ETV Bharat / bharat

ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ

author img

By

Published : Aug 8, 2022, 6:29 AM IST

ਅੱਜ ਦਾ ਰਾਸ਼ੀਫਲ
ਅੱਜ ਦਾ ਰਾਸ਼ੀਫਲ

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ? ਪੜਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ, ਅੱਜ ਦਾ ਰਾਸ਼ੀਫਲ

Aries horoscope (ਮੇਸ਼)

Aries horoscope (ਮੇਸ਼)
Aries horoscope (ਮੇਸ਼)

ਆਪਣੇ ਜੀਵਨ ਵਿੱਚ ਥੋੜ੍ਹੀ ਉਤੇਜਨਾ ਲੈ ਕੇ ਆਓ — ਯਾਤਰਾ ਸ਼ੁਰੂ ਕਰੋ ਅਤੇ ਕਿਸੇ ਅਗਿਆਤ ਥਾਂ 'ਤੇ ਜਾਓ। ਆਪਣੇ ਆਪ ਨੂੰ ਵਿਅਸਤ ਰੱਖੋ, ਪਰ ਧਿਆਨ ਰੱਖੋ ਕਿ ਕੁਝ ਲੋੜ ਤੋਂ ਜ਼ਿਆਦਾ ਨਾ ਹੋ ਜਾਵੇ। ਅੱਜ, ਤੁਸੀਂ ਸਮੂਹਿਕ ਗਤੀਵਿਧੀਆਂ ਵਿੱਚ ਖਿੱਚ ਦਾ ਕੇਂਦਰ ਰਹੋਗੇ।

Taurus Horoscope (ਵ੍ਰਿਸ਼ਭ)

Taurus Horoscope (ਵ੍ਰਿਸ਼ਭ)
Taurus Horoscope (ਵ੍ਰਿਸ਼ਭ)

ਇਸ ਦਿਨ ਤੁਹਾਡਾ ਮਨ ਤੁਹਾਡੇ ਨਿੱਜੀ ਦੋਸਤਾਂ ਅਤੇ ਪਰਿਵਾਰ ਦੇ ਜੀਆਂ ਵੱਲ ਆਨੰਦਪੂਰਵਕ ਤੌਰ ਤੇ ਖਿੱਚਿਆ ਜਾ ਸਕਦਾ ਹੈ। ਤੁਹਾਡੇ ਨਿੱਘੇ ਅਤੇ ਕਰੀਬੀ ਰਿਸ਼ਤੇ ਤੁਹਾਡੇ ਮਨ 'ਤੇ ਹਾਵੀ ਰਹਿਣਗੇ ਅਤੇ ਕਿਸੇ ਹੋਰ ਚੀਜ਼ ਲਈ ਕੋਈ ਥਾਂ ਨਾ ਛੱਡਦੇ ਹੋਏ, ਦਿਨ ਨੂੰ ਭਰਨਗੇ।

Gemini Horoscope (ਮਿਥੁਨ)

Gemini Horoscope (ਮਿਥੁਨ)
Gemini Horoscope (ਮਿਥੁਨ)

ਤੁਸੀਂ ਪਰਿਵਾਰਿਕ ਸਮਾਗਮ ਰੱਖਣ ਦੀ ਤਾਂਘ ਰੱਖ ਰਹੇ ਹੋ। ਸਾਰੀਆਂ ਚੀਜ਼ਾਂ 'ਤੇ ਵਿਚਾਰ ਕਰਦੇ ਹੋਏ, ਅੱਜ ਅਜਿਹਾ ਕਰਨ ਦਾ ਉੱਤਮ ਦਿਨ ਹੈ। ਨਾਲ ਹੀ, ਸਿਰਫ ਪਰਿਵਾਰ ਹੀ ਕਿਉਂ? ਤੁਸੀਂ ਆਪਣੇ ਘਰ ਆਪਣੇ ਕੁਝ ਪਿਆਰੇ ਦੋਸਤਾਂ ਅਤੇ ਮਹੱਤਵਪੂਰਨ ਵਪਾਰ ਸਾਥੀਆਂ ਨੂੰ ਵੀ ਬੁਲਾ ਸਕਦੇ ਹੋ। ਤੁਹਾਡਾ ਜੀਵਨ ਸਾਥੀ ਤੁਹਾਡੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰੇਗਾ।

Cancer horoscope (ਕਰਕ)

Cancer horoscope (ਕਰਕ)
Cancer horoscope (ਕਰਕ)

