ETV Bharat / bharat

ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ 'ਤੇ ਵਿਸ਼ੇਸ਼

author img

By

Published : Dec 26, 2021, 6:51 AM IST

ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ 'ਤੇ ਵਿਸ਼ੇਸ਼
ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ 'ਤੇ ਵਿਸ਼ੇਸ਼

13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਆਪ ਨੇ ਅੱਖੀਂ ਵੇਖਿਆ, ਇਸ ਕਤਲੇਆਮ ਨੂੰ ਵੇਖ ਕੇ ਊਧਮ ਸਿੰਘ ਨੇ ਜ਼ਾਲਮ ਕੋਲੋਂ ਬਦਲਾ ਲੈਣ ਲਈ 13 ਮਾਰਚ 1940 ਨੂੰ ਸੂਰਮੇ ਨੇ ਕੈਕਸਟਨ ਹਾਲ ਵਿੱਚ ਮਾਈਕਲ ਓਡਵਾਇਰ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਸਦਾ ਦੀ ਨੀਂਦ ਦੇ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦਾ ਅੱਜ ਦੇ ਦਿਨ ਜਨਮ ਹੋਇਆ ਸੀ, ਜਿਹਨਾਂ ਨੂੰ ਸ਼ਹਾਦਤ ਨੂੰ ਨਮਨ ਕੀਤਾ ਜਾ ਰਿਹਾ ਹੈ।

ਚੰਡੀਗੜ੍ਹ: ਬਹਾਦਰ ਕੌਮਾਂ ਦੇ ਗੌਰਵਮਈ ਇਤਿਹਾਸ ਵਿੱਚ ਸਮੇਂ-ਸਮੇਂ ਸਿਰ ਸ਼ਹੀਦਾਂ ਨੂੰ ਆਪਣਾ ਖੂਨ ਡੋਲ ਆਪਣੀ ਕੌਮ ਦੀ ਅਣਖ ਦੇ ਬੂਟੇ ਨੂੰ ਸਿੰਜਿਆ ਹੈ। ਇੱਕ ਮਹਾਨ ਸ਼ਹੀਦ ਊਧਮ ਸਿੰਘ ਨੂੰ ਪੈਦਾ ਕਰਨ ਦਾ ਮਾਣ ਹਾਸਿਲ ਸੁਨਾਮ ਦੀ ਪਵਿੱਤਰ ਧਰਤੀ ਨੂੰ ਹੋਇਆ। ਇਸ ਅਣਖੀ ਯੋਧੇ ਦਾ ਜਨਮ 26 ਦਸੰਬਰ 1899 ਨੂੰ ਸਰਦਾਰ ਟਹਿਲ ਸਿੰਘ ਕੰਬੋਜ ਦੇ ਘਰ ਮਾਤਾ ਨਰੈਣ ਕੌਰ ਦੀ ਕੁੱਖੋਂ ਹੋਇਆ।

ਇਹ ਵੀ ਪੜੋ: Miss Universe 2021: ਮੇਰੇ ਪਿਤਾ ਮੈਨੂੰ ਪੰਜਾਬ ਦੀ ਸ਼ੇਰਨੀ ਕਹਿੰਦੇ ਸਨ: ਹਰਨਾਜ਼ ਸੰਧੂ

ਖਾਲਸਾ ਸੈਂਟਰਲ ਯਤੀਮਖਾਨਾ ਅੰਮ੍ਰਿਤਸਰ ਵਿੱਚ ਪੜ੍ਹਦੇ ਹੋਏ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਉਨ੍ਹਾਂ ਅੱਖੀਂ ਵੇਖਿਆ। ਇਸ ਦਿਨ ਮਾਈਕਲ ਓਡਵਾਇਰ ਦੇ ਹੁਕਮ ਨਾਲ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਦੇ ਇਕੱਠ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਸੈਂਕੜੇ ਲੋਕਾਂ 'ਤੇ ਮਾਸੂਮ ਬੱਚਿਆਂ ਨੂੰ ਸ਼ਹੀਦ ਕਰਕੇ ਖ਼ੂਨੀ ਵਿਸਾਖੀ ਮਨਾਈ ਅਤੇ ਹਿੰਦੁਸਤਾਨ ਦੀ ਅਣਖ ਨੂੰ ਵੰਗਾਰਿਆ ਸੀ ਜਿਸਦਾ ਬਦਲਾ ਲੈਣ ਲਈ ਲਈ ਸ਼ਹੀਦ ਊਧਮ ਸਿੰਘ ਨੇ ਗੋਰਿਆਂ ਦੀ ਧਰਤੀ ਲੰਡਨ ਜਾ ਕੇ ਮਾਈਕਲ ਓਡਵਾਇਰ ਨੂੰ ਗੋਲੀਆਂ ਨਾਲ ਭੁੰਨਿਆ ਤੇ ਮਾਈਕਲ ਓਡਵਾਇਰ ਸਦਾ ਦੀ ਨੀਂਦ ਸੁਲਾ ਦਿੱਤਾ।

ਇਹ ਵੀ ਪੜੋ: ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਮੁੱਖ ਮੰਤਰੀ ਚੰਨੀ ਨੂੰ ਭੇਜਿਆ ਕਾਨੂੰਨੀ ਨੋੋਟਿਸ

ਅੰਗਰੇਜ਼ ਜ਼ਾਲਮ ਦੇ ਹੁਕਮਾਂ ਅਨੁਸਾਰ ਸਰਦਾਰ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਫਾਂਸੀ ਦੇ ਤਖ਼ਤੇ ’ਤੇ ਚਾੜ੍ਹ ਉਨ੍ਹਾਂ ਨੂੰ ਸਦਾ ਲਈ ਅਮਰ ਕਰ ਦਿੱਤਾ। ਇਸ ਯੋਧੇ ਦੀ ਕੁਰਬਾਨੀ ਨੂੰ ਪੂਰੀ ਦੁਨੀਆ ਦੇ ਕੋਨੇ ਕੋਨੇ ਵਿੱਚ ਇਨਸਾਫ ਪਸੰਦ ਤੇ ਜੋ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਹਨ ਸਿਜਦਾ ਕਰ ਰਹੇ ਹਨ।

ਇਸ ਸੂਰਬੀਰ ਵੱਲੋਂ ਦਿੱਤੀ ਕੁਰਬਾਨੀ ਨੇ ਸੁਨਾਮ ਦਾ ਨਾਂ ਸਾਰੀ ਦੁਨੀਆ ਵਿੱਚ ਰੌਸ਼ਨ ਕਰ ਦਿੱਤਾ ਹੈ। ਸ਼ਹੀਦ ਊਧਮ ਸਿੰਘ (Shaheed Udham Singh) ਦੀ ਸ਼ਹਾਦਤ ਨੂੰ ਹਰ ਕੋਈ ਸਿਜਦਾ ਕਰਦਾ ਹੈ।

ਇਹ ਵੀ ਪੜੋ: Assembly Election 2022: 22 ਕਿਸਾਨ ਜਥੇਬੰਦੀਆਂ ਨੇ ਕੀਤਾ ਸੰਯੁਕਤ ਸਮਾਜ ਮੋਰਚਾ ਦਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.