ETV Bharat / bharat

ਇੱਕ ਲਾਜ ਦੇ ਗਰਾਊਂਡ ਫਲੋਰ ਨੂੰ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ

author img

By

Published : Sep 13, 2022, 8:12 AM IST

Seven people died of suffocation due to thick smoke when a fire broke out in a lodge in Secunderabad
ਇੱਕ ਲਾਜ ਦੇ ਗਰਾਊਂਡ ਫਲੋਰ ਨੂੰ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ

ਤੇਲੰਗਾਨਾ ਦੇ ਸਿਕੰਦਰਾਬਾਦ ਵਿੱਚ ਸੋਮਵਾਰ ਰਾਤ ਨੂੰ ਇੱਕ ਪੰਜ ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ (fire broke out in a lodge in Secunderabad) ਲੱਗ ਗਈ। ਰੂਬੀ ਲੌਜ ਵਿੱਚ ਠਹਿਰੇ ਸੱਤ ਸੈਲਾਨੀਆਂ ਦੀ ਧੂੰਏਂ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ।

ਸਿਕੰਦਰਾਬਾਦ: ਸਿਕੰਦਰਾਬਾਦ ਵਿੱਚ ਇੱਕ ਪੰਜ ਮੰਜ਼ਿਲਾ ਹੋਟਲ ਦੀ ਹੇਠਲੀ ਮੰਜ਼ਿਲ ਵਿੱਚ ਸੋਮਵਾਰ ਰਾਤ ਨੂੰ ਭਿਆਨਕ ਅੱਗ ਲੱਗ (fire broke out in a lodge in Secunderabad) ਗਈ, ਜਿਸ ਕਾਰਨ ਇਸ ਇਮਾਰਤ ਵਿੱਚ ਰੂਬੀ ਲੌਜ ਵਿੱਚ ਠਹਿਰੇ ਸੱਤ ਸੈਲਾਨੀਆਂ ਦੀ ਮੌਤ ਹੋ ਗਈ। ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਚਾਰ ਹੋਰਾਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਮਰਨ ਵਾਲਿਆਂ ਵਿੱਚ ਛੇ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹੈ। ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਹੈ, ਦਸ ਹੋਰ ਗੰਭੀਰ ਜ਼ਖ਼ਮੀ ਹੋ ਗਏ।

