ETV Bharat / bharat

Rajiv Mishra Death: ਸਾਬਕਾ ਭਾਰਤੀ ਹਾਕੀ ਖਿਡਾਰੀ ਦੀ ਹੋਈ ਮੌਤ, ਸਦਮੇ 'ਚ ਪਰਿਵਾਰ

author img

By

Published : Jun 25, 2023, 3:09 PM IST

Rajeev Mishra Dead Body Found in House Room : ਵਾਰਾਣਸੀ 'ਚ ਸਾਬਕਾ ਹਾਕੀ ਖਿਡਾਰੀ ਰਾਜੀਵ ਮਿਸ਼ਰਾ ਦੀ ਭੇਦਭਰੇ ਹਾਲਾਤਾਂ 'ਚ ਹੋਈ ਮੌਤ ਤੋਂ ਪੂਰਾ ਪਰਿਵਾਰ ਸਦਮੇਂ ਵਿੱਚ ਹੈ। ਰਾਜੀਵ ਮਿਸ਼ਰਾ ਦੀ ਬੇਟੀ ਅਤੇ ਪਤਨੀ ਨੇ ਘਟਨਾ ਬਾਰੇ ਦੱਸਿਆ ਹੈ। ਰਾਜੀਵ ਮਿਸ਼ਰਾ ਰੇਲਵੇ ਵਿੱਚ ਟੀਟੀ ਦੇ ਅਹੁਦੇ 'ਤੇ ਕੰਮ ਕਰ ਰਹੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸਨ ।

Varanasi: ਹਾਕੀ ਦੇ ਤੇਂਦੂਲਕਰ ਦੀ ਹੋਈ ਮੌਤ
Varanasi: ਹਾਕੀ ਦੇ ਤੇਂਦੂਲਕਰ ਦੀ ਹੋਈ ਮੌਤ

ਵਾਰਾਣਸੀ : ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਸਾਬਕਾ ਅੰਤਰ-ਰਾਸ਼ਟਰੀ ਹਾਕੀ ਖਿਡਾਰੀ ਰਾਜੀਵ ਮਿਸ਼ਰਾ ਦੀ ਭੇਦਭਰੇ ਹਾਲਾਤਾਂ 'ਚ ਹੋਈ ਮੌਤ ਤੋਂ ਪੂਰਾ ਪਰਿਵਾਰ ਗਹਿਰਾ ਸਦਮੇ ਵਿੱਚ ਹੈ। ਰਾਜੀਵ ਮਿਸ਼ਰਾ ਦੀ ਪਤਨੀ ਚੰਚਲ ਮਿਸ਼ਰਾ ਅਤੇ ਬੇਟੀ ਸ਼ੌਰਿਆ ਨੇ ਇਸ ਘਟਨਾ ਬਾਰੇ ਦੱਸਿਆ ਹੈ। ਇੱਕ ਵੀਡੀਓ ਸਾਹਮਣੇ ਆਈ ਹੈ। ਇੰਟਰਨੈਸ਼ਨਲ ਹਾਕੀ ਖਿਡਾਰੀ ਦੀ ਲਾਸ਼ ਉਨਹਾਂ ਦੇ ਕਮਰੇ ਵਿੱਚੋਂ ਮਿਲੀ ਹੈ। ਉਨ੍ਹਾਂ ਦੇ ਘਰ ਤੋਂ ਬਦਬੂ ਆਉਣ ਦੇ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਉਸਦੇ ਬਾਅਦ ਘਰ ਪਹੁੰਚੀ ਪੁਲਿਸ ਨੇ ਕਮਰੇ ਦਾ ਦਰਵਾਜ਼ਾ ਖੋਲਿਆ ਤਾਂ ਉਸ ਵਿੱਚ ਕਮਰੇ ਵਿੱਚ ਰਾਜੀਵ ਮਿਸ਼ਰਾ ਦੀ ਲਾਸ਼ ਸੀ।

