ਹਰਿਆਣਾ: ਇਤਿਹਾਸ ਦੇ ਪੰਨਿਆਂ ਵਿੱਚ ਕੁੱਝ ਅਜਿਹੀਆਂ ਕਹਾਣੀਆਂ ਅਤੇ ਕਿੱਸੇ ਮੌਜੂਦ ਹਨ, ਜਿਨ੍ਹਾਂ ਤੋਂ ਲੋਕ ਅਣਜਾਣ ਹਨ। ਅਜਿਹਾ ਹੀ ਇੱਕ ਕਿੱਸਾ ਹੈ ਹਰਿਆਣੇ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਥਾਨੇਸਰ ਕਸਬੇ ਵਿੱਚ ਬਣੇ ਸ਼ੇਖ ਚਿੱਲੀ ਦੀ ਕਬਰ ਦਾ।
ਇਸ ਮਕਬਰੇ ਨੂੰ ਹਰਿਆਣੇ ਦਾ ਤਾਜ ਮਹਿਲ ਵੀ ਕਿਹਾ ਜਾਂਦਾ ਹੈ ਅਤੇ ਇਹ ਉਸ ਸਮੇਂ ਬਣਾਇਆ ਗਿਆ ਸੀ ਜਦੋਂ ਆਗਰਾ ਵਿੱਚ ਤਾਜ ਮਹਿਲ ਬਣਾਇਆ ਗਿਆ ਸੀ। ਪਵਿੱਤਰ ਗੀਤਾ ਦਾ ਜਨਮ ਸਥਾਨ ਕੁਰੂਕਸ਼ੇਤਰ ਨਾ ਸਿਰਫ ਮਹਾਭਾਰਤ, ਸ਼ਕਤੀਪੀਠ ਅਤੇ ਹੋਰ ਹਿੰਦੂ ਧਾਰਮਿਕ ਸਥਾਨਾਂ ਲਈ, ਬਲਕਿ ਸ਼ੇਖ ਚਿੱਲੀ ਦੀ ਕਬਰ ਲਈ ਵੀ ਮਸ਼ਹੂਰ ਹੈ।
ਸ਼ੇਖਚੀਲੀ ਦਾ ਨਾਮ ਸੁਣਦਿਆਂ ਹੀ ਸ਼ੇਖੀ ਮਾਰਨ ਵਾਲੇ ਕਿਸੇ ਵਿਅਕਤੀ ਦਾ ਧਿਆਨ ਆ ਜਾਂਦਾ ਹੈ, ਕਿਉਂਕਿ ਕਹਾਵਤਾਂ ਵਿੱਚ, ਵੱਡੇ ਬੋਲ ਬੋਲਣ ਵਾਲੇ ਅਤੇ ਝੂਠਾ ਬੋਲਣ ਵਾਲੇ ਨੂੰ ਸ਼ੇਖ ਚਿੱਲੀ ਕਿਹਾ ਜਾਂਦਾ ਹੈ, ਪਰ ਅਸੀਂ ਇੱਥੇ ਇੱਕ ਵਿਦਵਾਨ ਸੂਫੀ ਸੰਤ ਅਤੇ ਇੱਕ ਰਾਜ ਦੇ ਆਧੁਨਿਕ ਅਧਿਆਪਕ ਦੀ ਗੱਲ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਮਹਾਨ ਹਸਤੀ ਦਾ ਨਾਮ ਸ਼ੇਖ ਚਿੱਲੀ ਨਹੀਂ ਬਲਕਿ ਸ਼ੇਖ ਚਹੇਲੀ ਸੀ।
ਇਮਾਰਤ ਉੱਤੇ ਹੋ ਮੁਗਲਾਈ ਵਾਸਤੂਕਲਾ ਦਾ ਪ੍ਰਭਾਵ
ਸ਼ੇਖ ਚਿੱਲੀ ਦੀ ਕਬਰ ਕੁਰੂਕਸ਼ੇਤਰ ਦੇ ਬਾਹਰਵਾਰ ਇੱਕ ਉੱਚੇ ਟਿੱਲੇ 'ਤੇ ਬਣਾਈ ਗਈ ਹੈ। ਇਹ ਮਕਬਰਾ ਬਹੁਤ ਖੂਬਸੂਰਤ ਹੈ ਜੋ ਮੁਗਲ ਆਰਕੀਟੈਕਚਰ ਨੂੰ ਬਾਖੂਬੀ ਬਿਆਨ ਕਰਦਾ ਹੈ। ਮੁੱਖ ਇਮਾਰਤ ਤਾਜ ਮਹਿਲ ਵਾਂਗ ਸੰਗਮਰਮਰ ਦੇ ਪੱਥਰ ਨਾਲ ਬਣੀ ਹੈ ਅਤੇ ਉਪਰ ਇੱਕ ਗੁੰਬਦ ਵੀ ਹੈ। ਆਪਣੇ ਵਿਲੱਖਣ ਅਤੇ ਸੂਝਵਾਨ ਢਾਂਚੇ ਦੇ ਕਾਰਨ ਇਸ ਨੂੰ ਤਾਜ ਮਹਿਲ ਤੋਂ ਬਾਅਦ ਉੱਤਰ ਭਾਰਤ ਵਿੱਚ ਦੂਜਾ ਦਰਜਾ ਦਿੱਤਾ ਗਿਆ ਹੈ। ਇਸ ਮਕਬਰੇ ਦੇ ਬਿਲਕੁਲ ਅੱਗੇ ਸੰਤ ਦੀ ਪਤਨੀ ਦੀ ਕਬਰ ਹੈ। ਜੋ ਕਿ ਸੈਂਡ ਸਟੋਨ ਤੋਂ ਬਣਾਇਆ ਗਿਆ ਹੈ ਅਤੇ ਫੁੱਲਾਂ ਦੀ ਕਲਾ ਕੀਤੀ ਗਈ ਹੈ।
