ETV Bharat / bharat

Rajasthan Crime News: ਪਤੀ ਨੇ ਕਰਜ਼ਾ ਚੁਕਾਉਣ ਲਈ ਪਤਨੀ ਦਾ ਕਰਜ਼ਦਾਰਾਂ ਕੋਲੋਂ ਕਰਵਾਇਆ ਜਬਰ ਜਨਾਹ

author img

By

Published : Jul 29, 2023, 9:57 PM IST

ਰਾਜਸਥਾਨ ਦੇ ਜੈਪੁਰ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਰਜ਼ਾ ਮੋੜਨ ਲਈ ਪਤੀ ਨੇ ਆਪਣੀ ਪਤਨੀ ਦਾ ਕਈ ਵਾਰ ਜਬਰ ਜਨਾਹ ਕਰਵਾਇਆ। ਔਰਤ ਨੇ ਆਪਣੇ ਪਤੀ ਸਮੇਤ 3 ਖਿਲਾਫ ਮਾਮਲਾ ਦਰਜ ਕਰਵਾਇਆ ਹੈ।

Jhotwara police station
Jhotwara police station

ਰਾਜਸਥਾਨ: ਰਾਜਧਾਨੀ ਜੈਪੁਰ ਦੇ ਝੋਟਵਾੜਾ ਥਾਣਾ ਖੇਤਰ 'ਚ ਇਕ ਔਰਤ ਨੇ ਆਪਣੇ ਪਤੀ 'ਤੇ ਜਬਰ ਜਨਾਹ ਕਰਵਾਉਣ ਦੇ ਇਲਜ਼ਾਮ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ। ਔਰਤ ਦਾ ਇਲਜ਼ਾਮ ਹੈ ਕਿ ਉਸ ਦਾ ਪਤੀ ਕਰਜ਼ਾ ਚੁਕਾਉਣ ਲਈ ਉਸ ਨੂੰ ਕਰਜ਼ਦਾਰਾਂ ਦੇ ਹਵਾਲੇ ਕਰ ਦਿੰਦਾ ਹੈ। ਪੀੜਤਾ ਨੇ ਆਪਣੇ ਪਤੀ ਦੇ ਨਾਲ ਹੀ ਝੋਟਵਾੜਾ ਥਾਣੇ 'ਚ ਜੇਠ ਅਤੇ ਨੰਦੋਈ ਦੇ ਖਿਲਾਫ ਵੀ ਮਾਮਲਾ ਦਰਜ ਕਰਵਾਇਆ ਹੈ। ਪੀੜਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਸ਼ੁੱਕਰਵਾਰ ਨੂੰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਡੇਢ ਲੱਖ ਚੁਕਾਉਣ ਲਈ ਪਤਨੀ ਨੂੰ ਸੌਂਪਿਆ : ਝੋਟਵਾੜਾ ਥਾਣੇ ਦੇ ਅਧਿਕਾਰੀ ਘਨਸ਼ਿਆਮ ਸਿੰਘ ਰਾਠੌਰ ਨੇ ਦੱਸਿਆ ਕਿ ਪੀੜਤ ਔਰਤ ਨੇ ਸ਼ੁੱਕਰਵਾਰ ਨੂੰ ਰਿਪੋਰਟ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਕੋਈ ਕਾਰੋਬਾਰ ਨਹੀਂ ਕਰਦਾ। ਉਸ ਨੇ ਕਈ ਲੋਕਾਂ ਤੋਂ ਕਰਜ਼ਾ ਲਿਆ ਹੋਇਆ ਹੈ। ਔਰਤ ਦਾ ਇਲਜ਼ਾਮ ਹੈ ਕਿ ਉਸ ਦਾ ਪਤੀ ਕਰਜ਼ਾ ਮੋੜਨ ਲਈ ਉਸ ਨੂੰ ਕਰਜ਼ਦਾਰਾਂ ਦੇ ਹਵਾਲੇ ਕਰ ਕੇ ਉਸ ਨਾਲ ਜਬਰ ਜਨਾਹ ਕਰਵਾਉਂਦਾ ਰਿਹਾ ਹੈ। ਸ਼ਰਾਬੀ ਪਤੀ ਨੇ ਉਸ ਨੂੰ ਆਪਣੇ ਜੇਠ ਨਾਲ ਵੀ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਜੀਜਾ ਨੂੰ ਦੇਣ ਲਈ ਡੇਢ ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਨੂੰ ਚੁਕਾਉਣ ਲਈ ਉਸ ਵਲੋਂ ਵੀ ਪੀੜਤਾਂ ਨਾਲ ਜਬਰ ਜਨਾਹ ਕੀਤਾ ਗਿਆ। ਇਸ ਤੋਂ ਆਏ ਦਿਨ ਜੇਠ ਉਸ ਨਾਲ ਜਬਰ ਜਨਾਹ ਕਰਦਾ ਸੀ।


ਨੰਦੋਈ ਨੇ ਵੀ ਕੀਤਾ ਜਬਰ ਜਨਾਹ: ਪੀੜਤਾ ਅਨੁਸਾਰ ਉਸ ਦੇ ਪਤੀ ਨੇ ਉਸ ਦੀ ਨੰਦੋਈ ਤੋਂ ਵੀ ਕਰਜ਼ਾ ਲਿਆ ਹੋਇਆ ਹੈ। ਨੰਦੋਈ ਨੇ ਵੀ ਮੌਕਾ ਪਾ ਕੇ ਜਬਰ ਜਨਾਹ ਦੀ ਕੋਸ਼ਿਸ਼ ਕੀਤੀ, ਪਰ ਵਿਰੋਧ ਕਰਨ 'ਤੇ ਉਥੋਂ ਚਲੇ ਗਏ। ਇਸ ਤੋਂ ਬਾਅਦ ਔਰਤ ਦੇ ਪਤੀ ਨੇ ਉਸ ਨੂੰ ਕੋਲਡ ਡਰਿੰਕ 'ਚ ਨਸ਼ੀਲਾ ਪਦਾਰਥ ਪਿਲਾ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਇਸ ਦਾ ਫਾਇਦਾ ਉਠਾਉਂਦੇ ਹੋਏ ਨੰਦੋਈ ਨੇ ਵੀ ਜਬਰ ਜਨਾਹ ਕੀਤਾ। ਪੀੜਤਾ ਦਾ ਇਲਜ਼ਾਮ ਹੈ ਕਿ ਜਦੋਂ ਉਸ ਨੇ ਆਪਣੇ ਪਤੀ ਦਾ ਘਰ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਤੰਗ ਆ ਕੇ ਔਰਤ ਨੇ ਝੋਟਵਾੜਾ ਥਾਣੇ ਪਹੁੰਚ ਕੇ ਮਾਮਲਾ ਦਰਜ ਕਰਵਾਇਆ। ਫਿਲਹਾਲ ਥਾਣਾ ਝੋਟਵਾੜਾ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.