ETV Bharat / bharat

Sachin Pilot protest: ਮਹਾਤਮਾ ਗਾਂਧੀ ਦੀ ਸ਼ਰਨ ਵਿੱਚ ਪਾਇਲਟ, ਮਰਨ ਵਰਤ ਵਾਲੀ ਥਾਂ 'ਤੇ ਨਾ ਤਾਂ ਕਾਂਗਰਸ ਦਾ ਝੰਡਾ ਤੇ ਨਾ ਹੀ ਪੋਸਟਰ 'ਚ ਹਾਈਕਮਾਨ ਦੀ ਤਸਵੀਰ

author img

By

Published : Apr 11, 2023, 2:29 PM IST

Updated : Apr 11, 2023, 2:36 PM IST

Sachin Pilot took shelter for Mahatma Gandhi's picture during fast, neither Congress flag nor Hikman's name
shelter for Mahatma Gandhi: ਸਚਿਨ ਪਾਇਲਟ ਨੇ ਵਰਤ ਦੌਰਾਨ ਲਈ ਮਹਾਤਮਾ ਗਾਂਧੀ ਦੀ ਤਸਵੀਰ ਦੀ ਲਈ ਸ਼ਰਨ, ਨਾ ਕਾਂਗਰਸ ਦਾ ਝੰਡਾ ਨਾ ਨਾਮ

ਰਾਜਸਥਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਸੁੰਧਰਾ ਰਾਜੇ ਦੇ ਕਾਰਜਕਾਲ ਦੌਰਾਨ ਹੋਏ ਭ੍ਰਿਸ਼ਟਾਚਾਰ ਦੇ ਖਿਲਾਫ ਸ਼ਹੀਦੀ ਸਮਾਰਕ 'ਤੇ ਭੁੱਖ ਹੜਤਾਲ 'ਤੇ ਬੈਠੇ ਹਨ। ਇਸ ਦੌਰਾਨ ਉਹਨਾਂ ਪਿਛੇ ਲੱਗੇ ਪੋਸਟਰ ਵਿੱਚ ਸਿਰਫ਼ ਮਹਾਤਮਾ ਗਾਂਧੀ ਦੀ ਤਸਵੀਰ ਹੈ। ਪੋਸਟਰ ਵਿੱਚ ਨਾ ਹੀ ਕਾਂਗਰਸ ਦਾ ਝੰਡਾ ਤੇ ਨਾ ਹੀ ਹਾਈਕਮਾਨ ਦੀ ਤਸਵੀਰ ਨਜ਼ਰ ਆ ਰਹੀ ਹੈ।

ਜੈਪੁਰ: ਕਾਂਗਰਸ ਨੇਤਾ ਸਚਿਨ ਪਾਇਲਟ ਨੇ ਜੈਪੁਰ 'ਚ ਆਪਣੀ ਹੀ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਭੁੱਖ ਹੜਤਾਲ ਉੱਤੇ ਬੈਠੇ ਹੋਏ ਹਨ। ਇਸ ਦੌਰਾਨ ਉਹਨਾਂ ਪਿਛੇ ਲੱਗੇ ਪੋਸਟਰ ਵਿੱਚ ਸਿਰਫ਼ ਮਹਾਤਮਾ ਗਾਂਧੀ ਦੀ ਤਸਵੀਰ ਹੈ। ਪੋਸਟਰ ਵਿੱਚ ਨਾ ਹੀ ਕਾਂਗਰਸ ਦਾ ਝੰਡਾ ਤੇ ਨਾ ਹੀ ਹਾਈਕਮਾਨ ਦੀ ਤਸਵੀਰ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਸਚਿਨ ਪਾਇਲਟ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਦਿਨ ਦੇ ਵਰਤ ਲਈ "ਸ਼ਹੀਦ ਸਮਾਰਕ ਸਥਲ" 'ਤੇ ਬੈਠੇ ਹੋਏ ਹਨ, ਜੋ ਵਸੁੰਧਰਾ ਰਾਜੇ ਦੇ ਕਾਰਜਕਾਲ ਦੌਰਾਨ ਹੋਏ ਭ੍ਰਿਸ਼ਟਾਚਾਰ ਸਬੰਧੀ ਜਾਂਚ ਦੀ ਮੰਗ ਕਰ ਰਹੇ ਹਨ।

