ETV Bharat / bharat

Crime Against Girl : ਜ਼ਬਰ-ਜਨਾਹ ਦੀ ਕੋਸ਼ਿਸ਼ ਨਾਕਾਮ ਰਹੀ ਤਾਂ ਕਲਯੁਗੀ ਮਾਮੇ ਨੇ ਭਾਣਜੀ ਦੇ ਮੂੰਹ 'ਤੇ ਸੁੱਟਿਆ ਤੇਜ਼ਾਬ, ਹਸਪਤਾਲ 'ਚ ਮਾਸੂਮ ਦੀ ਮੌਤ

author img

By

Published : Feb 2, 2023, 1:36 PM IST

ਨੇਲੋਰ ਵਿੱਚ ਮਾਮੇ ਨੇ ਨਾਬਾਲਿਗ ਲੜਕੀ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ ਨਾਕਾਮ ਰਹੀ ਤਾਂ ਉਕਤ ਵਿਅਕਤੀ ਨੇ ਆਪਣੀ ਭਾਣਜੀ ਦੇ ਮੂੰਹ ਉਤੇ ਤੇਜ਼ਾਬ ਸੁੱਟ ਦਿੱਤਾ। ਗੰਭੀਰ ਹਾਲਤ ਵਿਚ ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।

Uncle tried to rape niece, girl died in hospital
Crime Against Girl : ਜ਼ਬਰ-ਜਨਾਹ ਦੀ ਕੋਸ਼ਿਸ਼ ਨਾਕਾਮ ਰਹੀ ਤਾਂ ਕਲਯੁਗੀ ਮਾਮੇ ਨੇ ਭਾਣਜੀ ਦੇ ਮੂੰਹ 'ਤੇ ਸੁੱਟਿਆ ਤੇਜ਼ਾਬ, ਹਸਪਤਾਲ 'ਚ ਮਾਸੂਮ ਦੀ ਮੌਤ

ਨੇਲੋਰ : ਨੇਲੋਰ ਵਿਚ ਇਕ ਮਾਸੂਮ ਬੱਚੀ ਨਾਲ ਕਲਯੁਗੀ ਮਾਮੇ ਨੇ ਜ਼ਬਰ ਜਨਾਹ ਦੀ ਕੋਸ਼ਿਸ਼ ਕੀਤੀ। ਜਦੋਂ ਬੱਚੀ ਨੇ ਬਚਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਜ਼ਬਰਦਸਤੀ ਬਾਥਰੂਮ ਸਾਫ ਕਰਨ ਵਾਲਾ ਤੇਜ਼ਾਬ ਲੜਕੀ ਦੇ ਮੂੰਹ ਉਤੇ ਸੁੱਟ ਦਿੱਤਾ। ਬਾਅਦ ਵਿਚ ਵਾਰਸਾਂ ਨੂੰ ਇਲਾਜ ਲਈ ਨੇਲੋਰ ਦੇ ਇਕ ਹਸਪਤਾਲ ਵਿਚ ਲੈ ਗਏ, ਜਿਸ ਨੂੰ ਬਿਹਤਰ ਇਲਾਜ ਲਈ ਚੇਨਈ ਰੈਫਰ ਕਰ ਦਿੱਤਾ ਗਿਆ ਸੀ। ਉਥੇ ਹੀ ਇਲਾਜ ਦੌਰਾਨ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਰਿਸ਼ਤੇਦਾਰਾਂ ਅਨੁਸਾਰ, ਪਿਛਲੇ ਸਾਲ 5 ਸਤੰਬਰ ਨੂੰ ਜਦੋਂ ਪਰਿਵਾਰ ਵਾਲੇ ਨੋਲੋਰ ਗਏ ਸੀ ਤਾਂ ਲੜਕੀ ਘਰ ਵਿਚ ਇਕੱਲੀ ਸੀ। ਪਿੱਛਿਓਂ ਮਾਮੇ ਨੇ ਘਰ ਵਿਚ ਦਾਖਲ ਹੋ ਕੇ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਪਹਿਲਾਂ ਇਸ ਵਿਹਸ਼ੀ ਦੇ ਮਨਸੂਬਿਆਂ ਦਾ ਪਤਾ ਹੁੰਦਾ ਤਾਂ ਅੱਜ ਸ਼ਾਇਦ ਸਾਡੀ ਮਾਸੂਮ ਬੱਚੀ ਸਾਡੇ ਵਿਚ ਹੁੰਦੀ ਪਰ ਇਸ ਵਿਹਸ਼ੀ ਨੇ ਮਾਮਾ ਹੋ ਕੇ ਆਪਣੀ ਮਾਸੂਮ ਭਾਣਜੀ ਨਾਲ ਅਜਿਹੀ ਵਾਰਦਾਤ ਕਰ ਕੇ ਬਹੁਤ ਮੰਦਭਾਗਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ : New industrial policy: ਸੀਐੱਮ ਭਗਵੰਤ ਮਾਨ ਵੱਲੋਂ ਅਧਿਕਾਰੀਆਂ ਨੂੰ ਉਦਯੋਗਾਂ ਲਈ ਨਵੀਂ ਉਦਯੋਗਿਕ ਨੀਤੀ ਛੇਤੀ ਤਿਆਰ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼

