ETV Bharat / bharat

ਸਿੱਖ ਫਾਰ ਜਸਟਿਸ ਦੀ ਧਮਕੀ 'ਤੇ ਬੋਲੇ ਸਿਰਸਾ- ਅਜਿਹੇ ISI ਸਮਰਥਕਾਂ ਦੀ ਧਮਕੀ ਤੋਂ ਡਰਨ ਵਾਲਾ ਨਹੀਂ ...

author img

By

Published : Dec 3, 2021, 7:57 PM IST

ਸਿੱਖ ਫਾਰ ਜਸਟਿਸ ਦੀ ਧਮਕੀ 'ਤੇ ਬੋਲੇ ਸਿਰਸਾ- ਅਜਿਹੇ ISI ਸਮਰਥਕਾਂ ਦੀ ਧਮਕੀ ਤੋਂ ਡਰਨ ਵਾਲਾ ਨਹੀਂ ...
ਸਿੱਖ ਫਾਰ ਜਸਟਿਸ ਦੀ ਧਮਕੀ 'ਤੇ ਬੋਲੇ ਸਿਰਸਾ- ਅਜਿਹੇ ISI ਸਮਰਥਕਾਂ ਦੀ ਧਮਕੀ ਤੋਂ ਡਰਨ ਵਾਲਾ ਨਹੀਂ ...

ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਬੁੱਧਵਾਰ ਨੂੰ ਅਸਤੀਫਾ ਦੇ ਦਿੱਤੇ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਹੀ ਸਿਰਸਾ ਭਾਰਤੀ ਜਨਤਾ ਪਾਰਟੀ ਵਿੱਚ (Manjinder Singh Sirsa joined BJP) ਸ਼ਾਮਿਲ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ।

ਨਵੀਂ ਦਿੱਲੀ: ਸਿੱਖ ਫਾਰ ਜਸਟਿਸ (Sikh for Justice) ਤੋਂ ਮਿਲੀ ਧਮਕੀ ਨੂੰ ਦਰਕਿਨਾਰ ਕਰ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਸਰਦਾਰ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਇਸਦੀ ਸ਼ਿਕਾਇਤ ਕਰਾਉਣ ਤੋਂ ਵੀ ਮਨਾਹੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਗਿੱਦੜਾ ਤੋਂ ਨਾ ਤਾਂ ਉਹ ਡਰਦੇ ਹਨ ਅਤੇ ਨਾ ਹੀ ਇਸਦੀ ਸ਼ਿਕਾਇਤ ਕਰ ਪੁਲਿਸ ਦਾ ਸਮਾਂ ਖਰਬ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਸੰਸਥਾ ਨੂੰ ਆਈ.ਐਸ.ਆਈ ਦਾ ਸਮਰਥਨ ਪ੍ਰਾਪਤ ਸੰਸਥਾ ਦੱਸਿਆ ਹੈ।

ਬੀਤੇ ਦਿਨਾਂ ਸਿੱਖ ਫਾਰ ਜਸਟਿਸ (Sikh for Justice) ਦੇ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਸਿਰਸੇ ਦੇ ਖਿਲਾਫ ਇੱਕ ਵੀਡੀਓ ਜਾਰੀ ਕਰ ਉਨ੍ਹਾਂ ਨੂੰ ਕਿਸਾਨਾਂ ਦੀ ਮੌਤ ਲਈ ਦੋਸ਼ੀ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਸਿਰਸਾ ਅਜਿਹੀ ਪਾਰਟੀ ਦਾ ਸਾਥ ਦੇ ਰਿਹਾ ਹੈ, ਜੋ ਕਿਸਾਨਾਂ ਦੀ ਮੌਤ ਲਈ ਜ਼ਿੰਮੇਵਾਰ ਹੈ। ਆਪਣੀ ਧਮਕੀ ਵਿੱਚ ਪੰਨੂ ਨੇ ਸਿਰਸਾ ਨੂੰ ਪੰਜਾਬ ਜਾਂ ਕਿਸੇ ਦੂਜੇ ਮੁਲਕ ਵਿੱਚ ਨਹੀਂ ਜਾਣ ਦੀ ਚਿਤਾਵਨੀ ਵੀ ਦਿੱਤੀ ਹੈ।

ਸਿਰਸਾ ਨੇ ਕਿਹਾ ਕਿ ਇਹ ਸੰਸਥਾ ਨਾ ਤਾਂ ਕਦੇ ਭਾਰਤ ਅਤੇ ਭਾਰਤ ਵਿੱਚ ਰਹਿ ਰਹੇ ਸਿੱਖਾਂ ਲਈ ਜ਼ਰੂਰੀ ਸੀ ਅਤੇ ਨਾ ਹੈ। ਆਪਣੇ ਨਿੱਜੀ ਫਾਇਦੇ ਲਈ ਆਈ.ਐਸ.ਆਈ ਦੇ ਇਸ਼ਾਰੇ ਉੱਤੇ ਕੰਮ ਕਰਨ ਵਾਲੇ ਇਸ ਸੰਸਥਾ ਤੋਂ ਉਹ ਨਹੀਂ ਡਰਦੇ। ਇਸਦੇ ਲਈ ਨਾ ਹੀ ਸ਼ਿਕਾਇਤ ਕਰ ਪੁਲਿਸ ਦਾ ਸਮਾਂ ਖਰਾਬ ਕਰਨ ਕੀ ਜ਼ਰੂਰਤ ਹੈ।

ਇਹ ਵੀ ਪੜੋ:Omicron Variant 'ਤੇ ਸਿਹਤ ਮੰਤਰੀ ਦਾ ਸੰਸਦ ਵਿੱਚ ਬਿਆਨ, 18 ਦੀ ਜਾਂਚ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.