Special Trains On Chhath Puja: ਛਠ ਪੂਜਾ ਤੋਂ ਪਹਿਲਾਂ ਦੋ ਹੋਰ ਸਪੈਸ਼ਲ ਰੇਲਾਂ ਸ਼ੁਰੂ, ਪੰਜਾਬ ਤੋਂ ਅੱਗੇ ਰਹੇਗਾ ਇਹ ਰੂਟ

author img

By ETV Bharat Punjabi Desk

Published : Nov 14, 2023, 9:37 AM IST

Special Trains On Chhath Puja

Special Trains From Punjab: ਛਠ ਪੂਜਾ ਦੇ ਚੱਲਦੇ ਰੇਲਾਂ ਵਿੱਚ ਵੇਟਿੰਗ ਲਿਸਟ ਲੰਬੀ ਚੱਲ ਰਹੀ ਹੈ। ਇਸ ਕਾਰਨ ਪੰਜਾਬ ਤੇ ਕਟਿਹਾਰ ਵਿਚਾਲੇ ਦੋ ਨਵੀਆਂ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਪੜ੍ਹੋ ਪੂਰੀ ਖ਼ਬਰ।

ਚੰਡੀਗੜ੍ਹ: ਭਾਰਤ ਵਿੱਚ ਇਹ ਮਹੀਨਾ ਤਿਉਹਾਰਾਂ ਨਾਲ ਭਰਿਆ ਹੁੰਦਾ ਹੈ। ਅਜੇ ਦੀਵਾਲੀ ਲੰਘ ਗਈ ਹੈ, ਹੁਣ ਛਠ ਪੂਜਾ ਦੀ ਬੇਸਬਰੀ ਨਾਲ ਉਡੀਕ ਹੈ। ਪੰਜਾਬ ਵਿੱਚ ਹੋਰਨਾਂ ਸੂਬਿਆਂ ਤੋਂ ਆ ਕੇ ਰਹਿ ਰਹੇ ਪ੍ਰਵਾਸੀਆਂ ਲਈ ਇਹ ਤਿਉਹਾਰ ਆਪਣੇ ਘਰ ਜਾ ਕੇ ਮਨਾਉਣ ਵਿੱਚ ਕੋਈ ਮੁਸ਼ਕਲ ਨਾ ਆਵੇ। ਇਸ ਦਾ ਧਿਆਨ ਕਰਦੇ ਹੋਏ ਉੱਤਰ ਰੇਲਵੇ ਵਲੋਂ 2 ਹੋਰ ਨਵੀਆਂ ਰੇਲਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਤਿਉਹਾਰਾਂ ਦੇ ਚੱਲਦੇ ਟਰੇਨਾਂ ਵਿੱਚ ਵੇਟਿੰਗ ਲਿਸਟ ਲੰਬੀ ਹੋਣ ਕਾਰਨ ਲਿਆ ਗਿਆ ਹੈ। ਇਨ੍ਹਾਂ ਦੋ ਰੇਲਾਂ ਦੇ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।

ਅੰਮ੍ਰਿਤਸਰ ਤੋਂ ਬਿਹਾਰ ਅਤੇ ਕਟਰਾ-ਕਟਿਹਾਰ ਦਾ ਰੂਟ: ਉੱਤਰ ਰੇਲਵੇ ਵਲੋਂ ਦੋਨੋਂ ਨਵੀਂ ਰੇਲਾਂ 15 ਤੋਂ 17 ਨਵੰਬਰ ਵਿੱਚ ਚਲਾਈਆਂ ਜਾਣਗੀਆਂ। ਇਨ੍ਹਾਂ ਦੋਨਾਂ ਚੋਂ ਇੱਕ ਯਾਤਰੀ ਰੇਲਗੱਡੀ ਪੰਜਾਬ ਦੇ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਬਿਹਾਰ ਦੇ ਦਰਭੰਗਾ ਤੱਕ ਚੱਲੇਗੀ। ਜਦਕਿ, ਦੂਜੀ ਯਾਤਰੀ ਰੇਲਗੱਡੀ ਮਾਂ ਵੈਸ਼ਣੋ ਦੇਵੀ ਕਟਰਾ ਤੋਂ ਸ਼ੁਰੂ ਹੋ ਕੇ ਪੰਜਾਬ ਹੁੰਦੇ ਹੋਏ ਕਟਿਹਾਰ ਪਹੁੰਚਾਵੇਗੀ। ਉੱਤਰ ਰੇਲਵੇ ਨੇ ਫੈਸਟੀਵਲ ਸਪੈਸ਼ਲ ਟ੍ਰੇਨ 04650 ਅਤੇ 04649 ਨੂੰ ਅੰਮ੍ਰਿਤਸਰ ਤੋਂ ਦਰਭੰਗਾ ਵਿਚਾਲੇ ਚਲਾਉਣ ਦਾ ਫੈਸਲਾ ਕੀਤਾ ਹੈ। ਰੇਲਗੱਡੀ ਸੰਖਿਆ 04650 ਅੰਮ੍ਰਿਤਸਰ ਤੋਂ 16 ਨਵੰਬਰ ਨੂੰ ਰਵਾਨਾ ਹੋਵੇਗੀ, ਜੋ ਅਗਲੇ ਦਿਨ ਦਰਭੰਗਾ ਪਹੁੰਚੇਗੀ।

