ETV Bharat / bharat

ਝਾਰਖੰਡ ਦੇ ਆਦਿਵਾਸੀਆਂ ਨੇ ਰਵਾਇਤੀ ਹਥਿਆਰਾਂ ਨਾਲ ਕੀਤਾ ਸੀ ਅੰਗਰੇਜ਼ਾਂ ਦੇ ਨੱਕ 'ਚ ਦਮ

author img

By

Published : Aug 29, 2021, 6:04 AM IST

ਤੋਪਾਂ ਅਤੇ ਬੰਦੂਕਾਂ ਨਾਲ ਲੈਸ ਹੋਣ ਦੇ ਬਾਵਜੂਦ ਬ੍ਰਿਟਿਸ਼ ਹਕੂਮਤ ਝਾਰਖੰਡ ਦੇ ਆਦਿਵਾਸੀਆਂ ਤੋਂ ਦੁਖੀ ਸੀ ਕਿਉਂਕਿ ਗੁਰਿੱਲਾ ਯੁੱਧ ਵਿੱਚ ਮਹਾਰਤ ਰੱਖਣ ਵਾਲੇ ਆਦਿਵਾਸੀ ਤੀਰ-ਕਮਾਨ ਵਰਗੇ ਰਵਾਇਤੀ ਹਥਿਆਰਾਂ ਦੀ ਵਰਤੋਂ ਕਰਨ ਵਿੱਚ ਵੀ ਨਿਪੁੰਨ ਸਨ। ਜਲ-ਜੰਗਲ-ਜ਼ਮੀਨ ਨੂੰ ਰੱਬ ਮੰਨਣ ਵਾਲੇ ਆਦਿਵਾਸੀਆਂ ਲਈ, ਇਹ ਸਿਰਫ ਆਜ਼ਾਦੀ ਨਹੀਂ ਸਗੋਂ ਆਸਥਾ ਦੀ ਵੀ ਲੜਾਈ ਸੀ।

ਝਾਰਖੰਡ ਦੇ ਆਦਿਵਾਸੀ
ਝਾਰਖੰਡ ਦੇ ਆਦਿਵਾਸੀ

ਨਵੀਂ ਦਿੱਲੀ: ਅਠਾਰ੍ਹਵੀਂ ਸਦੀ ਦੇ ਮੱਧ ਵਿੱਚ ਅੰਗਰੇਜ਼ਾਂ ਦੇ ਅੱਤਿਆਚਾਰ ਲਗਾਤਾਰ ਵਧਦੇ ਜਾ ਰਹੇ ਸਨ ਪਰ ਝਾਰਖੰਡ ਦੇ ਆਦਿਵਾਸੀਆਂ ਤੋਂ ਬ੍ਰਿਟਿਸ਼ ਹਕੂਮਤ ਦੁਖੀ ਸੀ। ਤੋਪਾਂ ਅਤੇ ਬੰਦੂਕਾਂ ਨਾਲ ਲੈਸ ਹੋਣ ਦੇ ਬਾਵਜੂਦ ਅੰਗਰੇਜ਼ ਆਦਿਵਾਸੀਆਂ ਦੇ ਸਾਹਮਣੇ ਕੰਬਦੇ ਸਨ। ਇਸ ਦਾ ਕਾਰਨ ਇਹ ਸੀ ਕਿ ਆਦਿਵਾਸੀ ਤੀਰ-ਕਮਾਨ ਵਰਗੇ ਰਵਾਇਤੀ ਹਥਿਆਰਾਂ ਦੀ ਵਰਤੋਂ ਕਰਨ ਵਿੱਚ ਮਾਹਰ ਸਨ, ਦੂਜੇ ਪਾਸੇ, ਝਾਰਖੰਡ ਦਾ ਭੂਗੋਲਿਕ ਢਾਂਚਾ ਵੀ ਦੇਸ਼ ਦੇ ਦੂਜੇ ਹਿੱਸਿਆਂ ਨਾਲੋਂ ਬਹੁਤ ਵੱਖਰਾ ਹੈ, ਜਿਸਨੂੰ ਅੰਗਰੇਜ਼ ਉਦੋਂ ਤੱਕ ਸਮਝ ਨਹੀਂ ਸਕੇ ਸਨ। ਅੰਗਰੇਜ਼, ਗੁਰਿੱਲਾ ਯੁੱਧ ਵਿੱਚ ਮਹਾਰਤ ਰੱਖਣ ਵਾਲੇ ਆਦਿਵਾਸੀਆਂ ਦੇ ਅੱਗੇ ਗੋਡੇ ਟੇਕਣ ਲਈ ਮਜਬੂਰ ਸਨ।

