ETV Bharat / bharat

ਅੱਜ ਜਾਰੀ ਹੋਵੇਗਾ UGC NET ਨਤੀਜਾ 2022, NET ਸਕੋਰਕਾਰਡ ਇਸ ਤਰ੍ਹਾਂ ਕਰੋ ਡਾਊਨਲੋਡ

author img

By

Published : Nov 5, 2022, 8:47 AM IST

UGC NET RESULT 2022 DECLARED TODAY KNOW HOW TO DOWNLOAD NET SCORECARD
ਅੱਜ ਜਾਰੀ ਹੋਵੇਗਾ UGC NET ਨਤੀਜਾ 2022

UGC NET ਪ੍ਰੀਖਿਆ 2022 ਦਾ ਨਤੀਜਾ ਅੱਜ ਜਾਰੀ ਕੀਤਾ ਜਾਵੇਗਾ। ਯੂਜੀਸੀ ਦੇ ਚੇਅਰਮੈਨ ਐਮ ਜਗਦੀਸ਼ ਕੁਮਾਰ ਨੇ ਪਹਿਲਾਂ ਹੀ ਇਸ ਦਾ ਐਲਾਨ ਕਰ ਦਿੱਤਾ ਸੀ। ਉਮੀਦਵਾਰ ਆਪਣਾ ਨਤੀਜਾ ਅਧਿਕਾਰਤ ਵੈੱਬਸਾਈਟ ugcnet.nta.nic.in 'ਤੇ ਦੇਖ ਸਕਣਗੇ।

ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ ਅੱਜ UGC NET ਪ੍ਰੀਖਿਆ 2022 ਦਾ ਨਤੀਜਾ ਜਾਰੀ ਕਰੇਗੀ। ਪ੍ਰੀਖਿਆ ਵਿੱਚ ਸ਼ਾਮਲ ਹੋਏ ਉਮੀਦਵਾਰ ਅਧਿਕਾਰਤ ਵੈੱਬਸਾਈਟ ugcnet.nta.nic.in 'ਤੇ ਆਪਣਾ ਨਤੀਜਾ ਦੇਖ ਸਕਣਗੇ। ਯੂਜੀਸੀ ਦੇ ਚੇਅਰਮੈਨ ਐਮ ਜਗਦੀਸ਼ ਕੁਮਾਰ ਨੇ ਸ਼ੁੱਕਰਵਾਰ ਸਵੇਰੇ ਇਹ ਐਲਾਨ ਕੀਤਾ। UGC NET ਪ੍ਰੀਖਿਆ 8, 10, 11, 12, 13 ਅਤੇ 14 ਅਕਤੂਬਰ 2022 ਨੂੰ ਆਯੋਜਿਤ ਕੀਤੀ ਗਈ ਸੀ।

ਇਹ ਵੀ ਪੜੋ: ਗੈਂਗਸਟਰ ਲੰਡਾ ਨੇ ਲਈ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ, ਸੋਸ਼ਲ ਮੀਡੀਆ 'ਤੇ ਪਾਈ ਇਹ ਪੋਸਟ

UGC NET 2022 ਦੀ ਉੱਤਰ ਕੁੰਜੀ ਅਤੇ ਅੰਤਿਮ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ। ਸਾਲ 2021 ਵਿੱਚ ਕੁੱਲ 1266509 ਉਮੀਦਵਾਰਾਂ ਨੇ UGC NET ਲਈ ਰਜਿਸਟਰ ਕੀਤਾ, ਜਿਨ੍ਹਾਂ ਵਿੱਚੋਂ 671288 ਨੇ ਪ੍ਰੀਖਿਆ ਦਿੱਤੀ ਅਤੇ 43730 ਨੇ ਪ੍ਰੀਖਿਆ ਪਾਸ ਕੀਤੀ। ਯੂਜੀਸੀ ਨੈੱਟ ਪ੍ਰੀਖਿਆ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ਵਿੱਚ ਜੂਨੀਅਰ ਪ੍ਰੋਫੈਸਰ ਫੈਲੋਸ਼ਿਪ ਅਤੇ ਸਹਾਇਕ ਪ੍ਰੋਫੈਸਰ ਲਈ ਕਰਵਾਈ ਜਾਂਦੀ ਹੈ। ਸਹਾਇਕ ਪ੍ਰੋਫੈਸਰ ਦੇ ਅਹੁਦੇ ਲਈ ਕੋਈ ਉਪਰਲੀ ਉਮਰ ਸੀਮਾ ਨਹੀਂ ਹੈ।

UGC NET ਨਤੀਜਾ 2022 ਦੀ ਜਾਂਚ ਕਿਵੇਂ ਕਰੀਏ

  • ਨਤੀਜਾ ਐਲਾਨ ਹੋਣ ਤੋਂ ਤੋਂ ਬਾਅਦ, UGC NET ਦੀ ਵੈੱਬਸਾਈਟ ugcnet.nta.nic.in 'ਤੇ ਜਾਓ।
  • ਹੋਮ ਪੇਜ 'ਤੇ ਮੌਜੂਦ UGC NET ਨਤੀਜੇ 2022 ਦੇ ਲਿੰਕ 'ਤੇ ਜਾਓ।
  • ਲੌਗਇਨ ਵੇਰਵੇ ਭਰੋ ਅਤੇ ਸਬਮਿਟ ਬਟਨ ਦਬਾਓ।
  • ਹੁਣ ਨਤੀਜਾ ਤੁਹਾਡੀ ਸਕਰੀਨ 'ਤੇ ਹੋਵੇਗਾ।
  • ਡਾਉਨਲੋਡ ਕਰਨ ਲਈ ਇਸ 'ਤੇ ਕਲਿੱਕ ਕਰੋ ਅਤੇ ਭਵਿੱਖ ਦੀ ਵਰਤੋਂ ਲਈ ਪ੍ਰਿੰਟਆਊਟ ਲਓ।

ਇਹ ਵੀ ਪੜੋ: ਦੇਸ਼ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ ਦਿਹਾਂਤ

ETV Bharat Logo

Copyright © 2024 Ushodaya Enterprises Pvt. Ltd., All Rights Reserved.