ETV Bharat / bharat

ਕਸ਼ਮੀਰ ਘਾਟੀ 'ਚ ਮੁਸਲਮਾਨਾਂ, ਹਿੰਦੂਆਂ ਤੇ ਸਿੱਖਾਂ ਵਿਚਾਲੇ ਭਾਈਚਾਰੇ ਦੀ ਖੂਬਸੂਰਤੀ

author img

By

Published : Jan 3, 2021, 12:03 PM IST

ਸਦੀਆਂ ਪੁਰਾਣੀ ਧਾਰਮਿਕ ਸਦਭਾਵਨਾ ਦੀ ਇਹ ਉਦਾਹਰਣ ਸ੍ਰੀਨਗਰ ਦੇ ਕੋਹੀ ਮਾਰਨ ਦੇ ਤਲ਼ੇ 'ਤੇ ਮੌਜੂਦ ਹਜ਼ਰਤ ਮਖ਼ਦੂਮ ਸਾਹਿਬ ਦੀ ਮਜ਼ਾਰ ਦੀ ਮੌਜੂਦਗੀ ਤੋਂ ਸਿੱਧ ਹੁੰਦਾ ਹੈ, ਜਿੱਥੋਂ ਕੁਝ ਹੀ ਮੀਟਰ ਦੀ ਦੂਰੀ 'ਤੇ ਇੱਕ ਗੁਰਦੁਆਰਾ ਅਤੇ ਇੱਕ ਮੰਦਰ ਹੈ। ਉਥੋਂ ਮਸਜ਼ਿਦ ਤੋਂ ਅਜ਼ਾਨ, ਮੰਦਰ ਦੀਆਂ ਘੰਟੀਆਂ ਦੀ ਆਵਾਜ਼ ਅਤੇ ਗੁਰਦੁਆਰਾ ਦੇ ਕੀਰਤਨ ਇੱਕੋ ਸਮੇਂ ਸੁਣਾਈ ਦਿੰਦਾ ਹੈ।

ਕਸ਼ਮੀਰ ਘਾਟੀ 'ਚ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਵਿਚਾਲੇ ਭਾਈਚਾਰੇ ਦੀ ਖੂਬਸੂਰਤੀ
ਕਸ਼ਮੀਰ ਘਾਟੀ 'ਚ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਵਿਚਾਲੇ ਭਾਈਚਾਰੇ ਦੀ ਖੂਬਸੂਰਤੀ

ਜੰਮੂ ਕਸ਼ਮੀਰ: ਕਸ਼ਮੀਰ ਹਮੇਸ਼ਾਂ ਸੂਫੀਆਂ ਤੇ ਸੰਤਾਂ ਦੇ ਸਥਾਨ ਵਜੋਂ ਜਾਣਿਆ ਜਾਂਦਾ ਰਿਹਾ ਹੈ ਅਤੇ ਇਹ ਕਹਿਣਾ ਦੀ ਲੋੜ ਨਹੀਂ ਕਿ ਸੂਫੀ ਅਤੇ ਸੰਤਾਂ ਨੇ ਨਾ ਸਿਰਫ ਸਮਾਜ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖੀ ਬਲਕਿ ਇਸ ਲਈ ਕੰਮ ਵੀ ਕੀਤਾ। ਸਦੀਆਂ ਪੁਰਾਣੀ ਧਾਰਮਿਕ ਸਦਭਾਵਨਾ ਦੀ ਇਹ ਉਦਾਹਰਣ ਸ੍ਰੀਨਗਰ ਦੇ ਕੋਹੀ ਮਾਰਨ ਦੇ ਤਲ਼ੇ 'ਤੇ ਮੌਜੂਦ ਹਜ਼ਰਤ ਮਖ਼ਦੂਮ ਸਾਹਿਬ ਦੀ ਮਜ਼ਾਰ ਦੀ ਮੌਜੂਦਗੀ ਤੋਂ ਸਿੱਧ ਹੁੰਦਾ ਹੈ, ਜਿੱਥੋਂ ਕੁਝ ਹੀ ਮੀਟਰ ਦੀ ਦੂਰੀ 'ਤੇ ਇੱਕ ਗੁਰਦੁਆਰਾ ਅਤੇ ਇੱਕ ਮੰਦਰ ਹੈ। ਉਥੋਂ ਮਸਜ਼ਿਦ ਤੋਂ ਅਜ਼ਾਨ, ਮੰਦਰ ਦੀਆਂ ਘੰਟੀਆਂ ਦੀ ਆਵਾਜ਼ ਅਤੇ ਗੁਰਦੁਆਰਾ ਦੇ ਕੀਰਤਨ ਇੱਕੋ ਸਮੇਂ ਸੁਣਾਈ ਦਿੰਦਾ ਹੈ। ਇਹ ਸਥਾਨ ਵੱਖ ਵੱਖ ਧਰਮਾਂ ਦੀ ਸ਼ਾਂਤੀ ਅਤੇ ਸਹਿ-ਮੌਜੂਦਗੀ ਦੀ ਇੱਕ ਸੁੰਦਰ ਉਦਾਹਰਣ ਹੈ। ਮਖ਼ਦੂਮ ਸਾਹਿਬ ਦੇ ਮਕਬਰੇ 'ਤੇ ਸਾਰੇ ਧਰਮਾਂ ਅਤੇ ਸੰਪਰਦਾਵਾਂ ਦੇ ਸ਼ਰਧਾਲੂਆਂ ਨੂੰ ਸ਼ਾਂਤੀ ਨਾਲ ਇੱਕ ਕਤਾਰ ਵਿੱਚ ਖੜੇ ਵੇਖਿਆ ਜਾ ਸਕਦਾ ਹੈ।

