ETV Bharat / bharat

ATS Action: ਦੋ ਹਜ਼ਾਰ ਰੁਪਏ 'ਚ ISI ਨੂੰ ਖੁਫੀਆ ਜਾਣਕਾਰੀ ਵੇਚਣ ਵਾਲਾ ਫੌਜ ਦਾ ਮੁਲਾਜ਼ਮ ਗ੍ਰਿਫਤਾਰ

author img

By ETV Bharat Punjabi Team

Published : Sep 26, 2023, 5:10 PM IST

ATS Action, UP Ats Arrest
UP Ats Arrests Contract Army Employee Who Sent Indian Army Secret Intelligence To ISI

ਉੱਤਰ ਪ੍ਰਦੇਸ਼ ਦੀ ਏਟੀਐਸ ਟੀਮ ਨੇ ਭਾਰਤੀ ਫ਼ੌਜ ਦੀਆ ਅਹਿਮ ਜਾਣਕਾਰੀਆਂ ਪਾਕਿਸਤਾਨੀ ਖ਼ੁਫ਼ੀਆ ਏਜੰਸੀ (ISI) ਦੇ ਏਜੰਟਾਂ ਨੂੰ ਭੇਜਣ ਦੇ ਦੋਸ਼ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੈਲੇਸ਼ ਉਰਫ ਸ਼ੈਲੇਂਦਰ ਨਾਂ ਦਾ ਇਹ ਨੌਜਵਾਨ ਅਰੁਣਾਚਲ ਪ੍ਰਦੇਸ਼ 'ਚ ਠੇਕੇ 'ਤੇ ਕੰਮ ਕਰਦਾ ਹੈ।

ਉੱਤਰ ਪ੍ਰਦੇਸ਼/ਲਖਨਊ: ਭਾਰਤੀ ਸੈਨਾ ਵਿੱਚ ਠੇਕੇ ’ਤੇ ਪੋਰਟਰ ਵਜੋਂ ਕੰਮ ਕਰਨ ਵਾਲੇ ਸ਼ੈਲੇਸ਼ ਉਰਫ ਸ਼ੈਲੇਂਦਰ ਨਾਮ ਦੇ ਇੱਕ ਆਈਐਸਆਈ ਏਜੰਟ ਨੂੰ ਯੂਪੀ ਏਟੀਐਸ ਨੇ ਗ੍ਰਿਫ਼ਤਾਰ ਕੀਤਾ ਹੈ। ਆਪਣੇ ਆਪ ਨੂੰ ਆਰਮੀ ਮੈਨ ਦੱਸਣ ਵਾਲਾ ਸ਼ੈਲੇਸ਼ ਅਰੁਣਾਚਲ ਪ੍ਰਦੇਸ਼ 'ਚ ਤਾਇਨਾਤ ਸੀ, ਇੱਥੇ ਰਹਿੰਦਿਆਂ ਉਸ ਨੇ ਖੁਫੀਆ ਜਾਣਕਾਰੀਆਂ ਇਕੱਠੀਆਂ ਕਰ ਲਈਆਂ ਸਨ। ਇਸ ਤੋਂ ਬਾਅਦ ਉਹ ਪਾਕਿਸਤਾਨੀ ਆਈਐਸਆਈ ਏਜੰਟ ਦੇ ਸੰਪਰਕ ਵਿੱਚ ਆਇਆ ਅਤੇ ਕਈ ਅਹਿਮ ਜਾਣਕਾਰੀਆਂ ISI ਨੂੰ ਸਾਂਝੀਆਂ ਕਰ ਰਿਹਾ ਸੀ। ਆਈਐਸਆਈ ਸ਼ੈਲੇਸ਼ ਨੂੰ ਹਰ ਜਾਣਕਾਰੀ ਸਾਂਝੀ ਕਰਨ ਲਈ ਦੋ ਹਜ਼ਾਰ ਰੁਪਏ ਭੇਜਦੀ ਸੀ।

