ETV Bharat / bharat

Patna Crime: ਚੈੱਕਅਪ ਕਰਵਾਉਣ ਗਈ 8ਵੀਂ ਜਮਾਤ ਦੀ ਵਿਦਿਆਰਥਣ ਨਿਕਲੀ ਗਰਭਵਤੀ, ਸਕੂਲ ਦੇ ਗਾਰਡ 'ਤੇ ਲੱਗੇ ਇਲਜ਼ਾਮ

author img

By

Published : Feb 10, 2023, 8:58 PM IST

ਪਟਨਾ ਦੇ ਧਨਰੂਆ ਦੇ ਇੱਕ ਸਰਕਾਰੀ ਰਿਹਾਇਸ਼ੀ ਸਕੂਲ ਵਿੱਚ ਪੜ੍ਹਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਗਰਭਵਤੀ ਹੋ ਗਈ। ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਹੰਗਾਮਾ ਹੋ ਗਿਆ ਹੈ। ਲੜਕੀ ਆਪਣੀ ਜਾਂਚ ਕਰਵਾਉਣ ਲਈ ਤਿੰਨ ਦਿਨਾਂ ਤੋਂ ਹਸਪਤਾਲ ਦੇ ਗੇੜੇ ਮਾਰ ਰਹੀ ਸੀ। ਪਰ ਜਦੋਂ ਹਸਪਤਾਲ ਵਿੱਚ ਡਾਕਟਰਾਂ ਨੇ ਜਾਂਚ ਕੀਤੀ ਤਾਂ ਇਸਦਾ ਖੁਲਾਸਾ ਹੋਇਆ ਹੈ। ਸਕੂਲ ਪ੍ਰਬੰਧਨ ਉੱਤੇ ਵੀ ਸਵਾਲ ਉੱਠ ਰਹੇ ਹਨ।

TEENAGE GIRL STUDENT FOUND PREGNANT DURING DHANARUA GOVERNMENT RESIDENTIAL SCHOOL
Patna Crime: ਚੈੱਕਅਪ ਕਰਵਾਉਣ ਗਈ 8ਵੀਂ ਜਮਾਤ ਦੀ ਵਿਦਿਆਰਥਣ ਨਿਕਲੀ ਗਰਭਵਤੀ, ਸਕੂਲ ਦੇ ਗਾਰਡ 'ਤੇ ਲੱਗੇ ਇਲਜ਼ਾਮ

ਪਟਨਾ : ਧਨਰੂਆ ਦੇ ਇੱਕ ਸਰਕਾਰੀ ਰਿਹਾਇਸ਼ੀ ਸਕੂਲ ਵਿੱਚ ਪੜ੍ਹਦੀ ਵਿਦਿਆਰਥਣ ਦੇ ਗਰਭਵਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸਦੀ ਪੁਸ਼ਟੀ ਉੱਥੋਂ ਦੇ ਹੈਲਥ ਸੈਂਟਰ ਦੀ ਡਾਕਟਰ ਵਿਭਾ ਕੁਮਾਰੀ ਨੇ ਕੀਤੀ ਹੈ। ਦੂਜੇ ਪਾਸੇ ਸਕੂਲ ਪ੍ਰਬੰਧਨ ਉੱਤੇ ਵੀ ਸਵਾਲ ਉੱਠ ਰਹੇ ਹਨ। ਦੂਜੇ ਪਾਸੇ ਇਹ ਵੀ ਖ਼ਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਰਿਹਾਇਸ਼ੀ ਸਕੂਲ ਦਾ ਗਾਰਡ ਇਸ ਮਾਮਲੇ ਵਿੱਚ ਮੁਲਜ਼ਮ ਹੈ। ਹਾਲਾਂਕਿ ਇਸ ਮਾਮਲੇ ਦੀ ਸ਼ਿਕਾਇਤ ਥਾਣੇ ਨਹੀਂ ਪਹੁੰਚੀ ਹੈ।

ਹਸਪਤਾਲ ਦੀ ਰਿਪੋਰਟ ਦੀ ਜਾਂਚ: ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਡਾਕਟਰ ਨੇ ਕਿਹਾ ਕਿ ਇੱਕ ਵਿਦਿਆਰਥਣ ਆਪਣਾ ਚੈੱਕਅਪ ਕਰਵਾਉਣ ਲਈ ਹਸਪਤਾਲ ਆਈ ਸੀ। ਜਾਂਚ ਵਿੱਚ ਇਹ ਗੱਲ ਨਿਕਲੀ ਹੈ ਕਿ ਲੜਕੀ ਗਰਭਵਤੀ ਹੈ ਅਤੇ ਸਕੂਲ ਦੇ ਪ੍ਰਬੰਧਕਾਂ ਨੂੰ ਵੀ ਇਸ ਬਾਰੇ ਦੱਸ ਦਿੱਤਾ ਗਿਆ ਹੈ। ਇਸ ਤੋਂ ਬਾਅਦ ਬਲਾਕ ਧਨਰੂਆ ਦੇ ਵਿਕਾਸ ਅਧਿਕਾਰੀ ਵੀ ਜਾਂਚ ਲਈ ਸਕੂਲ ਪਹੁੰਚੇ ਹਨ। ਉਨ੍ਹਾਂ ਹਸਪਤਾਲ ਵੱਲੋਂ ਦਿੱਤੀ ਗਈ ਸਾਰੀ ਰਿਪੋਰਟ ਦੀ ਬਾਰੀਕੀ ਨਾਲ ਜਾਂਚ ਕੀਤੀ ਹੈ। ਉਸ ਤੋਂ ਬਾਅਦ ਪੂਰੀ ਜਾਣਕਾਰੀ ਡੀਈਓ ਨੂੰ ਵੀ ਭੇਜੀ ਗਈ। ਬਲਾਕ ਵਿਕਾਸ ਅਫਸਰ ਨੇ ਸਕੂਲ ਵਿੱਚ ਆ ਕੇ ਪੂਰੇ ਮਾਮਲੇ ਦੀ ਤਹਿ ਤੱਕ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ: Cow Hug Day: ਵੈਲੇਨਟਾਈਨ ਨੂੰ 'ਨਹੀਂ', ਮਨਾਓ 'ਗਊ ਹੱਗ ਡੇ', ਗਊ ਪ੍ਰੇਮ ਨਾਲ ਦੂਰ ਹੋ ਸਕਦੀ ਇਹ ਬਿਮਾਰੀ

