ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਇੱਕ ਪਾਸੇ ਜਿੱਥੇ ਲੋਕਾਂ ਦਾ ਜਿਉਣਾ ਬੇਹਾਲ ਕੀਤਾ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਇਸਦਾ ਅਸਰ ਹੁਣ ਜਾਨਵਰਾਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਅਮਰੀਕਾ ਚ ਇੱਕ ਹਿਰਨਾਂ ਨੂੰ ਕੋਰੋਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਵਾਇਰਸ ਕਾਰਨ ਪਹਿਲਾਂ ਹੀ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣ ਇਹ ਵਾਇਰਸ ਜਾਨਵਰਾਂ ਨੂੰ ਵੀ ਨਹੀਂ ਬਖਸ਼ ਰਿਹਾ ਹੈ।
ਦੱਸ ਦਈਏ ਕਿ ਅਮਰੀਕਾ ਚ ਪਹਿਲਾਂ ਹੀ ਕੁੱਤੇ, ਬਿੱਲੀ, ਸ਼ੇਰ ਚੀਤਾ ਗੋਰਿੱਲਾ ਜਿਹੇ ਜਾਨਵਰਾਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਪਰ ਹੁਣ ਹਿਰਨਾਂ ਨੂੰ ਕੋਰੋਨਾ ਵਾਇਰਸ ਆਪਣੀ ਚਪੇਟ ’ਚ ਲੈ ਲਿਆ ਹੈ। ਇਸ ਸਬੰਧ ਚ ਅਮਰੀਕੀ ਸਰਕਾਰ ਨੇ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਹਿਰਨਾਂ ਚ ਕੋਰੋਨਾ ਪਾਇਆ ਜਾਣ ਦਾ ਇਹ ਪਹਿਲਾਂ ਮਾਮਲਾ ਹੈ।
ਅਮਰੀਕਾ ਦੇ ਐਗਰੀਕਲਚਰ ਡਿਪਾਰਟਮੈਂਟ ਨੇ ਦੱਸਿਆ ਕਿ ਜੰਗਲੀ ਹਿਰਨਾਂ ਚ ਸਾਰਸ-ਕੋਵ-2 ਵਾਇਰਸ ਪਾਇਆ ਗਿਆ ਹੈ। ਜਦਕਿ ਇਸ ਹਿਰਨ ’ਚ ਕੋਰੋਨਾ ਦੇ ਕੋਈ ਲੱਛਣ ਨਹੀਂ ਪਾਏ ਗਏ ਹਨ। ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਹਿਰਨ ਵਿਚ ਸਾਰਸ-ਕੋਵ-2 ਵਾਇਰਸ ਕਿੱਥੋਂ ਆਇਆ। ਜਦਕਿ ਇਹ ਵਾਇਰਸ ਕੋਵਿਡ-19 ਹੀ ਹੈ। ਇਹ ਮਾਮਲਾ ਓਹਾਇਉ ਸੂਬੇ ਤੋਂ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਨੁੱਖਾਂ ਤੋਂ ਬਾਅਦ ਇਨਸਾਨਾਂ ਚ ਕੋਰੋਨਾ ਦੇ ਲੱਛਣ ਦਿਖਣਾ ਹੈਰਾਨ ਕਰ ਦੇਣ ਵਾਲੀ ਗੱਲ ਹੈ। ਹੋਰ ਸਕਦਾ ਹੈ ਕਿ ਜਿਹੜੇ ਜਾਨਵਰ ਮਨੁੱਖਾਂ ਦੇ ਸੰਪਰਕ ਚ ਰਹਿੰਦੇ ਹਨ ਉਨ੍ਹਾਂ ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਸਕਦੀ ਹੈ।
ਕਾਬਿਲੇਗੌਰ ਹੈ ਕਿ ਜਨਵਰੀ ਮਹੀਨੇ ਚ ਓਹਾਇਉ ਦੀ ਯੂਨੀਵਰਸਿਟੀ ਕਾਲਜ ਆਫ ਵੈਟਨਰੀ ਮੈਡੀਸਿਨ ਨੇ ਹਿਰਨਾਂ ਦੇ ਸੈਂਪਲ ਲਏ ਸੀ ਅਤੇ ਹਿਰਨਾਂ ਚ ਕੋਰੋਨਾ ਹੋਣ ਦੀ ਪੁਸ਼ਟੀ ਨੈਸ਼ਨਲ ਵੈਟਨਰੀ ਸਰਵੀਸਿਜ ਦੀ ਲੈਬ ਵਿਚ ਹੋਈ ਹੈ।