ਅੱਜ ਤੁਸੀਂ ਆਪਣੇ ਜ਼ਿਆਦਾ ਚੰਚਲ ਮੂਡਾਂ ਵਿੱਚ ਹੋ ਸਕਦੇ ਹੋ। ਗੱਪਸ਼ੱਪ, ਮਜ਼ਾ, ਖੁਸ਼ੀ ਅਤੇ ਥੋੜ੍ਹੀ ਹਾਨੀਰਹਿਤ ਫਲਰਟਿੰਗ ਤੁਹਾਡੇ ਦਿਨ ਨੂੰ ਦਿਲਚਸਪ ਬਣਾਵੇਗੀ, ਫੇਰ ਵੀ ਇਹ ਵਿਹਲਾ ਸਮਾਂ ਗੁਜ਼ਾਰਨ ਲਈ ਉਹ ਚੀਜ਼ਾਂ ਨਹੀਂ ਹਨ ਜਿਨ੍ਹਾਂ ਦਾ ਤੁਸੀਂ ਆਮ ਤੌਰ ਤੇ ਆਨੰਦ ਮਾਣਦੇ ਹੋ। ਇਸ ਲਈ, ਜਿਵੇਂ ਹੀ ਦਿਨ ਅੱਗੇ ਵਧੇਗਾ, ਤੁਸੀਂ ਆਪਣੇ ਆਪ ਨੂੰ ਗੰਭੀਰ, ਘੱਟ ਬੋਲਣ ਵਾਲਾ, ਕੰਮ ਪੂਰਾ ਕਰਨ ਲਈ ਆਤਮ ਧਿਆਨ ਲਗਾਉਂਦੇ ਪਾਓਗੇ।

Leo Horoscope (ਸਿੰਘ)

Leo Horoscope (ਸਿੰਘ)
Leo Horoscope (ਸਿੰਘ)

ਅੱਜ ਤੁਸੀਂ ਆਪਣੇ ਕੰਮ ਬਾਰੇ ਬਹੁਤ ਗੰਭੀਰ ਹੋਵੋਗੇ ਅਤੇ ਆਪਣੇ ਕੰਮਾਂ ਨੂੰ ਪੂਰਾ ਕਰਨ ਲਈ ਮਿਹਨਤ ਨਾਲ ਕੰਮ ਕਰੋਗੇ। ਤੁਸੀਂ ਆਪਣੇ ਪ੍ਰੋਜੈਕਟਾਂ ਬਾਰੇ ਕੇਂਦਰਿਤ ਅਤੇ ਅਨੁਸ਼ਾਸਿਤ ਰਹੋਗੇ। ਤੁਸੀਂ ਆਪਣੇ ਕੰਮ ਕਰਨ ਦਾ ਤਰੀਕਾ ਸੁਧਾਰਨ ਦੀ ਲੋੜ ਮਹਿਸੂਸ ਕਰੋਗੇ।

Virgo horoscope (ਕੰਨਿਆ)

Virgo horoscope (ਕੰਨਿਆ)
Virgo horoscope (ਕੰਨਿਆ)

ਤੁਹਾਨੂੰ ਸਾਂਝੇ ਉੱਦਮਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀਂ ਇਕੱਲੇ ਹੀ ਜ਼ਿਆਦਾ ਵਧੀਆ ਹੋ ਅਤੇ ਤੁਹਾਡੇ ਵਿੱਚ ਘਬਰਾਹਟ ਨੂੰ ਖਤਮ ਕਰਨ ਦੀ ਸਮਰੱਥਾ ਹੈ। ਤੁਹਾਨੂੰ ਤੁਹਾਡੇ ਹਾਲ 'ਤੇ ਛੱਡਣ 'ਤੇ, ਤੁਸੀਂ ਆਪਣੇ ਕੰਮ ਦੇ ਸਭ ਤੋਂ ਵਧੀਆ ਪ੍ਰਬੰਧਕ ਹੋ।

Libra Horoscope (ਤੁਲਾ)

Libra Horoscope (ਤੁਲਾ)
Libra Horoscope (ਤੁਲਾ)

ਅੱਜ ਉਹ ਦਿਨ ਹੈ ਜਦੋਂ ਤੁਸੀਂ ਕੋਈ ਆਲੋਚਨਾ ਕੀਤੇ ਬਿਨ੍ਹਾਂ, ਲੋਕਾਂ ਵੱਲੋਂ ਕਹੀ ਹਰ ਚੀਜ਼ ਨਾਲ ਸਹਿਮਤ ਹੁੰਦੇ ਦਿਖਾਈ ਦੇ ਰਹੇ ਹੋ। ਇਹ ਉਹਨਾਂ ਦਿਨਾਂ ਵਿੱਚੋਂ ਇੱਕ ਹੈ ਜਦੋਂ ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਚੀਜ਼ਾਂ ਤੋਂ ਹੈਰਾਨ ਹੋ। ਅਜਿਹਾ ਲਚਕੀਲਾ ਰਵਈਆ ਤੁਹਾਨੂੰ ਆਪਣੇ ਵਿਚਾਰਾਂ ਵਿੱਚ ਵਿਵੇਕੀ ਅਤੇ ਆਪਣੇ ਤਰੀਕਿਆਂ ਵਿੱਚ ਸਮਝਦਾਰ ਹੋਣ ਦੇਵੇਗਾ।

