ETV Bharat / bharat

ਪਤੀ ਵੱਲੋ ਪਤਨੀ ਦੇ ਚਰਿੱਤਰ 'ਤੇ ਸ਼ੱਕ, ਪਤਨੀ ਤੇ ਬੱਚਿਆਂ ਸਮੇਤ 4 ਦਾ ਕਤਲ

author img

By

Published : Mar 30, 2022, 9:06 PM IST

ਅਹਿਮਦਾਬਾਦ ਦੇ ਬਿਰਾਟਨਗਰ 'ਚ ਇੱਕੋ ਪਰਿਵਾਰ ਦੇ 4 ਲੋਕਾਂ ਦੀ ਹੱਤਿਆ ਕਾਰਨ ਸਨਸਨੀ ਫੈਲ ਗਈ। ਦੋਸ਼ ਹੈ ਕਿ ਘਰ ਦੇ ਮੁਖੀ ਨੇ ਝਗੜੇ ਤੋਂ ਬਾਅਦ ਆਪਣੀ ਪਤਨੀ ਅਤੇ 2 ਬੱਚਿਆਂ ਸਮੇਤ 4 ਲੋਕਾਂ ਦੀ ਜਾਨ ਲੈ ਲਈ। ਇਸ ਕਤਲ ਦੀ ਜਾਂਚ ਲਈ ਪੁਲਿਸ ਵੱਲੋਂ ਵੱਖਰੀ ਟੀਮ ਦਾ ਗਠਨ ਕੀਤਾ ਗਿਆ ਹੈ। ਹੁਣ ਅਹਿਮਦਾਬਾਦ ਸਿਟੀ ਕ੍ਰਾਈਮ ਬ੍ਰਾਂਚ ਦੀ ਟੀਮ ਵੀ ਇਸ ਜਾਂਚ 'ਚ ਜੁਟੀ ਹੈ।

ਪਤੀ ਵੱਲੋ ਪਤਨੀ ਦੇ ਚਰਿੱਤਰ 'ਤੇ ਸ਼ੱਕ,
ਪਤੀ ਵੱਲੋ ਪਤਨੀ ਦੇ ਚਰਿੱਤਰ 'ਤੇ ਸ਼ੱਕ,

ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਇੱਕ ਹੀ ਪਰਿਵਾਰ ਦੇ 4 ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ। ਮੰਗਲਵਾਰ ਰਾਤ ਨੂੰ ਅਹਿਮਦਾਬਾਦ ਪੁਲਿਸ ਨੇ ਬਿਰਾਟਨਗਰ ਦੇ ਦਿਵਿਆਪ੍ਰਭਾ ਸੁਸਾਇਟੀ ਦੇ ਇੱਕ ਘਰ ਤੋਂ 4 ਲਾਸ਼ਾਂ ਬਰਾਮਦ ਕੀਤੀਆਂ। ਇਨ੍ਹਾਂ ਵਿੱਚੋਂ 2 ਲਾਸ਼ਾਂ ਔਰਤਾਂ ਦੀਆਂ ਤੇ 2 ਲਾਸ਼ਾਂ ਬੱਚਿਆਂ ਦੀਆਂ ਹਨ। ਇਸ ਘਰ ਦਾ ਮੁਖੀ ਫਰਾਰ ਹੈ। ਪੁਲਿਸ ਨੇ ਖਦਸ਼ਾ ਜਤਾਇਆ ਹੈ ਕਿ ਦੋਸ਼ੀ 2 ਔਰਤਾਂ ਤੇ ਬੱਚਿਆਂ ਦਾ ਕਤਲ ਕਰ ਕੇ ਫਰਾਰ ਹੋ ਗਿਆ ਹੈ।

ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ 4 ਵਿਅਕਤੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। ਲਾਸ਼ਾਂ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਦਾ 4 ਦਿਨ ਪਹਿਲਾਂ ਕਤਲ ਕੀਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਸੋਨਲ ਮਰਾਠੀ, ਪ੍ਰਗਤੀ ਮਰਾਠੀ, ਗਣੇਸ਼ ਮਰਾਠੀ ਅਤੇ ਸੁਭਦਰਾ ਮਰਾਠੀ ਵਜੋਂ ਹੋਈ ਹੈ।

ਮੌਤ ਦਾ ਮਾਮਲਾ ਪੁਲਿਸ ਦੇ ਸਾਹਮਣੇ ਉਸ ਸਮੇਂ ਆਇਆ ਜਦੋਂ ਇਸ ਘਟਨਾ ਵਿਚ ਮਾਰੇ ਗਏ ਸੋਨਲਬੇਨ ਮਰਾਠੀ ਦੀ ਮਾਂ ਨੇ ਆਪਣੀ ਧੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਕੀਤੀ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਲੜਕੀ ਚਾਰ ਦਿਨਾਂ ਤੋਂ ਲਾਪਤਾ ਸੀ ਅਤੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਬੰਦ ਸੀ।

ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਘਰ ਦਾ ਦਰਵਾਜ਼ਾ ਤੋੜਿਆ ਤਾਂ ਕਮਰੇ 'ਚ 4 ਲਾਸ਼ਾਂ ਦੇਖੀਆਂ। ਜਾਂਚ ਦੌਰਾਨ ਸੋਨਲ ਦੀ ਮਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਜਵਾਈ ਯਾਨੀ ਸੋਨਲ ਦੇ ਪਤੀ ਵਿਨੋਦ ਮਰਾਠੀ ਨੇ ਉਸ 'ਤੇ ਜਾਨਲੇਵਾ ਹਮਲਾ ਕੀਤਾ ਸੀ।

ਕਤਲ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਘਟਨਾ ਵਾਲੇ ਦਿਨ ਸੋਨਲ ਨੇ ਆਪਣੀ ਮਾਂ ਅਤੇ ਦਾਦੀ ਨੂੰ ਘਰ 'ਚ ਖਾਣੇ 'ਤੇ ਬੁਲਾਇਆ ਸੀ। ਦਾਦੀ ਦੇ ਆਉਣ ਤੋਂ ਬਾਅਦ ਸੋਨਲ ਦੀ ਮਾਂ ਪਹਿਲੀ ਵਾਰ ਧੀ ਦੇ ਘਰ ਆਈ। ਵਿਨੋਦ ਨੇ ਉਸ ਦਿਨ ਆਪਣੀ ਸੱਸ 'ਤੇ ਹਮਲਾ ਕਰ ਦਿੱਤਾ ਸੀ, ਪਰ ਸਥਾਨਿਕ ਹੋਣ ਕਾਰਨ ਉਹ ਲੋਕਾਂ ਨੂੰ ਦੱਸਦੀ ਰਹੀ ਕਿ ਉਹ ਡਿੱਗਣ ਕਾਰਨ ਜ਼ਖਮੀ ਹੋਈ ਹੈ। ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਨੇ ਕੁਝ ਦਿਨ ਪਹਿਲਾਂ ਹੀ ਵਿਨੋਦ ਨੂੰ ਘਰ ਵੇਚ ਦਿੱਤਾ ਸੀ, ਇਸ ਲਈ ਖ਼ਦਸ਼ਾ ਹੈ ਕਿ ਉਸ ਨੇ ਪਹਿਲਾਂ ਹੀ ਕਤਲ ਦੀ ਸਾਜ਼ਿਸ਼ ਰਚੀ ਸੀ।

ਅਹਿਮਦਾਬਾਦ ਕ੍ਰਾਈਮ ਬ੍ਰਾਂਚ ਮੁਤਾਬਕ ਵਿਨੋਦ ਮਰਾਠੀ ਨੇ ਅਫੇਅਰ ਦੇ ਸ਼ੱਕ 'ਚ ਆਪਣੀ ਪਤਨੀ ਦਾ ਕਤਲ ਕੀਤਾ ਹੈ। ਇਸ ਤੋਂ ਇਲਾਵਾ ਮੁਲਜ਼ਮ ਅਤੇ ਉਸ ਦੀ ਪਤਨੀ ਵਿਚਾਲੇ ਪੈਸਿਆਂ ਨੂੰ ਲੈ ਕੇ ਹਰ ਰੋਜ਼ ਲੜਾਈ ਹੁੰਦੀ ਰਹਿੰਦੀ ਸੀ। ਮੁਲਜ਼ਮ ਵਿਨੋਦ ਮਰਾਠੀ ਮਹਾਰਾਸ਼ਟਰ ਦੇ ਬੁਰਹਾਨਪੁਰ ਦਾ ਰਹਿਣ ਵਾਲਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਘਰ ਸਮੇਤ ਕਈ ਥਾਵਾਂ ’ਤੇ ਛਾਪੇ ਮਾਰੇ ਹਨ। ਪੁਲਿਸ ਨੇ ਸੀਸੀਟੀਵੀ ਅਤੇ ਕਾਲ ਡਿਟੇਲ ਤੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:- ਫੇਸਬੁੱਕ ਯੂਜ਼ਰਸ ਦਾ ਨਿੱਜੀ ਡਾਟਾ ਸੇਅਰ ਹੋਣ 'ਤੇ ਹਾਈਕੋਰਟ ਨੇ ਜਤਾਈ ਚਿੰਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.