ਲਾਸ਼ ਦਾ ਹੋਇਆ ਬੁਰਾ ਹਾਲ: ਪੁਲਿਸ ਨੇ ਦੱਸਿਆ ਕਿ ਲਾਸ਼ ਪੂਰੀ ਤਰ੍ਹਾਂ ਨਾਲ ਸੜ ਚੁੱਕੀ ਸੀ ਅਤੇ ਕਮਰੇ ਵਿੱਚ ਖੂਨ ਦੇ ਛਿੱਟੇ ਸਨ। ਇਸਦੇ ਬਾਅਦ ਪੁਲਿਸ ਨੇ ਉਨ੍ਹਾਂ ਪਤਨੀ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੀ ਧੀ ਨੇ ਆਖਿਆ ਕਿ ਮੇਰੇ ਪਿਤਾ ਖੁਦਕਸ਼ੀ ਨਹੀਂ ਕਰ ਸਕਦੇ। ਉਸ ਦੇ ਪਿਤਾ ਰਾਜੀਵ ਦਾ ਪਹਿਲਾਂ ਇੱਕ ਪੈਰ ਟੱੁਟ ਗਿਆ ਸੀ ਜੇਕਰ ਸਮੇਂ ਰਹਿੰਦੇ ਉਨ੍ਹਾਂ ਦਾ ਇਲਾਜ਼ ਕਰਵਾ ਲਿਆ ਜਾਂਦਾ ਤਾਂ ਅੱਜ ਉਹ ਵੀ ਨਾਮ ਕਮਾ ਰਹੇ ਹੁੰਦੇ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਸ਼ਰਾਬ ਪੀਣਾ ਨਾ ਸ਼ੁਰੂ ਕਰਦੇ।ਰਾਜੀਵ ਮਿਸ਼ਰਾ ਸਾਲ 1997 ਵਿੱਚ ਜੂਨੀਅਰ ਹਾਕੀ ਵਿਸ਼ਵ ਕੱਪ ਖੇਡ ਚੁੱਕੇ ਹਨ। ਇਸ ਕੱਪ 'ਚ ਉਨਹਾਂ ਨੇ ਸਭ ਤੋਂ ਜਿਆਦਾ ਗੋਲ ਕਰਕੇ ਇਤਿਹਾਸਿਕ ਜਿੱਤ ਭਾਰਤ ਦੀ ਝੋਲੀ ਪਾਈ ਸੀ।ਉਨ੍ਹਾਂ ਸਾ ਅੰਤਿਮ ਸਸਕਾਰ ਹੋ ਗਿਆ ਹੈ।

3 ਦਿਨ ਪਹਿਲਾਂ ਮੌਤ: ਲੋਕਾਂ ਦੇ ਅਨੁਸਾਰ 46 ਸਾਲ ਦੇ ਰਾਜੀਵ ਮਿਸ਼ਰਾ ਰੇਲਵੇ ਵਿੱਚ ਟੀਟੀ ਦੇ ਅਹੁਦੇ 'ਤੇ ਕੰਮ ਕਰਦੇ ਹਨ। ਉਹ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।ਵਾਰਾਣਸੀ ਦੇ ਐਡਿਸ਼ਨਲ ਕਮਿਸ਼ਨਰ ਸੰਤੋਸ਼ ਸਿੰਘ ਨੇ ਕਿਹਾ ਕਿ ਮਿਸ਼ਰਾ ਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਸਨ ਅਤੇ ਉਹਨ੍ਹਾਂ ਇੱਕ ਜਮਾਨੇ ਵਿੱਚ ਵੱਡਾ ਨਾਮ ਕਮਾਇਆ ਸੀ। ਪੁਲਿਸ ਨੇ ਦੱਸਿਆ ਕਿ ਉਨਹਾਂ ਦੀ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ ਅਤੇ ਲੱਗ ਰਿਹਾ ਸੀ ਉਨ੍ਹਾਂ ਦੀ ਮੌਤ 3 ਦਿਨ ਪਹਿਲਾਂ ਹੋ ਚੁੱਕੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.