ETV Bharat / bharat

ਸ਼੍ਰੀਨਗਰ ਮੁਕਾਬਲੇ 'ਚ 2 ਅੱਤਵਾਦੀ ਢੇਰ, ਆਪਰੇਸ਼ਨ ਜਾਰੀ

author img

By

Published : Feb 5, 2022, 7:37 AM IST

ਸ਼੍ਰੀਨਗਰ ਪੁਲਿਸ ਅਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ/ਟੀਆਰਐਫ ਦੇ 2 ਅੱਤਵਾਦੀ ਮਾਰੇ ਗਏ ਹਨ। ਫਿਲਹਾਲ ਮੁਕਾਬਲਾ ਚੱਲ ਰਿਹਾ ਹੈ। ਮਾਰੇ ਗਏ ਅੱਤਵਾਦੀਆਂ 'ਚੋਂ ਇਕ ਦੀ ਪਛਾਣ ਇਖਲਾਕ ਹਜਾਮ ਵਜੋਂ ਹੋਈ ਹੈ।

ਸ਼੍ਰੀਨਗਰ ਮੁਕਾਬਲੇ 'ਚ 2 ਅੱਤਵਾਦੀ ਢੇਰ
ਸ਼੍ਰੀਨਗਰ ਮੁਕਾਬਲੇ 'ਚ 2 ਅੱਤਵਾਦੀ ਢੇਰ

ਕਸ਼ਮੀਰ: ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਜਾਕੁਰਾ ਖੇਤਰ ਵਿੱਚ ਪੁਲਿਸ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ/ਟੀਆਰਐਫ ਦੇ 2 ਅੱਤਵਾਦੀ ਮਾਰੇ ਗਏ ਹਨ। ਫਿਲਹਾਲ ਮੁਕਾਬਲਾ ਚੱਲ ਰਿਹਾ ਹੈ।

ਇਹ ਵੀ ਪੜੋ: ਪਾਕਿਸਤਾਨ ਨੇ ਹਟਾਇਆ ਮਹਾਨ ਯੋਧੇ ਹਰੀ ਸਿੰਘ ਨਲਵਾ ਦਾ ਬੁੱਤ

ਆਈਜੀਪੀ ਕਸ਼ਮੀਰ ਦੇ ਅਨੁਸਾਰ, ਸ਼੍ਰੀਨਗਰ ਪੁਲਿਸ ਨੇ ਅੱਤਵਾਦੀ ਸੰਗਠਨ ਲਸ਼ਕਰ-ਏ ਤੋਇਬਾ/ਟੀਆਰਐਫ ਦੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਮਾਰੇ ਗਏ ਅੱਤਵਾਦੀਆਂ 'ਚੋਂ ਇਕ ਦੀ ਪਛਾਣ ਇਖਲਾਕ ਹਜਾਮ ਵਜੋਂ ਹੋਈ ਹੈ। ਉਹ ਹਾਲ ਹੀ ਵਿੱਚ ਅਨੰਤਨਾਗ ਦੇ ਹਸਨਪੋਰਾ ਵਿੱਚ ਐਚਸੀ ਅਲੀ ਮੁਹੰਮਦ ਦੇ ਕਤਲ ਵਿੱਚ ਸ਼ਾਮਲ ਸੀ। ਅੱਤਵਾਦੀਆਂ ਕੋਲੋਂ ਦੋ ਪਿਸਤੌਲਾਂ ਸਮੇਤ ਭੜਕਾਊ ਸਮੱਗਰੀ ਬਰਾਮਦ ਕੀਤੀ ਗਈ ਹੈ।

ਇਹ ਵੀ ਪੜੋ: Basant Panchami 2022: ਬਸੰਤ ਪੰਚਮੀ ਦੀਆਂ ਵਧਾਈਆਂ, ਜਾਣੋ ਸ਼ੁਭ ਸਮਾਂ ਤੇ ਪੂਰੀ ਕਹਾਣੀ

ਸੂਤਰਾਂ ਮੁਤਾਬਕ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਜਾਕੁਰਾ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫੀਆ ਸੂਚਨਾ ਮਿਲੀ ਸੀ। ਇਸ ਸੂਚਨਾ 'ਤੇ ਸ੍ਰੀਨਗਰ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ। ਸ੍ਰੀਨਗਰ ਪੁਲਿਸ ਅੱਤਵਾਦੀਆਂ ਦੇ ਛੁਪਣਗਾਹ ਵੱਲ ਵਧ ਰਹੀ ਸੀ ਜਦੋਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਕਾਰਨ ਦੋਵਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ।

ਇਸ ਦੌਰਾਨ ਸ੍ਰੀਨਗਰ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਮਾਰੇ ਗਏ ਅੱਤਵਾਦੀਆਂ 'ਚੋਂ ਇਕ ਦੀ ਪਛਾਣ ਇਖਲਾਕ ਹਜਾਮ ਵਜੋਂ ਹੋਈ ਹੈ। ਉਹ ਹਾਲ ਹੀ ਵਿੱਚ ਅਨੰਤਨਾਗ ਦੇ ਹਸਨਪੋਰਾ ਵਿੱਚ ਐਚਸੀ ਅਲੀ ਮੁਹੰਮਦ ਦੇ ਕਤਲ ਵਿੱਚ ਸ਼ਾਮਲ ਸੀ। ਦੂਜੇ ਅੱਤਵਾਦੀ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਫਿਲਹਾਲ ਮੁਕਾਬਲਾ ਚੱਲ ਰਿਹਾ ਹੈ।

ਇਹ ਵੀ ਪੜੋ: ਖਾਣ ਵਾਲੇ ਤੇਲ ਦੀ ਸਟਾਕ ਲਿਮਟ 30 ਜੂਨ ਤੱਕ ਵਧੀ, ਕੀਮਤਾਂ 'ਚ ਗਿਰਾਵਟ !

ETV Bharat Logo

Copyright © 2024 Ushodaya Enterprises Pvt. Ltd., All Rights Reserved.