ਕਈ ਮਹੀਨਿਆਂ ਤੋਂ ਘਰ ਨਹੀਂ ਆਈ ਸੀ ਲੜਕੀ : ਇੱਥੇ ਜਦੋਂ ਵਿਦਿਆਰਥੀ ਨੂੰ ਜਾਂਚ ਤੋਂ ਬਾਅਦ ਸਕੂਲ ਭੇਜਿਆ ਜਾ ਰਿਹਾ ਸੀ ਤਾਂ ਉਹ ਆਸ਼ਾ ਵਰਕਰ ਦਾ ਹੱਥ ਛੱਡ ਕੇ ਦੌੜ ਗਈ। ਇਸ ਤੋਂ ਪਹਿਲਾਂ ਉਸਦੇ ਰਿਸ਼ਤੇਦਾਰ ਮੁਲਜ਼ਮ ਦਾ ਪਤਾ ਲਗਾਉਣ ਲਈ ਲੜਕੀ ਤੋਂ ਪੁੱਛਗਿੱਛ ਕਰ ਰਹੇ ਸਨ। ਪਰ ਉਸਨੇ ਕਿਸੇ ਦਾ ਨਾਮ ਨਹੀਂ ਲਿਆ। ਦੱਸ ਦੇਈਏ ਕਿ ਵਿਦਿਆਰਥਣ ਕਈ ਮਹੀਨਿਆਂ ਤੋਂ ਆਪਣੇ ਘਰ ਵੀ ਨਹੀਂ ਗਈ ਸੀ। ਉਹ ਇੱਕ ਰਿਹਾਇਸ਼ੀ ਸਕੂਲ ਵਿੱਚ ਹੀ ਪੜ੍ਹਦੀ ਸੀ।

ਸਕੂਲ ਦੇ ਗਾਰਡ 'ਤੇ ਸ਼ੱਕ ਦੀ ਸੂਈ: ਵਿਦਿਆਰਥਣ ਦੇ ਭੱਜਣ ਦੀ ਸੂਚਨਾ 'ਤੇ ਸਕੂਲ ਦਾ ਗਾਰਡ ਵੀ ਅਚਾਨਕ ਫਰਾਰ ਹੋ ਗਿਆ। ਜਦੋਂ ਮੀਡੀਆ ਨੇ ਸਕੂਲ ਪ੍ਰਬੰਧਕਾਂ ਤੋਂ ਇਸ ਪੂਰੇ ਮਾਮਲੇ ਬਾਰੇ ਜਾਣਨਾ ਚਾਹਿਆ ਤਾਂ ਉਨ੍ਹਾਂ ਇਸ ਤੋਂ ਖੁਦ ਨੂੰ ਅਭਿੱਜ ਦੱਸਿਆ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਹਸਪਤਾਲ 'ਚ ਮਹਿਲਾ ਡਾਕਟਰ ਨੂੰ ਦਿਖਾਉਣ ਲਈ ਰਸੀਦ ਕੱਟੀ ਗਈ ਸੀ। ਉਸੇ ਮਹਿਲਾ ਡਾਕਟਰ ਨੇ ਜਾਂਚ ਕੀਤੀ, ਜਿਸ 'ਚ ਨਾਬਾਲਗ ਦੇ ਗਰਭਵਤੀ ਹੋਣ 'ਤੇ ਉਸ ਨੇ ਹਸਪਤਾਲ ਪ੍ਰਬੰਧਨ ਨੂੰ ਸੂਚਿਤ ਕੀਤਾ। ਜਦੋਂ ਹਸਪਤਾਲ ਕਰਮਚਾਰੀ ਬੱਚੀ ਨੂੰ ਲੈ ਕੇ ਸਕੂਲ ਜਾ ਰਹੇ ਸਨ, ਉਦੋਂ ਹੀ ਆਸ਼ਾ ਵਰਕਰ ਦਾ ਹੱਥ ਛੱਡ ਕੇ ਕਿਤੇ ਚਲੀ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.