ETV Bharat / bharat

ਕੇਰਲ ਦੇ ਮੀਂਹ 'ਚ ਫਸੇ ਲਾੜਾ ਅਤੇ ਲਾੜੀ, ਇਸ 'ਚ ਬੈਠ ਕੇ ਪਹੁੰਚੇ ਮੰਡਪ 'ਤੇ, ਵੇਖੋ ਵੀਡੀਓ

author img

By

Published : Oct 18, 2021, 6:39 PM IST

ਕੇਰਲ ਦੇ ਮੀਂਹ ਅਤੇ ਹੜ੍ਹ: ਕੇਰਲ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਸੜਕਾਂ ਉੱਤੇ ਪਾਣੀ ਭਰ ਗਿਆ ਹੈ। ਚਾਰੇ ਪਾਸੇ ਪਾਣੀ ਦਿਖਾਈ ਦੇ ਰਿਹਾ ਹੈ

ਕੇਰਲ ਦੇ ਮੀਂਹ 'ਚ ਫਸੇ ਲਾੜਾ ਅਤੇ ਲਾੜੀ, ਇਸ 'ਚ ਬੈਠ ਕੇ ਪਹੁੰਚੇ ਮੰਡਪ 'ਤੇ, ਵੇਖੋ ਵੀਡੀਓ
ਕੇਰਲ ਦੇ ਮੀਂਹ 'ਚ ਫਸੇ ਲਾੜਾ ਅਤੇ ਲਾੜੀ, ਇਸ 'ਚ ਬੈਠ ਕੇ ਪਹੁੰਚੇ ਮੰਡਪ 'ਤੇ, ਵੇਖੋ ਵੀਡੀਓ

ਕੇਰਲਾ: ਕੇਰਲ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਸੜਕਾਂ ਉੱਤੇ ਪਾਣੀ ਭਰ ਗਿਆ ਹੈ। ਚਾਰੇ ਪਾਸੇ ਪਾਣੀ ਦਿਖਾਈ ਦੇ ਰਿਹਾ ਹੈ, ਇਸ ਕਾਰਨ ਕੁਟਨਾਡ ਖੇਤਰ ਵਿੱਚ ਰਹਿਣ ਵਾਲੇ ਰਾਹੁਲ ਅਤੇ ਐਸ਼ਵਰਿਆ ਦਾ ਵਿਆਹ ਵਿਗੜ ਗਿਆ। ਕੇਰਲ ਵਿੱਚ ਹੜ੍ਹ ਅਤੇ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਇਸ ਦੌਰਾਨ, ਇੱਕ ਜੋੜੇ ਨੇ ਇੱਕ ਵਿਲੱਖਣ ਤਰੀਕੇ ਨਾਲ ਵਿਆਹ ਕੀਤਾ।

ਲਾੜਾ ਅਤੇ ਲਾੜੀ ਖਾਣਾ ਬਣਾਉਣ ਵਾਲੇ ਭਾਂਡੇ ਵਿੱਚ ਬੈਠ ਕੇ ਮੈਰਿਜ ਹਾਲ ਵਿੱਚ ਪਹੁੰਚੇ। ਦਰਅਸਲ ਕੇਰਲ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੜਕਾਂ ਉੱਤੇ ਪਾਣੀ ਭਰ ਗਿਆ ਹੈ।

ਵਿਆਹ ਦਾ ਸਥਾਨ ਕਮਰ ਤੱਕ ਪਾਣੀ ਨਾਲ ਭਰਿਆ ਹੋਇਆ ਸੀ। ਸੜਕਾਂ 'ਤੇ ਕਾਰਾਂ ਨਹੀਂ ਚੱਲ ਸਕੀਆਂ। ਇਸ ਦੇ ਬਾਵਜੂਦ ਜੋੜੇ ਨੇ ਪਹਿਲਾਂ ਤੋਂ ਨਿਰਧਾਰਤ ਕਾਰਜਕ੍ਰਮ ਅਨੁਸਾਰ ਵਿਆਹ ਕਰਨ ਦਾ ਫੈਸਲਾ ਕੀਤਾ। ਹੜ੍ਹ ਦੇ ਪਾਣੀ ਦੇ ਬਾਵਜੂਦ ਲਾੜਾ -ਲਾੜੀ ਵਿਆਹ ਵਾਲੀ ਥਾਂ 'ਤੇ ਪਹੁੰਚੇ ਗਏ।

ਉਹ ਦੋਵੇਂ ਕਿਸ਼ਤੀ ਵਾਂਗ ਇਸ ਜਹਾਜ਼ ਵਿੱਚ ਬੈਠ ਕੇ ਵਿਆਹ ਵਾਲੇ ਸਥਾਨ 'ਤੇ ਪਹੁੰਚ ਗਏ। ਹਾਲਾਂਕਿ, ਇਸ ਵਿਆਹ ਵਿੱਚ ਬਹੁਤ ਹੀ ਸੀਮਤ ਗਿਣਤੀ ਦੇ ਰਿਸ਼ਤੇਦਾਰ ਸ਼ਾਮਲ ਹੋਏ।

ਕੇਰਲ ਵਿੱਚ ਹੜ੍ਹ ਦਾ ਕਹਿਰ

ਤੁਹਾਨੂੰ ਦੱਸ ਦੇਈਏ ਕਿ ਕੇਰਲ ਵਿੱਚ ਭਾਰੀ ਬਾਰਿਸ਼ ਦੇ ਕਾਰਨ ਸਥਿਤੀ ਬਹੁਤ ਖ਼ਰਾਬ ਹੈ। ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਲਗਾਤਾਰ ਮੀਂਹ, ਹੜ੍ਹਾਂ ਅਤੇ ਇਮਾਰਤ ਡਿੱਗਣ ਕਾਰਨ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਖਣੀ ਅਤੇ ਮੱਧ ਕੇਰਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਕੋਟਯਮ ਅਤੇ ਇਡੁੱਕੀ ਵਿੱਚ ਇਸ ਵਾਰ ਸਭ ਤੋਂ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ। ਮੀਂਹ ਕਾਰਨ ਦੋਵੇਂ ਜ਼ਿਲ੍ਹੇ ਜਲ -ਥਲ ਹੋ ਗਏ ਹਨ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸਥਿਤੀ ਨੂੰ ਗੰਭੀਰ ਦੱਸਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.