ETV Bharat / bharat

ਸੰਗਲਾਂ 'ਚ ਬਚਪਨ! ਪੋਤਿਆਂ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਦੀ ਹੈ ਦਾਦੀ, ਜਾਣੋ ਕੀ ਹੈ ਉਨ੍ਹਾਂ ਦੀ ਮਜ਼ਬੂਰੀ?

author img

By

Published : Apr 3, 2022, 7:19 PM IST

ਸੰਗਲਾਂ ਵਿੱਚ ਬਚਪਨ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਦੋਵੇਂ ਬੱਚੇ ਖੇਡਣ-ਕੁੱਦਣ ਦੀ ਉਮਰ ਵਿਚ ਸੰਗਲਾਂ ਵਿਚ ਜਕੜੇ ਹੋਏ ਹਨ। ਕੀ ਉਨ੍ਹਾਂ ਨੂੰ ਦਿਨ ਜਾਂ ਰਾਤ ਹਰ ਸਮੇਂ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ? ਜਾਣੋ ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਦਾ ਦਰਦ ਈਟੀਵੀ ਦੀ ਵਿਸ਼ੇਸ਼ ਰਿਪੋਰਟ...

ਸੰਗਲਾਂ 'ਚ ਬਚਪਨ! ਪੋਤਿਆਂ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਦੀ ਹੈ ਦਾਦੀ
ਸੰਗਲਾਂ 'ਚ ਬਚਪਨ! ਪੋਤਿਆਂ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਦੀ ਹੈ ਦਾਦੀ

ਪਲਾਮੂ: ਦਾਦੀ ਦੀ ਇਹ ਮਜ਼ਬੂਰੀ ਹੈ ਕਿ ਉਸ ਨੇ ਦੋ ਮਾਸੂਮਾਂ ਨੂੰ ਸੰਗਲਾਂ ਵਿੱਚ ਕੈਦ ਕਰਕੇ ਰੱਖਿਆ ਹੋਇਆ ਹੈ। ਦੋਵੇਂ ਮਾਨਸਿਕ ਤੌਰ 'ਤੇ ਕਮਜ਼ੋਰ ਹਨ, ਇਹੀ ਨਹੀਂ ਇਸ ਪਿੰਡ ਦੇ ਕਈ ਹੋਰ ਲੋਕ ਵੀ ਮਾਨਸਿਕ ਤੌਰ 'ਤੇ ਬਿਮਾਰ ਹਨ। ਜਿੰਨ੍ਹਾਂ ਬੱਚਿਆਂ ਦਾ ਬਚਪਨ ਖੇਡ ਕੁੱਦ ਵਿੱਚ ਬੀਤਣਾ ਹੁੰਦਾ ਹੈ। ਉਹ ਬੱਚੇ ਆਪਣਾ ਬਚਪਨ ਬੇੜੀਆਂ ਵਿੱਚ ਬਤੀਤ ਕਰ ਰਹੇ ਹਨ। ਜਿਨ੍ਹਾਂ ਪੋਤਿਆਂ ਲਈ ਦਾਦੀ ਨੇ ਇੱਕ ਸੁਪਨਾ ਦੇਖਿਆ ਸੀ, ਉਨ੍ਹਾਂ ਪੋਤਿਆਂ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਣਾ ਪੈਂ ਰਿਹਾ ਹੈ। ਦੋ ਮਾਸੂਮ ਬੱਚੇ ਜਿਨ੍ਹਾਂ ਨੂੰ ਉਨ੍ਹਾਂ ਦੀ ਦਾਦੀ ਨੇ ਕਰੀਬ ਤਿੰਨ ਸਾਲਾਂ ਤੋਂ ਜੰਜ਼ੀਰਾਂ ਵਿੱਚ ਜਕੜ ਕੇ ਰੱਖਿਆ ਹੋਇਆ ਹੈ। ਇਹ ਦਾਦੀ ਦੀ ਮਜ਼ਬੂਰੀ ਹੈ ਕਿ ਦੋਵਾਂ ਮਾਸੂਮ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ।