ਇਹ ਵੀ ਪੜੋ: 6 ਪੋਤਰੇ ਪੋਤਰੀਆਂ ਨੂੰ ਪਾਲ ਰਿਹਾ ਬਜ਼ੁਰਗ ਗ੍ਰੰਥੀ ਸਿੰਘ ਨੇ ਲਾਈ ਮਦਦ ਦੀ ਗੁਹਾਰ

ਮਰਨ ਵਾਲਿਆਂ ਵਿੱਚ ਵਿਜੇਵਾੜਾ ਦੇ ਏ ਹਰੀਸ਼, ਚੇਨਈ ਦੇ ਸੀਤਾਰਮਨ ਅਤੇ ਦਿੱਲੀ ਦੇ ਵਤੇਂਦਰ ਸ਼ਾਮਲ ਹਨ, ਬਾਕੀਆਂ ਦੀ ਪਛਾਣ ਹੋਣੀ ਬਾਕੀ ਹੈ। ਪੰਜ ਮੰਜ਼ਿਲਾ ਇਮਾਰਤ ਦੇ ਬੇਸਮੈਂਟ ਵਿੱਚ (fire broke out in a lodge in Secunderabad) ਇਲੈਕਟ੍ਰਿਕ ਵਾਹਨਾਂ ਦੇ ਸ਼ੋਅਰੂਮ ਵਿੱਚ ਅੱਗ ਲੱਗ ਗਈ। ਧੂੰਆਂ ਵੱਡੇ ਪੱਧਰ 'ਤੇ ਫੈਲ ਗਿਆ, ਜਿਸ ਕਾਰਨ ਬਹੁਤ ਸਾਰੇ ਲੋਕ ਲਾਜ ਦੇ ਕਮਰਿਆਂ ਅਤੇ ਅਹਾਤੇ ਵਿਚ ਬੇਹੋਸ਼ ਹੋ ਗਏ। ਲਾਜ ਸ਼ੋਅਰੂਮ ਦੇ ਉੱਪਰ ਸਥਿਤ ਹੈ। ਬੇਹੋਸ਼ ਹੋਏ ਲੋਕਾਂ ਨੂੰ ਗਾਂਧੀ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਪਾਸਪੋਰਟ ਦਫ਼ਤਰ ਦੇ ਨੇੜੇ ਰੂਬੀ ਲਗਜ਼ਰੀ ਪ੍ਰਾਈਡ ਨਾਂ ਦੀ ਪੰਜ ਮੰਜ਼ਿਲਾ ਇਮਾਰਤ ਹੈ। ਰੂਬੀ ਇਲੈਕਟ੍ਰਿਕ ਵਾਹਨਾਂ ਦਾ ਸ਼ੋਅਰੂਮ ਬੇਸਮੈਂਟ ਅਤੇ ਜ਼ਮੀਨੀ ਮੰਜ਼ਿਲ ਵਿੱਚ ਸਥਿਤ ਹੈ। ਬਾਕੀ ਚਾਰ ਮੰਜ਼ਿਲਾਂ 'ਤੇ ਇੱਕ ਲਾਜ ਹੈ। ਸੋਮਵਾਰ ਰਾਤ ਕਰੀਬ 9.40 ਵਜੇ ਗਰਾਊਂਡ ਫਲੋਰ 'ਤੇ ਅੱਗ ਲੱਗ ਗਈ। ਸਟਾਫ ਦਾ ਕਹਿਣਾ ਹੈ ਕਿ ਇਹ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੋਇਆ ਹੈ। ਸ਼ੋਅਰੂਮ ਵਿੱਚ ਮੌਜੂਦ ਇਲੈਕਟ੍ਰਿਕ ਵਾਹਨਾਂ ਦੀਆਂ ਬੈਟਰੀਆਂ ਗਰਮੀ ਕਾਰਨ ਫਟ ਗਈਆਂ। ਅੱਗ ਨੇ ਗੱਡੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਇਹ ਅੱਗ ਹੋਰ ਭੜਕ ਗਈ।

ਅੱਗ ਅਤੇ ਧੂੰਆਂ ਉਪਰਲੀਆਂ ਮੰਜ਼ਿਲਾਂ ਤੱਕ ਫੈਲ ਗਿਆ। ਇਸ ਤੋਂ ਇਲਾਵਾ ਵਾਹਨਾਂ ਅਤੇ ਬੈਟਰੀਆਂ ਵਿੱਚੋਂ ਵੀ ਸੰਘਣਾ ਧੂੰਆਂ ਨਿਕਲ ਰਿਹਾ ਸੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਮੰਤਰੀ ਤਲਸਾਨੀ ਸ਼੍ਰੀਨਿਵਾਸ ਯਾਦਵ, ਮਹਿਮੂਦ ਅਲੀ, ਹੈਦਰਾਬਾਦ ਦੇ ਸੀਪੀ ਸੀਵੀ ਆਨੰਦ ਨੇ ਸਾਈਟ ਦਾ ਮੁਆਇਨਾ ਕੀਤਾ। ਉਨ੍ਹਾਂ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ।

ਇਹ ਵੀ ਪੜੋ: ਦਵਿੰਦਰ ਨਾਗੀ ਦੀ ਕੈਲੀਗ੍ਰਾਫੀ ਦੇ ਬਾਲੀਵੁੱਡ ਅਤੇ ਪੌਲੀਵੁੱਡ ਵਿੱਚ ਚਰਚੇ, ਗੁਰਮੁਖੀ ਤੇ ਸੰਸਕ੍ਰਿਤੀ ਦੀ ਲਿਖਾਈ ਵੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.