ ਦੇ ਬਾਲਾਸੋਰ 'ਚ ਰੇਲ ਹਾਦਸੇ ਦੇ ਸਬੰਧ 'ਚ ਰੇਲ ਮੰਤਰਾਲੇ ਵੱਲੋਂ ਦਿੱਤੀ ਗਈ ਮਰਨ ਵਾਲਿਆਂ ਦੀ ਗਿਣਤੀ 'ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਇਕੱਲੇ ਉਨ੍ਹਾਂ ਦੇ ਸੂਬੇ 'ਚ 61 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 182 ਹਾਲੇ ਵੀ ਇਸ ਰੇਲ ਹਾਦਸੇ ਤੋਂ ਬਾਅਦ ਲਾਪਤਾ ਹਨ।

  • कल मेरे साथ रेल मंत्री और धर्मेंद्र प्रधान दोनों खड़े थे लेकिन मैंने कुछ नहीं कहा, मैं बहुत कुछ कह सकती थी क्योंकि मैं खुद रेल मंत्री रही हूं...कोरोमंडल एक्सप्रेस और बेंगलुरु-हावड़ा एक्सप्रेस में एंटी कोलिशन डिवाइस क्यों नहीं था? रेलवे को सिर्फ बेचने के लिए छोड़ दिया है: पश्चिम… pic.twitter.com/tAQ3Sz5F1j

    — ANI_HindiNews (@AHindinews) June 4, 2023 " class="align-text-top noRightClick twitterSection" data=" ">

ਸਭ ਤੋਂ ਭਿਆਨਕ ਹਾਦਸਾ : ਸੂਬਾ ਸਕੱਤਰੇਤ ਨਬੰਨਾ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਕ ਸੂਬੇ ਦੇ 182 ਲੋਕ ਲਾਪਤਾ ਹਨ ਅਤੇ 61 ਮੌਤਾਂ ਦੀ ਪੁਸ਼ਟੀ ਹੋਈ ਹੈ ਤਾਂ ਇਹ ਅੰਕੜੇ ਸਹੀ ਕਿਵੇਂ ਹਨ? ਅਧਿਕਾਰੀਆਂ ਮੁਤਾਬਕ ਬਾਲਾਸੋਰ 'ਚ ਤਿੰਨ ਰੇਲਾਂ ਦੀ ਟੱਕਰ 'ਚ ਘੱਟੋ-ਘੱਟ 275 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1,175 ਲੋਕ ਜ਼ਖਮੀ ਹੋਏ ਹਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਬਾਲਾਸੋਰ ਨੇੜੇ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈੱਸ, ਬੈਂਗਲੁਰੂ-ਹਾਵੜਾ ਸੁਪਰ ਫਾਸਟ ਅਤੇ ਇਕ ਮਾਲ ਗੱਡੀ ਦੀ ਆਪਸ 'ਚ ਟੱਕਰ ਹੋ ਗਈ ਸੀ। ਇਹ ਦੇਸ਼ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ। ਬੈਨਰਜੀ ਨੇ ਕਿਹਾ ਕਿ ਦੁਰੰਤੋ ਐਕਸਪ੍ਰੈਸ ਰੇਲਗੱਡੀ, ਜਿਸ ਨੂੰ ਉਹ ਰੇਲ ਮੰਤਰੀ ਸਨ, ਨੂੰ ਪਹਿਲ ਦੇ ਆਧਾਰ 'ਤੇ ਸ਼ੁਰੂ ਕੀਤਾ ਗਿਆ ਸੀ।

  • राज्य सरकार मृतक के परिवारों को 5 लाख रुपए, गंभीर रूप से घायल व्यक्तियों को 1 लाख रुपए देगी, उनका पूरा इलाज कराएगी और 3 महीने तक उनकी सहायता भी करेगी। जिन लोगों को मामूली चोट आई है उन्हें राज्य सरकार 25 हज़ार रुपए देगी: पश्चिम बंगाल CM ममता बनर्जी, कोलकाता pic.twitter.com/kNDs0TbBAV

    — ANI_HindiNews (@AHindinews) June 4, 2023 " class="align-text-top noRightClick twitterSection" data=" ">