ਮਕਬਰੇ ਦਾ ਇਤਿਹਾਸ
ਕਿਹਾ ਜਾਂਦਾ ਹੈ ਕਿ ਥਾਨੇਸਰ ਸ਼ਹਿਰ ਵਿੱਚ ਬਣੀ ਸ਼ੇਖ ਚਿੱਲੀ ਦੀ ਕਬਰ ਸ਼ਾਹਜਹਾਂ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੇ ਬਣਾਈ ਸੀ। ਸ਼ੇਖ ਚਿੱਲੀ ਈਰਾਨ ਦੇ ਰਹਿਣ ਵਾਲੇ ਇੱਕ ਸੂਫੀ ਸੰਤ ਸੀ। ਇਤਿਹਾਸਕਾਰਾਂ ਦੀ ਮੰਨੀਏ ਤਾਂ ਉਹ ਭਾਰਤ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਰਹੇ। ਇਹ ਵੀ ਕਿਹਾ ਜਾਂਦਾ ਹੈ ਕਿ ਸਾਧੋਰਾ ਵਿੱਚ ਉਨ੍ਹਾਂ ਦੇ ਰਹਿਣ ਸਹਿਣ ਦੇ ਸਬੂਤ ਵੀ ਮਿਲਦੇ ਹਨ। ਜਦੋਂ ਉਨ੍ਹਾਂ ਦਾ ਦੇਹਾਂਤ ਹੋਇਆ ਤਾਂ ਦਾਰਾ ਸ਼ਿਕੋਹ ਨੇ ਉਨ੍ਹਾਂ ਲਈ ਇਹ ਵੱਡਾ ਮਕਬਰਾ ਬਣਾਵਾਇਆ।
ਇਹ ਮਕਬਰਾ ਲਗਭਗ ਤਾਜ ਮਹਿਲ ਦੇ ਨਿਰਮਾਣ ਸਮੇਂ ਬਣਾਇਆ ਗਿਆ ਸੀ। ਇਹ ਕਬਰ 1650 ਦੇ ਆਸ ਪਾਸ ਬਣਾਈ ਗਈ ਸੀ। ਇਹ ਮਕਬਰਾ ਆਮ ਮੁਗਲ ਸ਼ੈਲੀ ਵਿੱਚ ਕੀਤਾ ਗਿਆ ਹੈ। ਜਿਸ ਤਰ੍ਹਾਂ ਤਾਜ ਮਹਿਲ ਦੇ ਉਪਰਲੇ ਹਿੱਸੇ ਵਿੱਚ ਮਕਬਰੇ ਹਨ ਅਤੇ ਹੇਠਾਂ ਸ਼ਾਹਜਹਾਂ ਅਤੇ ਮੁਮਤਾਜ਼ ਦੀਆਂ ਕਬਰਾਂ ਹਨ, ਇਸੇ ਤਰ੍ਹਾਂ ਪਹਿਲੀ ਮੰਜ਼ਲ ਦੇ ਤਲ 'ਤੇ ਵੀ ਸ਼ੇਖ ਚਿੱਲੀ ਅਤੇ ਉਸ ਦੀ ਪਤਨੀ ਦੀ ਕਬਰ ਹੈ।
ਅਕਬਰ ਨੂੰ ਇਥੋਂ ਮਿਲਿਆ 'ਜਲਾਲੂਦੀਨ' ਉਪਨਾਮ
ਇਸ ਮਕਬਰੇ ਦੇ ਬਿਲਕੁਲ ਪਿੱਛੇ ਸ਼ੇਖ ਜਲਾਲੂਦੀਨ ਥਾਨੇਸਰੀ ਦੀ ਦਰਗਾਹ ਹੈ, ਕਿਹਾ ਜਾਂਦਾ ਹੈ ਕਿ ਸ਼ੇਖ ਜਲਾਲੂਦੀਨ ਕੁਰੂਕਸ਼ੇਤਰ ਦੇ ਬਹੁਤ ਵੱਡੇ ਸੂਫੀ ਸੰਤ ਸਨ ਅਤੇ ਇਨ੍ਹਾਂ ਦੀ ਦਰਗਾਹ ਤੋਂ ਮੁਗਲ ਸ਼ਾਸਕ ਹੁਮਾਯੂੰ ਨੇ ਇੱਕ ਪੁੱਤਰ ਦੀ ਮੰਗ ਕੀਤੀ। ਹੁਮਾਯੂੰ ਨੂੰ ਅਕਬਰ ਦੇ ਰੂਪ ਵਿੱਚ ਇੱਕ ਪੁੱਤਰ ਮਿਲਿਆ। ਕਿਹਾ ਜਾਂਦਾ ਹੈ ਕਿ ਬਾਅਦ ਵਿੱਚ ਅਕਬਰ ਦੇ ਨਾਮ ਅੱਗੇ ਜਲਾਲੂਦੀਨ ਇਸੇ ਵਜ੍ਹਾ ਕਾਰਨ ਲਗਾਇਆ ਗਿਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਅਕਬਰ ਖੁਦ ਇਸ ਮਹਾਨ ਵਿਦਵਾਨ ਦੀ ਕਬਰ 'ਤੇ ਦੋ ਵਾਰ ਆਏ ਸਨ।