ਘਰ ਵਿਚ ਇਕੱਲੀ ਬੱਚੀ ਦੇਖ ਪਹੁੰਚਿਆ ਸੀ ਮਾਮਾ : ਇਹ ਗੱਲ ਜਾਣ ਕੇ ਉਕਤ ਮਾਮਾ ਉਨ੍ਹਾਂ ਦੇ ਘਰ ਪਹੁੰਚ ਗਿਆ ਤੇ ਲੜਕੀ ਨੂੰ ਇਕੱਲੀ ਦੇਖ ਜ਼ਬਰ ਜਨਾਹ ਦੀ ਕੋਸ਼ਿਸ਼ ਕਰਨ ਲੱਗਾ ਪਰ ਬੱਚੀ ਉਥੋਂ ਭੱਜ ਨਿਕਲੀ ਤੇ ਬਾਥਰੂਮ ਵਿਚ ਜਾ ਕੇ ਲੁਕ ਗਈ। ਮੁਲਜ਼ਮ ਨੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਬੱਚੀ ਦੇ ਮੂੰਹ ਉਤੇ ਤੇਜ਼ਾਬ ਸੁੱਟ ਦਿੱਤਾ। ਪੰਜ ਮਹੀਨਿਆਂ ਤਕ ਚੇਨਈ ਵਿਚ ਉਸ ਦਾ ਇਲਾਜ ਚੱਲਦਾ ਰਿਹਾ ਪਰ ਮੰਗਲਵਾਰ ਨੂੰ ਉਹ ਜ਼ਿੰਦਗੀ ਦੀ ਜੰਗ ਹਾਰ ਗਈ। ਹਾਲਾਂਕਿ ਡਾਕਟਰਾਂ ਨੇ ਕਿਹਾ ਕਿ ਦੋ ਮਹੀਨਿਆਂ ਬਾਅਦ ਪਲਾਸਟਿਕ ਸਰਜਰੀ ਕੀਤੀ ਜਾਵੇਗੀ ਤੇ ਚਿਹਰਾ ਦੁਬਾਰਾ ਆਪਣੇ ਆਕਾਰ ਵਿਚ ਆ ਜਾਵੇਗਾ। ਜਿਸ ਨਾਲ ਮਾਤਾ ਪਿਤਾ ਦੀ ਉਮੀਦ ਜਾਗੀ ਸੀ। ਨੇਲੋਰ ਜ਼ਿਲ੍ਹਾ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਹਾਲੇ ਤਕ ਮੁਲਜ਼ਮ ਨੂੰ ਫੜਿਆ ਨਹੀਂ ਜਾ ਸਕਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.