ਨਾ ਕਾਂਗਰਸ ਦਾ ਝੰਡਾ ਨਾ ਹਾਈਕਮਾਨ ਦੀ ਤਸਵੀਰ: ਪਾਇਲਟ ਵੱਲੋਂ ਕਾਂਗਰਸ ਦੀ ਬਗਾਵਤ ਕਰਦੇ ਹੋਏ ਮਹਾਤਮਾ ਗਾਂਧੀ ਦੀ ਸ਼ਰਨ ਲਈ ਗਈ ਹੈ। ਕਿਉਂਕਿ ਉਹਨਾਂ ਨੇ ਨਾ ਤਾਂ ਰਾਹੁਲ ਗਾਂਧੀ, ਨਾ ਸੋਨੀਆ ਗਾਂਧੀ, ਨਾ ਹੀ ਪ੍ਰਿਅੰਕਾ ਗਾਂਧੀ ਅਤੇ ਨਾ ਹੀ ਭੁੱਖ ਹੜਤਾਲ ਸਬੰਧੀ ਬਣਾਏ ਪੋਸਟਰ ਵਿੱਚ ਕਾਂਗਰਸ ਦਾ ਝੰਡਾ ਲਾਇਆ ਹੈ।

ਇਹ ਵੀ ਪੜ੍ਹੋ : ਕਾਂਗਰਸ ਨੇ ਪਾਇਲਟ ਦੇ ਵਰਤ ਨੂੰ ਦੱਸਿਆ ਪਾਰਟੀ ਵਿਰੋਧੀ ਗਤੀਵਿਧੀ, ਹੁਣ ਪਾਇਲਟ ਕੋਲ ਕੀ ਹੈ ਅਗਲਾ ਵਿਕਲਪ ?

ਆਗੂਆਂ ਨੇ ਦੂਰੀ ਬਣਾ ਲਈ : ਹਾਲਾਂਕਿ ਸਟੇਜ 'ਤੇ ਜਿਸ ਤਰ੍ਹਾਂ ਮਹਾਤਮਾ ਗਾਂਧੀ ਦਾ ਪੋਸਟਰ ਲਗਾਇਆ ਗਿਆ ਹੈ ਅਤੇ ਦੋ ਤਸਵੀਰਾਂ ਲਗਾਈਆਂ ਗਈਆਂ ਹਨ, ਉਹ ਮਹਾਤਮਾ ਗਾਂਧੀ ਅਤੇ ਮਹਾਤਮਾ ਜੋਤੀ ਰਾਓ ਫੂਲੇ ਦੀਆਂ ਹਨ, ਇਸ ਤੋਂ ਇਲਾਵਾ ਨਾ ਤਾਂ ਕਾਂਗਰਸ ਪਾਰਟੀ ਦਾ ਝੰਡਾ ਹੈ ਅਤੇ ਨਾ ਹੀ ਕਿਸੇ ਪਾਰਟੀ ਦਾ। ਅਜਿਹੇ 'ਚ ਸਪੱਸ਼ਟ ਹੈ ਕਿ ਇਹ ਪਾਇਲਟ ਦਾ ਨਿਜੀ ਪ੍ਰੋਗਰਾਮ ਹੈ ਅਤੇ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਸੋਮਵਾਰ ਦੇਰ ਰਾਤ ਆਪਣਾ ਸਟੈਂਡ ਸਾਫ ਕੀਤਾ ਕਿ ਜੇਕਰ ਸਚਿਨ ਪਾਇਲਟ ਵਰਤ ਰੱਖਦੇ ਹਨ ਤਾਂ ਇਸ ਨੂੰ ਪਾਰਟੀ ਵਿਰੋਧੀ ਗਤੀਵਿਧੀ ਮੰਨਿਆ ਜਾਵੇਗਾ, ਅਜਿਹੇ 'ਚ ਬਹੁਤੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਇਸ ਤੋਂ ਦੂਰੀ ਬਣਾ ਲਈ ਹੈ। ਮਹਾਤਮਾ ਗਾਂਧੀ ਅਤੇ ਮਹਾਤਮਾ ਜੋਤੀਰਾਓ ਫੂਲੇ ਨੂੰ ਸ਼ਰਧਾਂਜਲੀ ਦੇਣ ਲਈ ਮਰਨ ਵਰਤ 'ਤੇ ਬੈਠ ਗਏ।

