ETV Bharat / bharat

My son is for sale: ਸ਼ਾਹੂਕਾਰਾਂ ਤੋਂ ਤੰਗ ਹੋਇਆ ਪਿਤਾ ਵੇਚ ਰਿਹਾ ਆਪਣਾ ਪੁੱਤਰ, ਜਾਣੋ ਕਾਰਨ

author img

By ETV Bharat Punjabi Team

Published : Oct 27, 2023, 11:06 AM IST

Updated : Oct 27, 2023, 11:23 AM IST

MERA BETA BIKAU HAI MUJHE BECHNA HAI: ਅਲੀਗੜ੍ਹ 'ਚ ਸ਼ਾਹੂਕਾਰਾਂ ਤੋਂ ਦੁਖੀ ਰੋਂਦਾ ਹੋਇਆ ਪਿਤਾ ਆਪਣੀ ਪਤਨੀ ਅਤੇ ਬੱਚਿਆਂ ਦੇ ਗਲ 'ਚ ਬੋਰਡ ਲੈ ਕੇ ਗਾਂਧੀ ਪਾਰਕ ਚੌਰਾਹੇ 'ਤੇ ਸੜਕ ਕਿਨਾਰੇ ਬੈਠ ਗਿਆ। ਰੋਂਦੇ ਹੋਏ ਪਿਤਾ ਨੇ ਬੋਰਡ 'ਤੇ ਲਿਖਿਆ ਹੈ ਕਿ 'ਮੇਰਾ ਪੁੱਤਰ ਵਿਕਾਊ ਹੈ, ਮੈਂ ਆਪਣਾ ਪੁੱਤਰ ਵੇਚਣਾ ਹੈ। (Moneylenders in Aligarh)

Moneylenders in Aligarh
Moneylenders in Aligarh

ਅਲੀਗੜ੍ਹ: ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਸ਼ਾਹੂਕਾਰਾਂ ਤੋਂ ਤੰਗ ਆ ਕੇ ਇੱਕ ਈ-ਰਿਕਸ਼ਾ ਚਾਲਕ ਨੇ ਮਦਦ ਲਈ ਅਪੀਲ ਕੀਤੀ ਹੈ। ਵੀਰਵਾਰ ਨੂੰ, ਪੀੜਤ ਵਿਅਕਤੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਸ਼ਹਿਰ ਦੇ ਗਾਂਧੀ ਪਾਰਕ ਚੌਰਾਹੇ 'ਤੇ ਗਲੇ 'ਚ ਬੋਰਡ ਲਟਕਾਈ ਬੈਠਾ ਸੀ। ਜਿਸ 'ਤੇ ਲਿਖਿਆ ਹੈ ਕਿ ''ਮੈਂ ਆਪਣਾ ਪੁੱਤਰ ਵੇਚਣਾ ਹੈ, ਮੇਰਾ ਪੁੱਤਰ ਵਿਕਾਊ ਹੈ''। ਜਿਸ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਪੀੜਤ ਪਰਿਵਾਰ ਨੂੰ ਥਾਣੇ ਲੈ ਗਈ ਤੇ ਕਾਰਵਾਈ ਦਾ ਭਰੋਸਾ ਦਿੱਤਾ।

ਇਹ ਸਾਰਾ ਮਾਮਲਾ ਸ਼ਹਿਰ ਦੇ ਗਾਂਧੀ ਪਾਰਕ ਥਾਣਾ ਖੇਤਰ ਅਧੀਨ ਪੈਂਦੇ ਗਾਂਧੀ ਪਾਰਕ ਚੌਰਾਹੇ ਦਾ ਹੈ। ਇੱਥੇ ਵੀਰਵਾਰ ਦੇਰ ਸ਼ਾਮ ਈ-ਰਿਕਸ਼ਾ ਚਾਲਕ ਰਾਜਕੁਮਾਰ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਗਾਂਧੀ ਪਾਰਕ ਨੇੜੇ ਸੜਕ ਕਿਨਾਰੇ ਬੈਠ ਕੇ ਇਨਸਾਫ਼ ਦੀ ਮੰਗ ਕਰ ਰਿਹਾ ਸੀ। ਉਸ ਦੇ ਗਲੇ ਵਿੱਚ ਬੋਰਡ 'ਤੇ ਲਿਖਿਆ ਹੋਇਆ ਸੀ ਕਿ ''ਮੈਂ ਆਪਣੇ ਬੇਟੇ ਨੂੰ ਵੇਚਣਾ ਚਾਹੁੰਦਾ ਹਾਂ, ਮੇਰਾ ਬੇਟਾ ਵਿਕਾਊ ਹੈ।'' ਇਸ ਦੌਰਾਨ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਪੀੜਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪੀੜਤ ਵਿਅਕਤੀ ਆਪਣਾ ਬੱਚੇ ਨੂੰ ਵੇਚਣ ਲਈ ਕਹਿੰਦਾ ਰਿਹਾ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਰਾਜਕੁਮਾਰ ਨੇ ਦੱਸਿਆ ਕਿ ਉਹ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ, ਉਹ ਕਰਜ਼ੇ ਕਾਰਨ ਪ੍ਰੇਸ਼ਾਨ ਹੈ। ਜਿਸ ਕਾਰਨ ਬਦਮਾਸ਼ਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਪਰਿਵਾਰ ਸਮੇਤ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਇਸ ਤੋਂ ਇਲਾਵਾ ਉਸ ਦਾ ਈ-ਰਿਕਸ਼ਾ ਵੀ ਬਦਮਾਸ਼ ਖੋਹ ਕੇ ਲੈ ਗਏ ਹਨ। ਉਹ ਕਈ ਦਿਨਾਂ ਤੋਂ ਮਹੂਆ ਖੇੜਾ ਥਾਣੇ ਦੇ ਚੱਕਰ ਲਗਾ ਰਿਹਾ ਹੈ। ਉਹ ਇਨਸਾਫ਼ ਨਾ ਮਿਲਣ ਕਰਕੇ ਪਰੇਸ਼ਾਨ ਹੋ ਗਿਆ ਹੈ। ਜਿਸ ਕਾਰਨ ਉਹ ਆਪਣੇ ਪੁੱਤਰ ਨੂੰ ਵੇਚਣ ਲਈ ਮਜ਼ਬੂਰ ਹੈ।

ਪੀੜਤ ਰਾਜਕੁਮਾਰ ਦਾ ਬੇਟਾ 11 ਸਾਲ ਦਾ ਹੈ, ਜਿਸ ਕਰਕੇ ਉਹ ਲੋਕਾਂ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਉਸ ਦੇ 11 ਸਾਲ ਦੇ ਬੇਟੇ ਨੂੰ ਕੋਈ ਵਿਕਾ ਦੇਵੇ। ਮੌਕੇ ਦੀ ਸੂਚਨਾ ਮਿਲਣ 'ਤੇ ਪੁਲਿਸ ਪੀੜਤਾਂ ਨੂੰ ਥਾਣੇ ਲੈ ਗਈ। ਜਿੱਥੇ ਉਸ ਨੂੰ ਇਨਸਾਫ਼ ਦਾ ਭਰੋਸਾ ਦੇ ਕੇ ਘਰ ਵਾਪਸ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

Last Updated : Oct 27, 2023, 11:23 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.