ETV Bharat / bharat

Stray Dogs Kills Newborn: ਰਾਜਸਥਾਨ ਦੇ ਸਿਰੋਹੀ 'ਚ ਅਵਾਰਾ ਕੁੱਤਿਆਂ ਦਾ ਆਤੰਕ, ਨਵਜੰਮੇ ਬੱਚੇ ਨੂੰ ਹਸਪਤਾਲ 'ਚੋਂ ਚੁੱਕਿਆ, ਬਾਅਦ 'ਚ ਮਿਲੀ ਲਾਸ਼

author img

By

Published : Feb 28, 2023, 5:07 PM IST

STRAY DOGS SNATCHED AWAY NEWBORN LYING NEXT TO MOTHER IN SIROHI GOVERNMENT HOSPITAL MAULED HIM TO DEATH
Stray Dogs Kills Newborn: ਰਾਜਸਥਾਨ ਦੇ ਸਿਰੋਹੀ 'ਚ ਅਵਾਰਾ ਕੁੱਤਿਆਂ ਦਾ ਆਤੰਕ, ਨਵਜੰਮੇ ਬੱਚੇ ਨੂੰ ਹਸਪਤਾਲ 'ਚੋਂ ਚੁੱਕਿਆ, ਬਾਅਦ 'ਚ ਮਿਲੀ ਲਾਸ਼

ਅਵਾਰਾ ਕੁੱਤਿਆਂ ਦਾ ਆਤੰਕ ਪੂਰੇ ਦੇਸ਼ ਵਿੱਚ ਵੇਖਣ ਨੂੰ ਮਿਲ ਰਿਹਾ ਅਤੇ ਤਾਜ਼ਾ ਮਾਮਲਾ ਰਾਜਸਥਾਨ ਦੇ ਸਿਰੋਹੀ ਤੋਂ ਸਾਹਮਣੇ ਆਇਆ ਹੈ। ਇੱਥੇ ਜ਼ਿਲ੍ਹਾ ਹਸਪਤਾਲ ਵਿੱਚੋਂ ਮਾਂ ਨਾਲ ਸੁੱਤੇ ਹੋਏ ਨਵਜੰਮੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਚੁੱਕ ਲਿਆ ਅਤੇ ਬਾਅਦ 'ਚ ਉਸ ਦੀ ਲਾਸ਼ ਮਿਲੀ।

ਸਿਰੋਹੀ: ਜ਼ਿਲ੍ਹਾ ਹਸਪਤਾਲ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਸੋਮਵਾਰ ਰਾਤ ਨੂੰ ਹਸਪਤਾਲ ਦੇ ਵਾਰਡ 'ਚੋਂ ਇਕ ਮਹੀਨੇ ਦੇ ਬੱਚੇ ਨੂੰ ਚੁੱਕ ਕੇ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਦਿੱਤਾ। ਜਦੋਂ ਤੱਕ ਬੱਚੇ ਦੀ ਮਾਂ ਨੂੰ ਘਟਨਾ ਬਾਰੇ ਪਤਾ ਲੱਗਾ, ਉਦੋਂ ਤੱਕ ਨਵਜੰਮੇ ਬੱਚੇ ਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੀ ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਮੈਡੀਕਲ ਬੋਰਡ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।

ਅਵਾਰਾ ਕੁੱਤਿਆਂ ਨੇ ਮਚਾਇਆ ਕਹਿਰ: ਕੋਤਵਾਲੀ ਥਾਣੇ ਦੇ ਅਧਿਕਾਰੀ ਸੀਤਾਰਾਮ ਨੇ ਦੱਸਿਆ ਕਿ ਪਾਲੀ ਜ਼ਿਲ੍ਹੇ ਦੇ ਜਵਾਈਬੰਦ ਦੇ ਰਹਿਣ ਵਾਲੇ ਮਹਿੰਦਰ ਕੁਮਾਰ ਨੂੰ ਸਿਹਤ ਖਰਾਬ ਹੋਣ ਕਾਰਨ ਸਿਰੋਹੀ ਦੇ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਮਹਿੰਦਰ ਦੀ ਪਤਨੀ ਰੇਖਾ ਅਤੇ ਤਿੰਨ ਬੱਚੇ ਵੀ ਹਸਪਤਾਲ ਵਿੱਚ ਸਨ, ਬੀਤੀ ਰਾਤ ਰੇਖਾ ਆਪਣੇ ਤਿੰਨ ਬੱਚਿਆਂ ਨਾਲ ਵਾਰਡ ਵਿੱਚ ਹੇਠਾਂ ਸੌਂ ਰਹੀ ਸੀ। ਬੱਚਿਆਂ ਵਿੱਚ ਇੱਕ ਮਹੀਨੇ ਦਾ ਬੱਚਾ ਵੀ ਸੀ, ਦੱਸਿਆ ਜਾ ਰਿਹਾ ਹੈ ਕਿ ਰਾਤ 2 ਵਜੇ ਦੇ ਕਰੀਬ ਦੋ-ਤਿੰਨ ਕੁੱਤੇ ਵਾਰਡ ਵਿੱਚ ਆਏ ਅਤੇ ਬੱਚੇ ਨੂੰ ਚੁੱਕ ਕੇ ਹਸਪਤਾਲ ਦੇ ਬਾਹਰ ਲੈ ਗਏ।

ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ: ਅਚਾਨਕ ਮਾਂ ਰੇਖਾ ਜਾਗ ਪਈ ਕੁੱਝ ਆਵਾਜ਼ ਸੁਣੀ, ਉੱਠ ਕੇ ਬਾਹਰ ਚਲੀ ਗਈ। ਮਾਂ ਨੇ ਦੇਖਿਆ ਕਿ ਕੁੱਤੇ ਇੱਕ ਮਹੀਨੇ ਦੇ ਨਵਜੰਮੇ ਬੱਚੇ ਨੂੰ ਰਗੜ ਰਹੇ ਸਨ। ਕਿਸੇ ਤਰ੍ਹਾਂ ਕੁੱਤਿਆਂ ਨੂੰ ਕੁਝ ਲੋਕਾਂ ਦੀ ਮਦਦ ਨਾਲ ਭਜਾ ਦਿੱਤਾ ਗਿਆ। ਪਰ ਉਦੋਂ ਤੱਕ ਕੁੱਤਿਆਂ ਨੇ ਮਾਸੂਮ ਨੂੰ ਬੁਰੀ ਤਰ੍ਹਾਂ ਨੋਚ ਲਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਥਾਣਾ ਕੋਤਵਾਲੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੈਡੀਕਲ ਬੋਰਡ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਇਸ ਪੂਰੇ ਮਾਮਲੇ 'ਚ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਲੋਕ ਮਾੜੇ ਸਿਸਟਮ ਨੂੰ ਲੈ ਕੇ ਕਈ ਸਵਾਲ ਉਠਾ ਰਹੇ ਹਨ। ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਅਕਸਰ ਹੀ ਰਾਤ ਸਮੇਂ ਕੁੱਤਿਆਂ ਦਾ ਗੈਂਗ ਆਕੇ ਤਬਾਹੀ ਮਚਾਉਂਦਾ ਹੈ ਪਰ ਹਸਪਤਾਲ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।

ਵੀ ਪੜ੍ਹੋ: Sisodia Challenged Over Arrest : ਸਿਸੋਦੀਆ ਨੇ ਸੁਪਰੀਮ ਕੋਰਟ 'ਚ ਗ੍ਰਿਫਤਾਰੀ ਨੂੰ ਦਿੱਤੀ ਚੁਣੌਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.