ਵਟਸਐਪ ਅਤੇ ਫੇਸਬੁੱਕ ਰਾਹੀਂ ISI ਨੂੰ ਭੇਜੀ ਖੁਫੀਆ ਜਾਣਕਾਰੀ: ਯੂਪੀ ਏਟੀਐਸ ਮੁਖੀ ਮੋਹਿਤ ਅਗਰਵਾਲ ਨੇ ਕਿਹਾ ਕਿ ਹਾਲ ਹੀ ਵਿੱਚ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਲਈ ਕੰਮ ਕਰ ਰਹੇ ਕਈ ਏਜੰਟਾਂ ਨੂੰ ਗੋਂਡਾ ਅਤੇ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਬਾਅਦ ਤੋਂ ਹੀ ਏਟੀਐਸ ਜਾਂਚ ਕਰ ਰਹੀ ਸੀ। ਇਸ ਦੌਰਾਨ ਕਾਸਗੰਜ ਦੇ ਰਹਿਣ ਵਾਲੇ ਸ਼ੈਲੇਸ਼ ਬਾਰੇ ਇਹ ਗੱਲ ਸਾਹਮਣੇ ਆਈ ਕਿ ਉਹ ਪਾਕਿਸਤਾਨ ਨੂੰ ਕਈ ਖੁਫੀਆ ਜਾਣਕਾਰੀਆਂ ਪ੍ਰਦਾਨ ਕਰ ਰਿਹਾ ਹੈ। ਸ਼ੈਲੇਸ਼ ਨੇ ਫੌਜ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੂੰ ਵਟਸਐਪ ਅਤੇ ਫੇਸਬੁੱਕ ਰਾਹੀਂ ਸਾਂਝੀਆਂ ਕੀਤੀਆਂ ਹਨ। ਸ਼ੈਲੇਸ਼ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਸੋਸ਼ਲ ਮੀਡੀਆ ਪ੍ਰੋਫਾਈਲ 'ਚ ਖੁਦ ਨੂੰ ਦੱਸਿਆ ਭਾਰਤੀ ਫੌਜ 'ਚ ਕੰਮ ਕਰਨ ਵਾਲਾ: ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸ਼ੈਲੇਸ਼ ਨੇ ਕਰੀਬ 9 ਮਹੀਨਿਆਂ ਤੋਂ ਅਰੁਣਾਚਲ ਪ੍ਰਦੇਸ਼ 'ਚ ਭਾਰਤੀ ਫੌਜ 'ਚ ਅਸਥਾਈ ਸਹਾਇਕ ਵਜੋਂ ਕੰਮ ਕੀਤਾ ਸੀ। ਇੱਥੇ ਰਹਿੰਦਿਆਂ ਸ਼ੈਲੇਸ਼ ਨੇ ਭਾਰਤੀ ਫੌਜ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਇਕੱਠੀਆਂ ਕੀਤੀਆਂ। ਏਡੀਜੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਸ਼ੈਲੇਸ਼ ਭਾਰਤੀ ਫੌਜ ਵਿੱਚ ਕਿਸੇ ਅਹੁਦੇ ਤੇ ਨਹੀਂ ਹੈ। ਇਸ ਦੇ ਬਾਵਜੂਦ ਉਸ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ 'ਚ ਖੁਦ ਨੂੰ ਭਾਰਤੀ ਫੌਜ 'ਚ ਕੰਮ ਕਰਨ ਵਾਲਾ ਦੱਸਿਆ ਹੈ। ਇੰਨਾ ਹੀ ਨਹੀਂ ਸ਼ੈਲੇਸ਼ ਨੇ ਆਪਣੀ ਪ੍ਰੋਫਾਈਲ ਫੋਟੋ 'ਚ ਭਾਰਤੀ ਫੌਜ ਦੀ ਵਰਦੀ 'ਚ ਆਪਣੀ ਫੋਟੋ ਲਾ ਰੱਖੀ ਸੀ।

ਅਸ਼ਲੀਲ ਗੱਲਾਂ ਕਰਕੇ ਫਸਾਇਆ ਅਤੇ ਫਿਰ ਫੌਜੀ ਖੇਤਰਾਂ ਬਾਰੇ ਜਾਣਕਾਰੀ ਕੀਤੀ ਇਕੱਠੀ: ਏਟੀਐਸ ਦੇ ਏਡੀਜੀ ਨੇ ਦੱਸਿਆ ਕਿ ਸ਼ੈਲੇਸ਼ ਫੇਸਬੁੱਕ ਰਾਹੀਂ ਹਰਲੀਨ ਕੌਰ ਨਾਮਕ ਆਈਡੀ ਦੇ ਸੰਪਰਕ ਵਿੱਚ ਆਇਆ। ਫਿਰ ਸ਼ੈਲੇਸ਼ ਦੀ ਮੈਸੇਂਜਰ 'ਚ ਗੱਲਬਾਤ ਸ਼ੁਰੂ ਹੋ ਗਈ। ਹਰਲੀਨ ਕੌਰ ਤੋਂ ਇਲਾਵਾ ਸ਼ੈਲੇਸ਼ ਨੇ ਆਈਐਸਆਈ ਹੈਂਡਲਰ ਪ੍ਰੀਤੀ ਨਾਲ ਵੀ ਵਟਸਐਪ 'ਤੇ ਆਡੀਓ ਕਾਲ ਰਾਹੀਂ ਗੱਲ ਕੀਤੀ। ਸ਼ੈਲੇਸ਼ ਨੇ ਪ੍ਰੀਤੀ ਨੂੰ ਦੱਸਿਆ ਕਿ ਉਹ ਭਾਰਤੀ ਫੌਜ 'ਚ ਤਾਇਨਾਤ ਹੈ। ਹੌਲੀ-ਹੌਲੀ ਪ੍ਰੀਤੀ ਨੇ ਸ਼ੈਲੇਸ਼ ਨਾਲ ਅਸ਼ਲੀਲ ਗੱਲਾਂ ਕਰਕੇ ਸ਼ੈਲੇਸ਼ ਨੂੰ ਆਪਣੇ ਜਾਲ ਵਿਚ ਫਸਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਇਕ ਦਿਨ ਪ੍ਰੀਤੀ ਨੇ ਸ਼ੈਲੇਸ਼ ਨੂੰ ਕਿਹਾ ਕਿ ਉਹ ISI ਲਈ ਕੰਮ ਕਰਦੀ ਹੈ। ਜੇਕਰ ਸ਼ੈਲੇਸ਼ ਉਸ ਦਾ ਸਾਥ ਦਿੰਦਾ ਹੈ ਤਾਂ ਉਸ ਨੂੰ ਬਦਲੇ 'ਚ ਕਾਫੀ ਪੈਸੇ ਦਿੱਤੇ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.