ਕਸ਼ਮੀਰ ਘਾਟੀ 'ਚ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਵਿਚਾਲੇ ਭਾਈਚਾਰੇ ਦੀ ਖੂਬਸੂਰਤੀ

ਹਰ ਪੰਥ ਲਈ ਖੁੱਲੇ ਹਨ ਦਰਵਾਜ਼ੇ

ਇਮਾਮ ਸ਼ਬੀਰ ਅਹਿਮਦ ਮਖਦੂਮੀ ਦੱਸਦੇ ਹਨ ਕਿ ਤੁਸੀਂ ਹਰ ਪੰਥ ਅਤੇ ਜੀਵਨ ਦੇ ਭਾਈਚਾਰੇ ਦੇ ਲੋਕਾਂ ਨੂੰ ਸਾਲਾਂ ਤੋਂ ਇੱਥੇ ਆਉਂਦੇ ਵੇਖੋਗੇ। ਵੱਖ-ਵੱਖ ਭਾਈਚਾਰਿਆਂ ਵਿੱਚ ਕੋਈ ਪੱਖਪਾਤ ਜਾਂ ਦੁਸ਼ਮਣੀ ਨਹੀਂ ਹੈ। ਮੰਦਰ ਜਾਂ ਗੁਰਦੁਆਰੇ ਜਾਣ ਵਾਲੇ ਸ਼ਰਧਾਲੂ ਵੀ ਇਥੇ ਪੂਜਾ ਕਰਦੇ ਹਨ ਅਤੇ ਫਿਰ ਵਾਪਸ ਚਲੇ ਜਾਂਦੇ ਹਨ। ਸਾਡੇ ਪੁਰਖਿਆਂ ਨੇ ਜੋ ਕੀਤਾ, ਉਸਦੀ ਇਹ ਇੱਕ ਉੱਤਮ ਉਦਾਹਰਣ ਹੈ ਅਤੇ ਅਸੀਂ ਇਸਨੂੰ ਅੱਗੇ ਵਧਾ ਰਹੇ ਹਾਂ।

ਇੱਥੇ ਵੇਖਣ ਵਾਲੀ ਸਭ ਤੋਂ ਖੂਬਸੂਰਤ ਗੱਲ ਇਹ ਸੀ ਕਿ ਸਥਾਨਕ ਮੁਸਲਮਾਨ ਆਦਮੀ ਨੇ ਸਾਡੇ ਲਈ ਮੰਦਰ ਦੇ ਦਰਵਾਜ਼ੇ ਖੋਲ੍ਹੇ ਸੀ। ਇੱਕ ਮੁਸਲਮਾਨ ਵਿਅਕਤੀ ਤਿੰਨ ਦਹਾਕਿਆਂ ਤੋਂ ਮੰਦਰ ਦਾ ਪ੍ਰਬੰਧਕ ਰਿਹਾ ਹੈ ਅਤੇ ਸਾਰੇ ਧਰਮਾਂ ਦੇ ਸਾਰੇ ਲੋਕਾਂ ਦਾ ਸਵਾਗਤ ਕਰਦਾ ਹੈ ਅਤੇ ਕਸ਼ਮੀਰ ਵਿੱਚ ਧਾਰਮਿਕ ਸਦਭਾਵਨਾ ਦੀ ਇਹ ਅਸਲ ਉਦਾਹਰਣ ਹੈ।

