ETV Bharat / bharat

ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੂੰ ਪਹਿਲੀ ਤਿਮਾਹੀ 'ਚ ਹੋਇਆ ਨੁਕਸਾਨ, ਜਾਣੋ ਕਿੰਨਾ?

author img

By

Published : Aug 6, 2022, 5:15 PM IST

ਦੇਸ਼ ਦੇ ਸਭ ਤੋਂ ਵੱਡੇ ਬੈਂਕ
ਦੇਸ਼ ਦੇ ਸਭ ਤੋਂ ਵੱਡੇ ਬੈਂਕ

ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 7 ਫੀਸਦੀ ਘਟ ਕੇ 6,068 ਕਰੋੜ ਰੁਪਏ ਹੋ ਗਿਆ ਹੈ। ਬੈਂਕ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ 'ਚ ਇਹ ਖੁਲਾਸਾ ਕੀਤਾ ਹੈ।

ਨਵੀਂ ਦਿੱਲੀ—ਸਰਕਾਰੀ ਖੇਤਰ ਦੇ ਰਿਣਦਾਤਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਇਕੱਲੇ ਆਧਾਰ 'ਤੇ ਸ਼ੁੱਧ ਲਾਭ 'ਚ 7 ਫੀਸਦੀ ਦੀ ਗਿਰਾਵਟ ਦੇ ਨਾਲ 6,068 ਕਰੋੜ ਰੁਪਏ ਰਿਹਾ। ਆਮਦਨ ਘਟਣ ਨਾਲ ਬੈਂਕ ਦਾ ਮੁਨਾਫ਼ਾ ਵੀ ਘਟਿਆ ਹੈ। SBI ਨੇ ਸ਼ਨੀਵਾਰ ਨੂੰ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਇਕ ਸਾਲ ਪਹਿਲਾਂ ਅਪ੍ਰੈਲ-ਜੂਨ ਤਿਮਾਹੀ 'ਚ ਉਸ ਨੂੰ 6,504 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।

ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਕਿਹਾ ਕਿ ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ਵਿੱਚ ਉਸਦੀ ਸਟੈਂਡਅਲੋਨ ਆਮਦਨ ਘਟ ਕੇ 74,998.57 ਕਰੋੜ ਰੁਪਏ ਰਹਿ ਗਈ ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ 77,347.17 ਕਰੋੜ ਰੁਪਏ ਸੀ। ਸਮੀਖਿਆ ਅਧੀਨ ਤਿਮਾਹੀ ਵਿੱਚ ਬੈਂਕ ਦਾ ਕੁੱਲ ਗੈਰ-ਕਾਰਗੁਜ਼ਾਰੀ ਸੰਪਤੀਆਂ (ਐਨਪੀਏ) ਅਨੁਪਾਤ ਪਿਛਲੇ ਸਾਲ ਦੇ 5.32 ਪ੍ਰਤੀਸ਼ਤ ਤੋਂ ਸੁਧਰ ਕੇ 3.91 ਪ੍ਰਤੀਸ਼ਤ ਹੋ ਗਿਆ।

ਇਸੇ ਤਰ੍ਹਾਂ, ਸ਼ੁੱਧ ਐਨਪੀਏ ਵੀ ਜੂਨ 2022 ਵਿੱਚ ਘਟ ਕੇ 1.02 ਪ੍ਰਤੀਸ਼ਤ ਰਹਿ ਗਿਆ ਜੋ ਪਿਛਲੇ ਸਾਲ ਦੀ ਜੂਨ ਤਿਮਾਹੀ ਵਿੱਚ 1.7 ਪ੍ਰਤੀਸ਼ਤ ਸੀ। ਏਕੀਕ੍ਰਿਤ ਆਧਾਰ 'ਤੇ, ਐਸਬੀਆਈ ਦਾ ਸ਼ੁੱਧ ਲਾਭ ਮਾਮੂਲੀ ਤੌਰ 'ਤੇ ਘਟ ਕੇ 7,325.11 ਕਰੋੜ ਰੁਪਏ ਹੋ ਗਿਆ। ਪਿਛਲੇ ਸਾਲ ਅਪ੍ਰੈਲ-ਜੂਨ 'ਚ ਇਹ 7,379.91 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ: CWG 2022: ਧੀ ਅੰਸ਼ੂ ਲਈ ਮਾਂ ਕਰ ਰਹੀ ਸੀ ਪੂਜਾ, ਦਾਦੀ ਨੇ ਕਿਹਾ- ਪੋਤੀ ਨੇ ਆਪਣਾ ਸੁਪਨਾ ਕੀਤਾ ਪੂਰਾ

ETV Bharat Logo

Copyright © 2024 Ushodaya Enterprises Pvt. Ltd., All Rights Reserved.