ਉਨ੍ਹਾਂ ਪੁੱਛਿਆ ਕਿ ਕੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਦੇ ਇੰਜਣ ਠੀਕ ਹਾਲਤ ਵਿੱਚ ਹਨ। ਪੁਰੀ-ਹਾਵੜਾ ਵੰਦੇ ਭਾਰਤ ਰੇਲਗੱਡੀ ਦੇ ਉਦਘਾਟਨ ਤੋਂ ਅਗਲੇ ਦਿਨ ਵਾਪਰੇ ਹਾਦਸੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਵੰਦੇ ਭਾਰਤ ਦਾ ਨਾਂ ਚੰਗਾ ਹੈ, ਪਰ ਤੁਸੀਂ ਦੇਖਿਆ ਕਿ ਉਸ ਦਿਨ ਕੀ ਹੋਇਆ, ਜਦੋਂ ਇਕ ਦਰੱਖਤ ਦੀ ਟਾਹਣੀ ਉਸ 'ਤੇ ਡਿੱਗ ਗਈ। ਬੈਨਰਜੀ ਨੇ ਕਿਹਾ ਕਿ ਬਹੁਤ ਹੀ ਦੁਖਦਾਈ ਸਥਿਤੀ ਦੇ ਬਾਵਜੂਦ ਭਾਜਪਾ ਨੇ ਉਨ੍ਹਾਂ ਨੂੰ ਇਸ ਮਾਮਲੇ 'ਤੇ ਬੋਲਣ ਲਈ ਮਜ਼ਬੂਰ ਕੀਤਾ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਸ਼ਨੀਵਾਰ ਨੂੰ ਉੜੀਸਾ ਦੇ ਬਾਲਾਸੋਰ ਜ਼ਿਲ੍ਹੇ 'ਚ ਰੇਲ ਹਾਦਸੇ ਵਾਲੀ ਥਾਂ 'ਤੇ ਭਿੜ ਗਏ। ਮੀਡੀਆ ਨਾਲ ਗੱਲਬਾਤ ਕਰਦਿਆਂ ਸੀਐਮ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 500 ਤੋਂ ਵੱਧ ਹੋ ਸਕਦੀ ਹੈ। ਸੀਐਮ ਮਮਤਾ ਦੇ ਇਸ ਬਿਆਨ 'ਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਤੁਰੰਤ ਦਖਲ ਦਿੰਦੇ ਹੋਏ ਕਿਹਾ ਕਿ ਉੜੀਸਾ ਸਰਕਾਰ ਦੇ ਅੰਕੜਿਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 238 ਹੈ।

  • यह बहुत दुर्भाग्यपूर्ण घटना है। जिस दिन यह घटना हुई उसी दिन हमने 150 एम्बुलेंस, 50 डॉक्टर, नर्स, बस और आपदा प्रबंधन की टीम दुर्घटनास्थल भेजी। हम ओडिशा सरकार का पूरा सहयोग कर रहे हैं: पश्चिम बंगाल CM ममता बनर्जी, कोलकाता pic.twitter.com/VjFzNjuS6W

    — ANI_HindiNews (@AHindinews) June 4, 2023 " class="align-text-top noRightClick twitterSection" data=" ">

ਇਸ ਤੋਂ ਬਾਅਦ ਸੀਐਮ ਮਮਤਾ ਨੇ ਰੇਲ ਮੰਤਰੀ ਦੇ ਜਵਾਬ ਦਾ ਜਵਾਬ ਦਿੰਦੇ ਹੋਏ ਦਾਅਵਾ ਕੀਤਾ ਕਿ ਸ਼ੁੱਕਰਵਾਰ ਰਾਤ ਤੱਕ ਮਰਨ ਵਾਲਿਆਂ ਦੀ ਗਿਣਤੀ 238 ਸੀ। ਉਨ੍ਹਾਂ ਕਿਹਾ ਕਿ ਤਿੰਨ ਡੱਬਿਆਂ ਵਿੱਚ ਬਚਾਅ ਕਾਰਜ ਅਜੇ ਪੂਰਾ ਨਹੀਂ ਹੋਇਆ ਹੈ, ਇਸ ਲਈ ਮਰਨ ਵਾਲਿਆਂ ਦੀ ਗਿਣਤੀ ਹੋਰ ਵਧੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਐਕਸਪ੍ਰੈਸ ਗੱਡੀਆਂ ਵਿੱਚ ਟੱਕਰ ਵਿਰੋਧੀ ਸਿਸਟਮ ਫਿੱਟ ਨਾ ਹੋਣ ਕਾਰਨ ਹਾਦਸਾ ਵਾਪਰਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.