ਸਿੱਖਾਂ ਦੀ ਵੀ ਅਹਿਮ ਭੂਮਿਕਾ

ਨਾ ਸਿਰਫ ਮੁਸਲਮਾਨਾਂ ਅਤੇ ਹਿੰਦੂਆਂ ਦੇ ਵੱਖੋ ਵੱਖਰੇ ਲੋਕਾਂ ਵਿਚਾਲੇ ਭਾਈਚਾਰੇ ਦੇ ਪ੍ਰਤੀਕ ਹਨ, ਬਲਕਿ ਕਸ਼ਮੀਰ ਦੇ ਸਮਾਜ ਦਾ ਮਹੱਤਵਪੂਰਣ ਦਿੱਸਾ ਸਿੱਖਾਂ ਵਿੱਚ ਇਹ ਦੇਖੇ ਜਾ ਸਕਦੇ ਹਨ। ਇਥੋਂ ਛੇਵੀਂ ਪਾਤਸ਼ਾਹੀ ਦੇ ਗੁਰਦੁਆਰੇ 'ਚ ਨਾ ਸਿਰਫ ਸਿੱਖ ਸੰਗਤ ਆਉਂਦੀ ਹੈ ਬਲਕਿ ਮੁਸਲਮਾਨ ਅਤੇ ਹਿੰਦੂ ਭਾਈਚਾਰੇ ਦੇ ਲੋਕ ਵੀ ਕੀਰਤਨ ਸਰਵਣ ਕਰਨ ਲਈ ਪਹੁੰਚਦੇ ਹਨ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਜਰਨੈਲ ਸਿੰਘ ਨੇ ਦੱਸਿਆ ਕਿ ਅਸੀਂ ਸਾਰੇ ਇੱਕ ਹਾਂ ਅਤੇ ਸਾਰੇ ਧਰਮ ਇਹੀ ਸਿਖਾਉਂਦੇ ਹਨ। ਸਾਨੂੰ ਕਦੇ ਵੀ ਇੱਕ ਦੂਜੇ ਨਾਲ ਕੋਈ ਸਮੱਸਿਆ ਨਹੀਂ ਆਈ। ਅਸੀਂ ਹਮੇਸ਼ਾਂ ਸ਼ਾਂਤੀ ਨਾਲ ਰਹੇ ਅਤੇ ਮਾੜੇ ਸਮੇਂ ਵਿੱਚ ਇੱਕ ਦੂਜੇ ਦੀ ਮਦਦ ਕੀਤੀ। ਸਾਡਾ ਪਿਆਰ ਹਮੇਸ਼ਾ ਰਹੇਗਾ।

ਬਣੀ ਰਹੇ ਏਕਤਾ

ਘਾਟੀ ਨੇ ਕਈ ਉਥਲ-ਪੁਥਲ ਅਤੇ ਹਿੰਸਾ ਵੇਖੀ ਹੈ ਪਰ ਵੱਖ ਵੱਖ ਭਾਈਚਾਰਿਆਂ ਵਿੱਚ ਸ਼ਾਂਤੀ ਅਤੇ ਪਿਆਰ ਕਦੇ ਵੀ ਕਿਸੇ ਸਥਿਤੀ ਤੋਂ ਪ੍ਰਭਾਵਤ ਨਹੀਂ ਹੋਇਆ। ਘਾਟੀ ਹਮੇਸ਼ਾਂ ਧਾਰਮਿਕ ਏਕਤਾ ਦੀ ਇੱਕ ਮਿਸਾਲ ਰਹੀ ਹੈ ਅਤੇ ਇਵੇਂ ਹੀ ਬਣੀ ਰਹੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.