ਇਹ ਮਾਮਲਾ ਸੂਆ ਦੇ ਬਿੰਦੂਆ ਟੋਲਾ ਪਿੰਡ ਦਾ ਹੈ, ਜੋ ਪਲਾਮੂ ਡਿਵੀਜ਼ਨ ਦੇ ਹੈੱਡਕੁਆਰਟਰ ਮੇਦੀਨੀਨਗਰ ਤੋਂ ਸਿਰਫ਼ ਸੱਤ ਕਿਲੋਮੀਟਰ ਦੂਰ ਹੈ। ਫੂਲਕੁਮਾਰੀ ਦੇਵੀ ਨਾਂ ਦੀ ਔਰਤ ਨੇ ਆਪਣੇ ਦੋ ਪੋਤਰਿਆਂ ਆਸ਼ੀਸ਼ ਪਰਿਹੀਆ ਅਤੇ ਮੁਕੇਸ਼ ਪਰਿਹੀਆ ਨੂੰ ਜੰਜ਼ੀਰਾਂ ਵਿੱਚ ਜਕੜ ਕੇ ਰੱਖਿਆ ਹੈ। ਦੋਹਾਂ ਦਾ ਖਾਣ-ਪੀਣ, ਰਹਿਣ-ਸਹਿਣ ਅਤੇ ਰੋਜ਼ਾਨਾ ਦੇ ਕੰਮ-ਕਾਜ ਲੋਹੇ ਦੀ ਜ਼ੰਜੀਰੀ ਨਾਲ ਬੰਨੇ ਹੋਏ ਹੀ ਕੀਤਾ ਜਾਂਦਾ ਹੈ। ਦਾਦੀ ਦੱਸਦੀ ਹੈ ਕਿ ਦੋ ਸਾਲ ਪਹਿਲਾਂ ਦੋਵਾਂ ਬੱਚਿਆਂ ਦੀ ਮਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਦਾ ਪਿਤਾ ਵੀ ਮਾਨਸਿਕ ਤੌਰ 'ਤੇ ਕਮਜ਼ੋਰ ਹੈ ਅਤੇ ਮਜ਼ਦੂਰੀ ਕਰਦਾ ਹੈ।

ਸੰਗਲਾਂ 'ਚ ਬਚਪਨ! ਪੋਤਿਆਂ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਦੀ ਹੈ ਦਾਦੀ

ਦਾਦੀ ਨੇ ਦੱਸਿਆ ਕਿ ਦੋਵਾਂ ਭਰਾਵਾਂ ਦੀ ਇੱਕ ਭੈਣ ਦੀ ਵੀ ਮਾਨਸਿਕ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ। ਦੋਵਾਂ ਭਰਾਵਾਂ ਨੂੰ ਕਰੀਬ ਤਿੰਨ ਸਾਲ ਪਹਿਲਾਂ ਮਿਰਗੀ ਦੀ ਬੀਮਾਰੀ ਸੀ, ਉਦੋਂ ਤੋਂ ਦੋਵੇਂ ਮਾਨਸਿਕ ਤੌਰ 'ਤੇ ਕਮਜ਼ੋਰ ਹੋ ਗਏ ਸਨ। ਅੱਜ ਹਾਲਾਤ ਇਹ ਹਨ ਕਿ ਦੋਵੇਂ ਮਾਸੂਮ ਬੱਚੇ ਕੰਕਰ, ਪੱਥਰ, ਕੱਪੜੇ ਵੀ ਖਾ ਜਾਂਦੇ ਹਨ। ਦਾਦੀ ਨੇ ਦੱਸਿਆ ਕਿ ਦੋਵੇਂ ਬੱਚੇ ਮਜ਼ਬੂਰੀ ਵਿੱਚ ਜੰਜ਼ੀਰਾਂ ਵਿੱਚ ਹਨ। ਕਿਉਂਕਿ ਜੰਜੀਰਾਂ ਖੋਲਣ ਤੇ ਬੱਚੇ ਭੱਜਣ ਲੱਗ ਪੈਂਦੇ ਹਨ।

