ETV Bharat / bharat

ਪਹਾੜਾਂ ’ਚ ਬਰਫਬਾਰੀ, ਮੈਦਾਨੀਆਂ ਇਲਾਕਿਆਂ ’ਚ ਵਧੀ ਠੰਡ

author img

By

Published : Dec 27, 2021, 10:59 AM IST

Updated : Dec 27, 2021, 12:35 PM IST

ਰਾਜਧਾਨੀ ਸ਼ਿਮਲਾ 'ਚ ਐਤਵਾਰ ਨੂੰ ਬਰਫਬਾਰੀ (snowfall in Shimla) ਹੋਣ ਕਾਰਨ ਬਾਹਰਲੇ ਸੂਬਿਆਂ ਤੋਂ ਸ਼ਿਮਲਾ ਘੁੰਮਣ ਆਏ ਸੈਲਾਨੀਆਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਬਰਫਬਾਰੀ ਨੂੰ ਦੇਖ ਕੇ ਸੈਲਾਨੀਆਂ ਨੇ ਨੱਚਣਾ ਸ਼ੁਰੂ ਕਰ ਦਿੱਤਾ ਅਤੇ ਸੈਲਫੀ ਲਈ ਦਾਨੀ ਇਲਾਕਿਆਂ ’ਚ ਠੰਡ ’ਚ ਕਾਫੀ ਵਾਧਾ ਹੋਇਆ ਹੈ।

ਬਰਫਬਾਰੀ ਕਾਰਨ ਸੈਲਾਨੀ ਹੋਈ ਖੁਸ਼
ਬਰਫਬਾਰੀ ਕਾਰਨ ਸੈਲਾਨੀ ਹੋਈ ਖੁਸ਼

ਸ਼ਿਮਲਾ: ਪਹਾੜੀ ਇਲਾਕਿਆਂ ’ਚ ਇੱਕ ਵਾਰ ਫਿਰ ਮੌਸਮ (snowfall in Shimla) ਬਦਲ ਗਿਆ ਹੈ। ਰਾਜਧਾਨੀ ਸ਼ਿਮਲਾ ਸਮੇਤ ਉਪਰਲੇ ਇਲਾਕਿਆਂ 'ਚ ਬਰਫਬਾਰੀ (snowfall in Shimla) ਸ਼ੁਰੂ ਹੋ ਗਈ ਹੈ। ਸ਼ਿਮਲਾ 'ਚ ਸੈਰ-ਸਪਾਟਾ ਸ਼ਹਿਰ ਕੁਫਰੀ 'ਚ ਬਰਫਬਾਰੀ ਹੋ ਰਹੀ ਹੈ। ਜਿਸਦਾ ਅਨੰਦ ਸੈਲਾਨੀ ਮਾਨ ਰਹੇ ਹਨ। ਉੱਥੇ ਹੀ ਦੂਜੇ ਪਾਸੇ ਮੈਦਾਨੀਆਂ ਇਲਾਕਿਆਂ ’ਚ ਠੰਡ ਵਧ ਗਈ ਹੈ।

ਬਰਫਬਾਰੀ ਕਾਰਨ ਸੈਲਾਨੀ ਹੋਈ ਖੁਸ਼

ਜਿਸ ਦੌਰਾਨ ਸ਼ਿਮਲਾ 'ਚ ਬਰਫਬਾਰੀ ਹੋਈ, ਉਸ ਸਮੇਂ ਰਿਜ ਮੈਦਾਨ 'ਤੇ ਸੈਲਾਨੀਆਂ ਖੂਬ ਮਜ਼ਾ ਕੀਤਾ। ਕ੍ਰਿਸਮਸ ਮੌਕੇ ਬਰਫਬਾਰੀ ਲਈ ਸੈਲਾਨੀ ਸ਼ਿਮਲਾ ਆਏ ਸੀ ਪਰ ਕ੍ਰਿਸਮਸ 'ਤੇ ਮੌਸਮ ਸਾਫ ਰਿਹਾ ਸੀ। ਜਿਸ ਕਾਰਨ ਸੈਲਾਨੀਆਂ ਨੂੰ ਵੀ ਨਿਰਾਸ਼ਾ ਹੋਈ ਪਰ ਐਤਵਾਰ ਸਵੇਰ ਤੋਂ ਹੀ ਅਸਮਾਨ 'ਚ ਬੱਦਲ ਛਾ ਗਏ ਅਤੇ ਦੁਪਹਿਰ ਤੋਂ ਬਾਅਦ ਸ਼ਿਮਲਾ 'ਚ ਬਰਫਬਾਰੀ (snowfall in Shimla) ਸ਼ੁਰੂ ਹੋ ਗਈ। ਜਿਸ ਕਾਰਨ ਸੈਲਾਨੀਆਂ ਦੇ ਚਿਹਰੇ ਖਿੜ ਗਏ।

ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ ਸੂਬੇ ਵਿੱਚ ਦੋ ਦਿਨਾਂ ਤੱਕ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਸ਼ਿਮਲਾ ਸਮੇਤ ਸੂਬੇ ਦੇ ਉਪਰਲੇ ਇਲਾਕਿਆਂ 'ਚ ਹਲਕੀ ਬਰਫਬਾਰੀ ਹੋਈ ਅਤੇ ਅਗਲੇ 48 ਘੰਟਿਆਂ 'ਚ ਬਰਫਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਮੌਸਮ ਵਿਭਾਗ (Meteorological Department Himachal) ਨੇ ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਨੂੰ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਸੀ। ਜਿਸ ਨੂੰ ਲੈ ਕੇ ਹਿਮਾਚਲ 'ਚ ਯੈਲੋ ਅਲਰਟ (Yellow alert in Himachal) ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਿਮਲਾ ਸਮੇਤ ਸੈਰ-ਸਪਾਟਾ ਸ਼ਹਿਰ ਕੁਫਰੀ 'ਚ ਦੁਪਹਿਰ ਬਾਅਦ ਬਰਫਬਾਰੀ ਸ਼ੁਰੂ ਹੋਣ ਕਾਰਨ ਸੈਲਾਨੀਆਂ ਦੇ ਚਿਹਰੇ ਖਿੜ ਗਏ।

ਇਹ ਵੀ ਪੜੋ: Corona Update: ਦਿੱਲੀ 'ਚ ਸੋਮਵਾਰ ਤੋਂ ਲੱਗੇਗਾ ਨਾਇਟ ਕਰਫਿਊ

Last Updated : Dec 27, 2021, 12:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.