Scorpio Horoscope (ਵ੍ਰਿਸ਼ਚਿਕ)

Scorpio Horoscope (ਵ੍ਰਿਸ਼ਚਿਕ)
Scorpio Horoscope (ਵ੍ਰਿਸ਼ਚਿਕ)

ਅੱਜ ਤੁਸੀਂ ਆਪਣੇ ਆਪ ਨੂੰ ਦਿਮਾਗ ਦੀ ਬਜਾਏ ਆਪਣੇ ਦਿਲ ਨਾਲ ਸੋਚਦਾ ਪਾਓਗੇ। ਹੋ ਸਕਦਾ ਹੈ ਕਿ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਦਬਾ ਨਾ ਪਾਓ, ਅਤੇ ਤੁਹਾਨੂੰ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ। ਹਾਲਾਂਕਿ, ਤੁਹਾਨੂੰ ਇਹਨਾਂ ਨੂੰ ਪ੍ਰਕਟ ਕਰਨ ਦੇ ਤਰੀਕੇ ਬਾਰੇ ਸੁਚੇਤ ਹੋਣਾ ਚਾਹੀਦਾ ਹੈ, ਖਾਸ ਤੌਰ ਤੇ ਲੋਕਾਂ ਸਾਹਮਣੇ ਕਿਉਂਕਿ ਹੋ ਸਕਦਾ ਹੈ ਕਿ ਲੋਕ ਇਸ ਦੇ ਆਧਾਰ 'ਤੇ ਤੁਹਾਡੇ ਬਾਰੇ ਗਲਤ ਅੰਦਾਜ਼ਾ ਲਗਾ ਸਕਦੇ ਹਨ।

Sagittarius Horoscope (ਧਨੁ)

Sagittarius Horoscope (ਧਨੁ)
Sagittarius Horoscope (ਧਨੁ)

ਅੱਜ, ਕੰਮ 'ਤੇ ਤੁਹਾਡੇ ਉੱਚ ਅਧਿਕਾਰੀ ਤੁਹਾਡੇ 'ਤੇ ਕਈ ਗੁੰਝਲਦਾਰ ਕੰਮਾਂ ਨੂੰ ਲੈ ਕੇ ਭਰੋਸਾ ਕਰਨਗੇ। ਹਾਲਾਂਕਿ, ਆਪਣੇ ਵੱਲੋਂ ਕੋਸ਼ਿਸ਼ ਕਰਨ ਤੋਂ ਬਾਅਦ, ਤੁਸੀਂ ਯਕੀਨਨ ਤੌਰ ਤੇ ਬਹੁਤ ਵਧੀਆ ਕਰੋਗੇ ਅਤੇ ਤੁਹਾਡੇ ਕੰਮ ਦੀ ਸ਼ਲਾਘਾ ਕੀਤੀ ਜਾਵੇਗੀ। ਜੇ ਤੁਹਾਨੂੰ ਪੈਸੇ ਦੇ ਰੂਪ ਵਿੱਚ ਉਤਸ਼ਾਹ ਮਿਲੇ ਤਾਂ ਹੈਰਾਨ ਨਾ ਹੋਵੋ। ਹੋ ਸਕਦਾ ਹੈ ਕਿ ਇਹ ਅਸਲ ਵਿੱਚ ਤੁਹਾਡੀ ਖੁਸ਼ਕਿਸਮਤੀ ਹੋਵੇ।

Capricorn Horoscope (ਮਕਰ)

Capricorn Horoscope (ਮਕਰ)
Capricorn Horoscope (ਮਕਰ)