ਹਾਲਾਂਕਿ ਦੋਵੇਂ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ। ਦੋਨਾਂ ਬੱਚਿਆਂ ਨੂੰ ਜੰਜ਼ੀਰਾਂ ਵਿੱਚ ਬੰਨਿਆਂ ਦੇਖ ਕੇ ਡਾਕਟਰ ਅਮਿਤ ਮਿਸ਼ਰਾ ਨੇ ਦੱਸਿਆ ਕਿ ਦੋਵੇਂ ਬੱਚੇ ਬਹੁਤ ਕਮਜ਼ੋਰ ਹਨ, ਉਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਦੋਵਾਂ ਨੂੰ ਇਲਾਜ ਦੀ ਲੋੜ ਹੈ। ਇਲਾਜ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਉਨ੍ਹਾਂ ਦੀ ਮਾਨਸਿਕ ਕਮਜ਼ੋਰੀ ਦਾ ਕਾਰਨ ਕੀ ਹੈ। ਬਾਲ ਸੁਰੱਖਿਆ ਕਮਿਸ਼ਨ ਦੀ ਟੀਮ ਨੇ ਪੂਰੇ ਮਾਮਲੇ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਪੂਰੇ ਮਾਮਲੇ ਵਿੱਚ ਚਾਈਲਡ ਲਾਈਨ ਅਤੇ ਪਲਾਮੂ ਦੇ ਸਿਵਲ ਸਰਜਨ ਨੂੰ ਪੱਤਰ ਲਿਖ ਕੇ ਦੋਵਾਂ ਬੱਚਿਆਂ ਦਾ ਇਲਾਜ ਕਰਵਾਉਣ ਲਈ ਕਿਹਾ ਹੈ। ਸੀਡਬਲਿਊਸੀ ਮੈਂਬਰ ਧੀਰੇਂਦਰ ਕਿਸ਼ੋਰ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਇਲਾਜ ਦੀ ਲੋੜ ਹੈ, ਜਿਸ ਲਈ ਪਹਿਲ ਕੀਤੀ ਜਾ ਰਹੀ ਹੈ।

ਬੱਚਿਆਂ ਦੀ ਮਦਦ ਲਈ ਭਾਰਤੀ ਰੋਟੀ ਬੈਂਕ ਨੇ ਕੀਤੀ ਪਹਿਲ: ਭਾਰਤੀ ਰੋਟੀ ਬੈਂਕ ਨੇ ਜੰਜੀਰਾਂ ਵਿੱਚ ਕੈਦ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਪਹਿਲ ਕੀਤੀ ਹੈ। ਸੰਸਥਾ ਦੀ ਤਰਫੋਂ ਮਾਸੂਮ ਬੱਚਿਆਂ ਦੇ ਪਰਿਵਾਰਾਂ ਨੂੰ ਖਾਣ-ਪੀਣ ਦਾ ਸਮਾਨ ਅਤੇ ਕੱਪੜੇ ਮੁਹੱਈਆ ਕਰਵਾਏ ਗਏ ਹਨ। ਮਾਨਸਿਕ ਰੋਗ ਤੋਂ ਪੀੜਤ ਬੱਚੇ ਲਈ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਭਾਰਤੀ ਰੋਟੀ ਬੈਂਕ ਦੇ ਕੋਆਰਡੀਨੇਟਰ ਦੀਪਕ ਤਿਵਾਰੀ ਨੇ ਦੱਸਿਆ ਕਿ ਦੋਵਾਂ ਬੱਚਿਆਂ ਦੇ ਮੁੜ ਵਸੇਬੇ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

ਪਿੰਡ 'ਚ ਕਈ ਲੋਕ ਬਿਮਾਰ: ਸਦਰ ਬਲਾਕ ਦੇ ਸੂਆ ਦੇ ਬਿੰਦੂ ਟੋਲਾ 'ਚ ਕਈ ਹੋਰ ਲੋਕ ਵੀ ਮਾਨਸਿਕ ਤੌਰ 'ਤੇ ਬਿਮਾਰ ਹਨ। ਪਿੰਡ ਵਾਸੀਆਂ ਅਨੁਸਾਰ ਅੱਧੀ ਦਰਜਨ ਦੇ ਕਰੀਬ ਹੋਰ ਲੋਕ ਵੀ ਮਾਨਸਿਕ ਤੌਰ ’ਤੇ ਕਮਜ਼ੋਰ ਹੋ ਗਏ ਹਨ। ਕਰੀਬ 40 ਘਰਾਂ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਹੈ, ਸਾਰਾ ਇਲਾਕਾ ਫਲੋਰਾਈਡ ਨਾਲ ਪ੍ਰਭਾਵਿਤ ਹੈ। ਭਾਵੇਂ ਇਹ ਪਿੰਡ ਕੋਇਲ ਨਦੀ ਦੇ ਕੰਢੇ ਮੌਜੂਦ ਹੈ। ਪਿੰਡ ਨੂੰ ਜਾਣ ਲਈ ਕੋਈ ਪੱਕੀ ਸੜਕ ਨਹੀਂ ਹੈ।

ਇਹ ਵੀ ਪੜ੍ਹੋ: ਸਾਈਂ ਬਾਬਾ ਨੂੰ ਚੜਾਇਆ 30 ਲੱਖ ਦਾ ਸੋਨੇ ਦਾ ਤਾਜ

ETV Bharat Logo

Copyright © 2024 Ushodaya Enterprises Pvt. Ltd., All Rights Reserved.