ETV Bharat / bharat

Air Bag for Passenger Cars : ਯਾਤਰੀ ਕਾਰਾਂ ਵਿੱਚ ਛੇ ਏਅਰਬੈਗ ਦੇ ਨਿਯਮ 'ਤੇ ਗਡਕਰੀ ਦਾ ਵੱਡਾ ਫੈਸਲਾ, ਕਾਰ ਨਿਰਮਾਤਾ ਵੀ ਹੋਏ ਖੁਸ਼

author img

By ETV Bharat Punjabi Team

Published : Sep 14, 2023, 4:49 PM IST

ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਯਾਤਰੀ ਕਾਰਾਂ ਵਿੱਚ ਛੇ ਏਅਰਬੈਗ ਲਾਜ਼ਮੀ (Air Bag for Passenger Cars) ਕਰਨ ਦਾ ਵੱਡਾ ਫੈਸਲਾ ਲਿਆ ਹੈ। ਇੱਕ ਸਾਲ ਪਹਿਲਾਂ ਉਹਨਾਂ ਫੈਸਲਾ ਕੀਤਾ ਸੀ ਕਿ ਉਹ ਇਸ ਫੈਸਲੇ ਨੂੰ ਟਾਲ ਰਹੇ ਹਨ। ਪੂਰੀ ਖ਼ਬਰ ਪੜ੍ਹੋ...

TRANSPORT MINISTER NITIN GADKARI ON MAKING MANDATORY SIX AIRBAGS FOR PASSENGER CARS
Air Bag for Passenger Cars : ਯਾਤਰੀ ਕਾਰਾਂ ਵਿੱਚ ਛੇ ਏਅਰਬੈਗ ਦੇ ਨਿਯਮ 'ਤੇ ਗਡਕਰੀ ਦਾ ਵੱਡਾ ਫੈਸਲਾ, ਕਾਰ ਨਿਰਮਾਤਾ ਖੁਸ਼

ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਯਾਤਰੀ ਕਾਰਾਂ ਵਿੱਚ ਛੇ ਏਅਰਬੈਗ ਲਾਜ਼ਮੀ ਨਹੀਂ ਕਰੇਗੀ। ਪਿਛਲੇ ਸਾਲ ਸਰਕਾਰ ਨੇ ਅਕਤੂਬਰ 2023 ਤੋਂ ਯਾਤਰੀ ਵਾਹਨਾਂ ਵਿੱਚ ਛੇ ਏਅਰਬੈਗ ਲਾਜ਼ਮੀ (Six airbags mandatory) ਕਰਨ ਦਾ ਪ੍ਰਸਤਾਵ ਦਿੱਤਾ ਸੀ। ਇਹ ਸੁਰੱਖਿਆ ਕਦਮ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘਟਾਉਣ ਲਈ ਚੁੱਕਿਆ ਗਿਆ ਸੀ ਪਰ ਵਾਹਨ ਕੰਪਨੀਆਂ ਇਸ ਦੀ ਪਾਲਣਾ ਨੂੰ ਲਾਜ਼ਮੀ ਬਣਾਉਣ ਦੇ ਪੱਖ ਵਿੱਚ ਨਹੀਂ ਸਨ।

ਉਨ੍ਹਾਂ ਕਿਹਾ ਕਿ ਛੇ ਏਅਰਬੈਗ ਲਾਜ਼ਮੀ ਕਰਨ ਨਾਲ ਛੋਟੀਆਂ ਕਾਰਾਂ ਦੀ ਕੀਮਤ ਖਾਸ ਤੌਰ 'ਤੇ ਵਧੇਗੀ। ਇੱਥੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਗਡਕਰੀ ਨੇ ਏਅਰਬੈਗਸ ਨੂੰ ਲੈ ਕੇ ਸਰਕਾਰ ਦੇ ਰੁਖ ਨੂੰ ਸਪੱਸ਼ਟ ਕਰਦੇ ਹੋਏ ਕਿਹਾ, ”ਅਸੀਂ ਕਾਰਾਂ ਲਈ ਛੇ ਏਅਰਬੈਗਸ ਦਾ ਨਿਯਮ ਲਾਜ਼ਮੀ ਨਹੀਂ ਬਣਾਉਣਾ ਚਾਹੁੰਦੇ।” ਏਅਰਬੈਗ ਦੁਰਘਟਨਾ ਦੀ ਸਥਿਤੀ ਵਿੱਚ ਵਾਹਨ ਦੇ ਠੋਸ ਹਿੱਸਿਆਂ ਤੋਂ ਯਾਤਰੀ ਦੀ ਰੱਖਿਆ ਕਰਦੇ ਹਨ। ਸਿੱਧੀ ਟੱਕਰ ਤੋਂ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਦੁਰਘਟਨਾ ਵੇਲੇ ਇਹ ਇੱਕ ਗੁਬਾਰੇ ਦੀ ਤਰ੍ਹਾਂ ਫੈਲਦਾ ਹੈ ਅਤੇ ਯਾਤਰੀ ਨੂੰ ਸਿੱਧੀ ਟੱਕਰ ਤੋਂ ਬਚਾਉਂਦਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਪਿਛਲੇ ਸਾਲ ਇੱਕ ਬਿਆਨ ਵਿੱਚ ਕਿਹਾ ਸੀ ਕਿ ਮੋਟਰ ਵਾਹਨਾਂ ਨੂੰ ਯਾਤਰੀਆਂ ਲਈ ਸੁਰੱਖਿਅਤ ਬਣਾਉਣ ਲਈ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਲਈ ਕੇਂਦਰੀ ਮੋਟਰ ਵਾਹਨ ਨਿਯਮ, 1989 ਵਿੱਚ ਵੀ ਸੋਧਾਂ ਕੀਤੀਆਂ ਗਈਆਂ ਸਨ। ਕਾਰਾਂ ਦੀਆਂ ਅਗਲੀਆਂ ਦੋ ਸੀਟਾਂ ਲਈ ਏਅਰਬੈਗ 1 ਅਪ੍ਰੈਲ, 2021 ਤੋਂ ਲਾਜ਼ਮੀ ਕਰ ਦਿੱਤੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.