ETV Bharat / bharat

Super Blue Moon : ਅਸਮਾਨ 'ਚ ਅੱਜ ਦਿਖੇਗਾ ਸੁਪਰ ਬਲੂ ਮੂਨ, ਜਾਣੋ ਕਿੰਨੇ ਵਜੇ ਦਿਖੇਗਾ ਇਹ ਅਨੋਖਾ ਨਜ਼ਾਰਾ

author img

By ETV Bharat Punjabi Team

Published : Aug 30, 2023, 10:41 AM IST

ਅਸਮਾਨ 'ਚ ਅੱਜ ਸੁਪਰ ਬਲੂ ਮੂਨ ਦਾ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲੇਗਾ। ਜਾਣੋ ਕਿੰਨੇ ਵਜੇ ਤੁਸੀ ਇਸ ਨੂੰ ਵੇਖ ਸਕੋਗੇ, ਪੜ੍ਹੋ ਪੂਰੀ ਖ਼ਬਰ।

Super Blue Moon
Super Blue Moon

ਗੋਰਖਪੁਰ/ਉੱਤਰ ਪ੍ਰਦੇਸ਼: ਅਗਸਤ ਮਹੀਨੇ ਕਈ ਖਗੋਲੀ ਘਟਨਾਵਾਂ ਵਾਪਰੀਆਂ ਹਨ। ਇਸ ਦਰਮਿਆਨ ਚੰਦਰਯਾਨ-3 ਵੀ ਦੱਖਣੀ ਧਰੁਵ ਉੱਤੇ ਉਤਰਿਆ ਹੈ। ਇਸ ਤੋਂ ਬਾਅਦ ਚੰਦਰਮਾ ਨੂੰ ਲੈ ਕੇ ਲੋਕਾਂ ਵਿੱਚ ਖੂਬ ਦਿਲਚਸਪੀ ਵਧੀ ਹੈ। ਹੁਣ ਅੱਜ 30 ਅਗਸਤ ਨੂੰ ਇਕ ਹੋਰ ਖਗੋਲੀ ਘਟਨਾ ਵਾਪਰੇਗੀ, ਜਦੋਂ ਰਾਤ ਨੂੰ ਸੁਪਰ ਬਲੂ ਮੂਨ ਦਾ ਨਜ਼ਾਰਾ ਅਸਮਾਨ ਵਿੱਚ ਨਜ਼ਰ ਆਵੇਗਾ।

ਕੀ ਹੈ ਸੁਪਰ ਬਲੂ ਮੂਨ : ਉਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਵੀਰ ਬਹਾਦੁਰ ਸਿੰਘ ਨਕਸ਼ਤਰਸ਼ਾਲਾ ਦੇ ਖਗੋਲਸ਼ਾਸਤਰੀ ਅਮਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਕਿਸੇ ਇੱਕ ਹੀ ਮਹੀਨੇ ਵਿੱਚ ਦੋ ਪੁਰਨਮਾਸ਼ੀ ਹੋਣ ਤਾਂ, ਦੂਜੀ ਪੂਰਨਮਾਸ਼ੀ ਨੂੰ ਫੁਲ ਮੂਨ ਨੂੰ ਬਲੂ ਮੂਨ ਜਾਂ ਸੁਪਰ ਬਲੂ ਮੂਨ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਚੰਦਰਮਾ ਦੇ ਰੰਗ ਵਿੱਚ ਥੋੜਾ ਬਦਲਾਅ ਨਜ਼ਰ ਆਉਂਦਾ ਹੈ, ਤਾਂ ਉਹ ਵਾਯੂਮੰਡਲ ਵਿੱਚ ਮੌਜੂਦ ਧੂੜ, ਗੈਸ ਦੇ ਛੋਟੇ-ਛੋਟੇ ਕਣਾਂ ਉੱਤੇ ਪੈਣ ਵਾਲੇ ਪ੍ਰਕਾਸ਼ ਦੇ ਖਿੰਡਣ ਨਾਲ ਹੁੰਦਾ ਹੈ। ਇਹ ਸਿਰਫ ਇਕ ਖਗੋਲੀ ਘਟਨਾ ਹੈ, ਜੋ ਕੁਝ ਸਾਲਾਂ ਦੇ ਫ਼ਰਕ ਨਾਲ ਵਾਪਰਦੀਆਂ ਹਨ। ਜਿਵੇਂ ਕਿ ਇਸ ਮਹੀਨੇ ਅਗਸਤ ਦੀ ਪਹਿਲੀ ਤਰੀਕ ਨੂੰ ਫੂਲ ਮੂਨ ਹੋਇਆ ਸੀ ਅਤੇ ਇਸੇ ਮਹੀਨੇ ਵਿੱਚ ਦੂਜਾ ਫੂਲ ਮੂਨ 30 ਅਗਸਤ 2023 ਦੀ ਰਾਤ ਨੂੰ ਇਕ ਵਾਰ ਫਿਰ ਦਿਖਾਈ ਦੇਵੇਗਾ। ਇਸ ਨੂੰ ਹੀ ਸੁਪਰ ਬਲੂ ਮੂਨ ਕਿਹਾ ਜਾਂਦਾ ਹੈ। ਅਗਲੀ ਵਾਰ ਇਹ ਖਗੋਲੀ ਘਟਨਾ 19 ਜਾਂ 20 ਅਗਸਤ 2023 ਵਿੱਚ ਵਾਪਰੇਗੀ।

