ETV Bharat / bharat

Culvert collapses in Odisha: ਉੜੀਸਾ 'ਚ ਨਿਰਮਾਣ ਅਧੀਨ ਪੁਲੀ ਡਿੱਗੀ, ਚਾਰ ਬੱਚਿਆਂ ਸਮੇਤ 5 ਲੋਕਾਂ ਦੀ ਮੌਤ

author img

By

Published : Jul 31, 2023, 7:07 PM IST

ਉੜੀਸਾ ਵਿੱਚ ਇੱਕ ਉਸਾਰੀ ਅਧੀਨ ਪੁਲੀ ਦੇ ਡਿੱਗਣ ਨਾਲ ਚਾਰ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਪੁਲੀ ਦੇ ਹੇਠਾਂ ਨਹਾ ਰਹੇ ਸਨ।

SEVERAL DEAD DUE TO UNDER CONSTRUCTION CULVERT COLLAPSES IN RAYAGADA ODISHA
Culvert collapses in Odisha : ਓਡੀਸ਼ਾ 'ਚ ਨਿਰਮਾਣ ਅਧੀਨ ਪੁਲੀ ਡਿੱਗੀ, ਚਾਰ ਬੱਚਿਆਂ ਸਮੇਤ 5 ਲੋਕਾਂ ਦੀ ਮੌਤ

ਰਾਏਗੜਾ: ਉੜੀਸਾ ਦੇ ਰਾਏਗੜਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਕਲਿਆਣਸਿੰਘਪੁਰ ਤਹਿਸੀਲ ਦੇ ਪਿੰਡ ਉਪਰਸਾਜਾ ਵਿੱਚ ਇੱਕ ਉਸਾਰੀ ਅਧੀਨ ਪੁਲੀ ਦੇ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਚਾਰ ਬੱਚਿਆਂ ਅਤੇ ਇੱਕ ਅਧਖੜ ਉਮਰ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਘਟਨਾ ਅੱਜ ਸਵੇਰ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਬੱਚੇ ਪੁਲੀ ਹੇਠਾਂ ਨਹਾ ਰਹੇ ਸਨ। ਹਾਲਾਂਕਿ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਪੁਲੀ ਹੇਠਾਂ ਕਈ ਲੋਕ ਫਸੇ : ਜਾਣਕਾਰੀ ਮੁਤਾਬਕ ਅਜੇ ਤੱਕ ਮ੍ਰਿਤਕਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸਾਰੀ ਅਧੀਨ ਪੁਲੀ ਹੇਠਾਂ ਕਈ ਲੋਕ ਫਸੇ ਹੋਏ ਹਨ। ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚਿਆ ਜਾਂ ਨਹੀਂ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਪਹਿਲਾਂ ਵੀ ਵਾਪਰਿਆ ਸੀ ਹਾਦਸਾ : ਪਿਛਲੇ ਮਾਰਚ ਵਿੱਚ ਕੇਂਦਰਪਾੜਾ ਵਿੱਚ ਇੱਕ ਉਸਾਰੀ ਅਧੀਨ ਖੰਭੇ ਡਿੱਗਣ ਦੀ ਖ਼ਬਰ ਸਾਹਮਣੇ ਆਈ ਸੀ। ਮਹੀਪਾਲ ਨੇੜੇ ਗੋਬਰੀ ਨਦੀ 'ਤੇ ਇੱਕ ਨਿਰਮਾਣ ਅਧੀਨ ਪੁਲ ਢਹਿ ਗਿਆ ਸੀ। ਸਥਾਨਕ ਲੋਕਾਂ ਨੇ ਇਸ ਘਟੀਆ ਕੰਮ ਦੀ ਸ਼ਿਕਾਇਤ ਕੀਤੀ ਸੀ। ਪੁਲ 12 ਘੰਟਿਆਂ ਦੇ ਅੰਦਰ ਹੀ ਢਹਿ ਗਿਆ। ਇਸ ਘਟਨਾ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਹੈ। ਇਸ ਦੇ ਨਾਲ ਹੀ, ਅਪ੍ਰੈਲ 2020 ਵਿੱਚ, ਬਲਾਂਗੀਰ ਵਿੱਚ ਪੁਲ ਡਿੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਸੀ। ਪਟਨਾਗੜ੍ਹ ਦੇ ਮੁਦਲਸਰ ਪਿੰਡ 'ਚ ਸ਼ੁਕਤਲ ਨਦੀ 'ਤੇ ਬਣਿਆ ਪੁਲ ਢਹਿ ਗਿਆ। ਦੋਵੇਂ ਮ੍ਰਿਤਕ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.