ਝਾਰਖੰਡ ਦੇ ਆਦਿਵਾਸੀ

ਆਦਿਵਾਸੀਆਂ ਲਈ, ਤੀਰ ਕਮਾਨ ਸਿਰਫ ਹਥਿਆਰ ਨਹੀਂ ਬਲਕਿ ਆਸਥਾ ਦਾ ਵਿਸ਼ਾ ਵੀ ਹਨ। ਉਹ ਮੰਨਦੇ ਹਨ ਕਿ ਇਹ ਉਨ੍ਹਾਂ ਨੂੰ ਵਿਸ਼ੇਸ਼ ਸ਼ਕਤੀ ਦਿੰਦੇ ਹਨ। ਉਸ ਸਮੇਂ, ਆਦਿਵਾਸੀ ਆਪਣੇ ਬਚਪਨ ਤੋਂ ਹੀ ਤੀਰ-ਕਮਾਨ, ਭਾਲਾ, ਲਾਠੀ, ਬਰਛਾ ਅਤੇ ਬਹੁਤ ਸਾਰੇ ਰਵਾਇਤੀ ਹਥਿਆਰਾਂ ਦੀ ਵਰਤੋਂ ਕਰਨਾ ਸਿੱਖਦੇ ਸਨ। ਜੰਗਲਾਂ ਵਿੱਚ ਰਹਿਣ ਵਾਲੇ ਆਦਿਵਾਸੀ ਆਪਣੀ ਰੱਖਿਆ ਲਈ ਸ਼ੁਰੂ ਤੋਂ ਹੀ ਯੁੱਧ ਕਲਾਵਾਂ ਵਿੱਚ ਨਿਪੁੰਨ ਸਨ। ਕੋਈ ਤੀਰ ਚਲਾਉਣਾ ਜਾਣਦਾ ਸੀ ਤੇ ਕੋਈ ਭਾਲਾ ਸੁੱਟਣ 'ਚ ਮਾਹਰ ਸੀ।

ਇਹ ਵੀ ਪੜ੍ਹੋ: ਅਜਮੇਰ ਦੇ ਕਿਲ੍ਹੇ ਤੋਂ ਹੋਈ ਸੀ ਬ੍ਰਿਟਿਸ਼ ਰਾਜ ਦੀ ਸ਼ੁਰੂਆਤ

ਆਪਣੇ ਹਥਿਆਰਾਂ ਨੂੰ ਘਾਤਕ ਬਣਾਉਣ ਲਈ, ਆਦਿਵਾਸੀ ਤੀਰ ਉੱਤੇ ਇੱਕ ਵਿਸ਼ੇਸ਼ ਕਿਸਮ ਦਾ ਲੇਪ ਲਗਾਉਂਦੇ ਸਨ, ਜਿਸ ਨਾਲ ਦੁਸ਼ਮਣ ਦਾ ਮਰਨਾ ਤੈਅ ਸੀ। ਇਹ ਪੇਸਟ ਜੜੀ ਬੂਟੀਆਂ ਤੋਂ ਤਿਆਰ ਕੀਤਾ ਜਾਂਦਾ ਸੀ। ਕੁਝ ਲੇਪ ਅਜਿਹੇ ਵੀ ਤਿਆਰ ਕੀਤੇ ਜਾਂਦੇ ਸਨ ਜਿਸ ਨਾਲ ਦੁਸ਼ਮਣ ਤੁਰੰਤ ਨਾ ਮਰੇ ਅਤੇ ਉਸਦੀ ਮੌਤ ਤੜਪ-ਤੜਪ ਕੇ ਹੋਵੇ।