ਕਦੋਂ ਦੇਖੋ ਬਲੂ ਮੂਨ: ਵੈਸੇ ਤਾਂ ਤੁਸੀ ਸ਼ਾਮ ਹੁੰਦੇ ਹੀ ਇਸ ਨੂੰ ਦੇਖ ਸਕਦੇ ਹੋ, ਪਰ ਰਾਤ 9 ਵਜ ਕੇ 30 ਮਿੰਟ ਉੱਤੇ ਇਹ ਅਪਣੀ ਚਰਮ ਸੀਮਾ ਉੱਤੇ ਪਹੁੰਚਣਾ ਸ਼ੁਰੂ ਹੋ ਜਾਵੇਗਾ ਅਤੇ ਪੂਰੀ ਰਾਤ ਇਸ ਨੂੰ ਦੇਖਿਆ ਜਾ ਸਕਦਾ ਹੈ।

ਕਿਵੇਂ ਦੇਖਣਾ ਹੈ ਬਲੂ ਮੂਨ: ਤੁਸੀ ਰਾਤ ਨੂੰ ਅਸਮਾਨ ਵਿੱਚ ਚੰਦਰਮਾ ਦੇ ਆਕਾਰ ਅਤੇ ਚਮਕ ਵਿੱਚ ਹੋਏ ਬਦਲਾਅ ਦਾ ਦੀਦਾਰ ਕਰ ਸਕਦੇ ਹੋ। ਖਗੋਲ ਸ਼ਾਸਤਰੀ ਅਮਰਪਾਲ ਸਿੰਘ ਨੇ ਕਿਹਾ ਕਿ ਜੇਕਰ ਤੁਸੀ ਇਸ ਘਟਨਾ ਨੂੰ ਵਿਸ਼ੇਸ਼ ਦੂਰਬੀਨ ਜ਼ਰੀਏ ਨੇੜੇ ਦੇਖਣਾ ਚਾਹੁੰਦੇ ਹੋ, ਤਾਂ ਤੁਸੀ ਸ਼ਾਮ ਹੁੰਦੇ ਹੀ ਵੀਰ ਬਹਾਦੁਰ ਦੀ ਨਕਸ਼ਤਰ ਸ਼ਾਲਾ (ਤਾਰਾਮੰਡਲ) ਗੋਰਖਪੁਰ ਵਿੱਖੇ ਮੁਫਤ ਵਿੱਚ ਇਸ ਖਗੋਲ ਦੀ ਘਟਨਾ ਨੂੰ ਦੇਖ ਸਕਦੇ ਹੋ। ਇਸ ਫੂਲ ਮੂਨ ਜਾਂ ਬਲੂ ਮੂਨ/ਸੁਪਰ ਬਲੂ ਮੂਨ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.