ਇਹ ਰੇਲਗੱਡੀ ਅੰਮ੍ਰਿਤਸਰ ਤੋਂ ਸਵੇਰੇ 8.10 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 1.15 ਵਜੇ ਦਰਭੰਗਾ ਪਹੁੰਚਾਵੇਗੀ। ਜਦਕਿ, ਇਹੀ ਰੇਲਗੱਡੀ ਸੰਖਿਆ 04649 ਦਰਭੰਗਾ ਤੋਂ 17 ਨਵੰਬਰ ਨੂੰ ਸ਼ਾਮ 5 ਵਜੇ ਰਵਾਨਾ ਹੋਵੇਗੀ, ਜੋ ਅਗਲੇ ਦਿਨ 1.30 ਵਜੇ ਅੰਮ੍ਰਿਤਸਰ ਪਹੁੰਚਾ ਦੇਵੇਗੀ। ਇਹ ਰੇਲਗੱਡੀ ਬਿਆਸ, ਜਲੰਧਰ, ਲੁਧਿਆਣਾ, ਅੰਬਾਲਾ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਗੌਂਡਾ, ਬਸਤੀ, ਗੌਰਖਪੁਰ, ਪਨਿਆ ਹਵਾ, ਨਰਕਿਤਾਗੰਜ, ਰਕਸੋਲ ਅਤੇ ਸੀਤਾਮਰਹੀ ਰੇਲਵੇ ਸਟੇਸ਼ਨ ਉੱਤੇ ਰੁਕੇਗੀ।

ਵੈਸ਼ਣੋ ਦੇਵੀ ਤੋਂ ਕਟਿਹਾਰ ਲਈ ਰੇਲਗੱਡੀ: ਹੋਰ ਰੇਲਗੱਡੀ ਸੰਖਿਆ 046040 ਮਾਂ ਵੈਸ਼ਣੋ ਦੇਵੀ ਕਟਰਾ ਤੋਂ ਰਾਤ 9.30 ਵਜੇ ਰਵਾਨਾ ਹੋਵੇਗੀ, ਜੋ ਤੀਜੇ ਦਿਨ ਸਵੇਰ ਨੂੰ ਕਟਿਹਾਰ ਪਹੁੰਚਾਵੇਗੀ। ਉੱਥੇ ਹੀ, ਕਟਿਹਾਰ ਤੋਂ ਇਹ ਰੇਲਗੱਡੀ ਸੰਖਿਆ 04639 ਸਵੇਰੇ 17 ਨਵੰਬਰ ਨੂੰ 11 ਵਜੇ ਕਟਿਹਾਰ ਤੋਂ ਰਵਾਨਾ ਹੋਵੇਗੀ ਅਤੇ ਦੂਜੇ ਦਿਨ ਰਾਤ 11 ਵਜੇ ਅੰਮ੍ਰਿਤਸਰ ਪਹੁੰਚਾ ਦੇਵੇਗੀ। ਇਹ ਰੇਲਗੱਡੀ ਜੰਮੂ ਤਵੀ, ਪਠਾਨਕੋਟ, ਜਲੰਧਰ, ਲੁਧਿਆਣਾ, ਅੰਬਾਲਾ, ਯਮੁਨਾਨਗਰ ਦੇ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੌਂਡਾ, ਬਸਤੀ, ਗੌਰਖਪੁਰ, ਛਪਰਾ, ਹਾਜੀਪੁਰ, ਬਰੌਨੀ, ਬੇਗੁ ਸਰਾਏ, ਖਗੜਿਆ, ਨੌਗਚਿਆ ਰੇਲਵੇ ਸਟੇਸ਼ਨ ਉੱਤੇ ਰੁਕੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.