ਆਦਿਵਾਸੀ ਰੁੱਖਾਂ ਦੇ ਹੇਠਾਂ ਬੈਠ ਕੇ ਜੰਗ ਦੀ ਰਣਨੀਤੀ ਬਣਾਉਂਦੇ ਸਨ। ਜੰਗਲਾਂ ਵਿੱਚ ਲੁਕ ਕੇ ਦੁਸ਼ਮਣਾਂ ਦੀ ਉਡੀਕ ਕਰਦੇ ਸਨ ਅਤੇ ਬਿੜਕ ਮਿਲਦੇ ਹੀ ਚਾਰੇ ਪਾਸਿਓਂ ਹਮਲਾ ਕਰ ਦਿੰਦੇ ਸੀ, ਕਈ ਵਾਰ ਲੜਾਈ ਚ ਆਦਿਵਾਸੀ ਜ਼ਖ਼ਮੀ ਹੋ ਜਾਂਦੇ ਸਨ ਪਰ ਜੜੀ ਬੂਟੀ ਦੇ ਇਲਾਜ ਨਾਲ ਛੇਤੀ ਠੀਕ ਵੀ ਹੋ ਜਾਂਦੇ ਸਨ।

ਆਦਿਵਾਸੀਆਂ ਦੇ ਤੀਰ ਕਮਾਨ, ਬਰਛਾ ਤੇ ਫਰਸਾ ਆਦਿ ਹਥਿਆਰਾਂ ਵਿੱਚ ਨਿਪੁੰਨਤਾ ਦਾ ਕਾਰਨ ਇਹ ਹੈ ਕਿ ਜਿੱਥੇ ਆਦਿਵਾਸੀ ਰਹਿੰਦੇ ਹਨ ਉੱਥੇ ਬਾਂਸ ਅਤੇ ਲੋਹੇ ਦੇ ਤੱਤ ਆਸਾਨੀ ਨਾਲ ਉਪਲਬਧ ਹੁੰਦੇ ਹਨ। ਲੰਮੇ ਸਮੇਂ ਤੋਂ ਆਦਿਵਾਸੀ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ।

ਮੁਲਕ ਦੀ ਆਜ਼ਾਦੀ ਲਈ ਪਹਿਲੀ ਸ਼ਹਾਦਤ ਦੇਣ ਵਾਲੇ ਜਬਰਾ ਪਹਾੜੀਆ ਤੋਂ ਲੈ ਕੇ ਸਿਦੋ-ਕਾਨ੍ਹੋ ਅਤੇ ਨੀਲਾਂਬਰ-ਪੀਤਾਮਬਰ ਤੋਂ ਲੈ ਕੇ ਬਿਰਸਾ ਮੁੰਡਾ ਤੱਕ, ਸਾਰੇ ਰਵਾਇਤੀ ਹਥਿਆਰ ਚਲਾਉਣ 'ਚ ਮਾਹਰ ਸਨ। ਜਲ-ਜੰਗਲ-ਜ਼ਮੀਨ ਨੂੰ ਰੱਬ ਮੰਨਣ ਵਾਲੇ ਆਦਿਵਾਸੀਆਂ ਲਈ, ਇਹ ਸਿਰਫ ਆਜ਼ਾਦੀ ਨਹੀਂ ਸਗੋਂ ਆਸਥਾ ਦੀ ਵੀ ਲੜਾਈ ਸੀ। ਇਹੀ ਕਾਰਨ ਹੈ ਕਿ ਝਾਰਖੰਡ ਦੇ ਆਦਿਵਾਸੀਆਂ ਦੀ ਹਿੰਮਤ ਦੇ ਸਾਹਮਣੇ ਅੰਗਰੇਜ਼ ਥਰ ਥਰ ਕੰਬਦੇ ਸਨ।

ਇਹ ਵੀ ਪੜ੍ਹੋ: ਸੁਤੰਤਰਤਾ ਸੰਗਰਾਮ ਦੀ ਗੁਮਨਾਮ ਵੀਰਾਂਗਣਾ: ਰਾਮਗੜ੍ਹ ਦੀ ਰਾਣੀ ਅਵੰਤੀਬਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.