ਚੰਗਾ ਦਿਨ ਹਮੇਸ਼ਾ ਚੰਗੀ ਸ਼ੁਰੂਆਤ ਨਾਲ ਸ਼ੁਰੂ ਹੁੰਦਾ ਹੈ। ਅੱਜ ਤੁਹਾਡੇ ਲਈ ਵਧੀਆ ਦਿਨ ਰਹੇਗਾ ਕਿਉਂਕਿ ਤੁਸੀਂ ਦਿਨ ਦੀ ਸ਼ੁਰੂਆਤ ਜੀਵਨ ਦੇ ਸਕਾਰਾਤਮਕ ਰਵਈਏ ਨਾਲ ਕਰੋਗੇ। ਤੁਹਾਡਾ ਨਿਰੰਤਰ ਸਮਰਪਣ ਅਤੇ ਦਰਿੜ੍ਹਤਾ ਤੁਹਾਨੂੰ ਨਾ ਕੇਵਲ ਦੂਜਿਆਂ ਤੋਂ ਅੱਗੇ ਰੱਖੇਗਾ ਪਰ ਤੁਹਾਨੂੰ ਉਹਨਾਂ 'ਤੇ ਜਿੱਤ ਹਾਸਿਲ ਕਰਨ ਵਿੱਚ ਵੀ ਮਦਦ ਕਰੇਗਾ। ਜੇ ਤੁਹਾਡੇ ਜੀਵਨ ਸਾਥੀ ਨਾਲ ਲੜਾਈ-ਝਗੜੇ ਹੁੰਦੇ ਹਨ ਤਾਂ ਤੁਸੀਂ ਘੱਟੋ-ਘੱਟ ਅੱਜ ਦੇ ਲਈ ਇੱਕ ਸ਼ਾਂਤਮਈ ਦਿਨ ਦੀ ਉਮੀਦ ਕਰ ਸਕਦੇ ਹੋ। ਹਾਲਾਂਕਿ, ਉਹਨਾਂ ਲੋਕਾਂ ਲਈ ਜੋ ਇਸ ਮਾਮਲੇ ਵਿੱਚ ਕਿਸਮਤ ਵਾਲੇ ਰਹੇ ਹਨ, ਤੁਹਾਡਾ ਅਨੰਦਦਾਇਕ ਵਿਆਹੁਤਾ ਜੀਵਨ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਉਣਾ ਜਾਰੀ ਰੱਖੇਗਾ।

Aquarius Horoscope (ਕੁੰਭ)

Aquarius Horoscope  (ਕੁੰਭ)
Aquarius Horoscope (ਕੁੰਭ)

ਅੱਜ ਕਾਮਦੇਵ ਤੁਹਾਨੂੰ ਪ੍ਰਭਾਵਿਤ ਕਰ ਸਕਦਾ ਹੈ! ਸਿੰਗਲ ਪਨਪ ਰਹੇ ਪਿਆਰ ਦੀ ਊਰਜਾ ਅਤੇ ਉਤੇਜਨਾ ਨੂੰ ਮਹਿਸੂਸ ਕਰ ਸਕਦੇ ਹਨ। ਵਿਆਹੁਤਾ ਜੋੜਿਆਂ ਲਈ ਵੀ ਓਨਾ ਹੀ ਖੁਸ਼ਨੁਮਾ ਦਿਨ ਹੈ, ਕਿਉਂਕਿ ਉਹ ਇੱਕ ਦੂਸਰੇ ਨਾਲ ਵਧੀਆ ਸਮਾਂ ਬਿਤਾਉਣਗੇ। ਬੀਤੀਆਂ ਯਾਦਾਂ ਮੁੜ ਤਾਜ਼ਾ ਕਰੋ, ਕੁਝ ਤਸਵੀਰਾਂ ਦੇਖੋ ਅਤੇ ਲੰਬੇ ਸਮੇਂ ਤੋਂ ਗੁਆਚੇ ਉਹਨਾਂ ਪਲਾਂ ਨੂੰ ਯਾਦ ਕਰੋ।

Pisces Horoscope (ਮੀਨ)

Pisces Horoscope (ਮੀਨ)
Pisces Horoscope (ਮੀਨ)

ਅੱਜ ਰੋਜ਼ਾਨਾ ਦੇ ਜੀਵਨ ਦਾ ਨੀਰਸ ਰੁਟੀਨ ਰਹੇਗਾ, ਅਤੇ ਤੁਸੀਂ ਬ੍ਰੇਕ ਲੈਣ ਅਤੇ ਕਿਤੇ ਯਾਤਰਾ ਕਰਨ ਦੀ ਤਾਂਘ ਮਹਿਸੂਸ ਕਰੋਗੇ। ਹੋਰ ਤਾਂ ਹੋਰ, ਤੁਹਾਡੇ ਮੌਜੂਦਾ ਪ੍ਰੋਜੈਕਟਾਂ ਉੱਤੇ ਤੁਹਾਡੇ ਵੱਲੋਂ ਬਿਤਾਏ ਸਮੇਂ 'ਤੇ ਵਿਚਾਰ ਕਰਦੇ ਹੋਏ ਬ੍ਰੇਕ ਬਹੁਤ ਲੁੜੀਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.