ਕਾਂਗਰਸੀ ਨੇਤਾਵਾਂ ਨੇ ਦਿੱਤਾ ਸਾਥ: ਪਾਇਲਟ ਸ਼ਾਮ 4 ਵਜੇ ਤੱਕ ਭੁੱਖ ਹੜਤਾਲ 'ਤੇ ਬੈਠਣਗੇ ਅਤੇ ਕੋਈ ਬਿਆਨ ਨਹੀਂ ਦੇਣਗੇ। ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਹਨ, ਉਸ ਤੋਂ ਲੱਗਦਾ ਹੈ ਕਿ ਜਲਦੀ ਹੀ ਸਚਿਨ ਪਾਇਲਟ ਅਤੇ ਕਾਂਗਰਸ ਲੀਡਰਸ਼ਿਪ ਵਿਚਾਲੇ ਟਕਰਾਅ ਦੀ ਸੰਭਾਵਨਾ ਬਣ ਸਕਦੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਪਾਇਲਟ ਅਤੇ ਕਾਂਗਰਸ ਪਾਰਟੀ ਕੋਈ ਵੱਡਾ ਫੈਸਲਾ ਲੈ ਸਕਦੀ ਹੈ।ਉਥੇ ਹੀ ਇਹ ਵੀ ਜ਼ਿਕਰਯੋਗ ਹੈ ਕਿ ਇਸ ਦੌਰਾਨ ਪਾਇਲਟ ਨਾਲ ਕੋਈ ਵੀ ਵਿਧਾਇਕ ਨਹੀਂ ਆਇਆ, ਕਿਉਂਕਿ ਪਹਿਲਾਂ ਹੀ ਤੈਅ ਹੋ ਗਿਆ ਸੀ ਕਿ ਸਚਿਨ ਪਾਇਲਟ ਦੇ ਮਰਨ ਵਰਤ 'ਚ ਕੋਈ ਵੀ ਵਿਧਾਇਕ ਸ਼ਾਮਲ ਨਹੀਂ ਹੋਵੇਗਾ।ਪਰ ਉਥੇ ਹੀ ਜਿਹਨਾਂ ਨੇ ਸਾਥ ਦਿੱਤਾ ਓਹਨਾ ਵਿਚ ਵਿਪਰਾ ਵੈਲਫੇਅਰ ਬੋਰਡ ਦੇ ਚੇਅਰਮੈਨ ਮਹੇਸ਼ ਸ਼ਰਮਾ, ਰਾਜਸਥਾਨ ਕਾਂਗਰਸ ਦੇ ਸਕੱਤਰ ਮਹਿੰਦਰ ਖੇੜੀ, ਐਨਐਸਯੂਆਈ ਦੇ ਸਾਬਕਾ ਪ੍ਰਧਾਨ ਅਭਿਮਨਿਊ ਪੂਨੀਆ, ਸਾਬਕਾ ਸੇਵਾ ਦਲ ਪ੍ਰਧਾਨ ਸੁਰੇਸ਼ ਚੌਧਰੀ, ਜੈਪੁਰ ਦੀ ਸਾਬਕਾ ਮੇਅਰ ਜੋਤੀ ਖੰਡੇਲਵਾਲ, ਸਾਬਕਾ ਵਿਧਾਇਕ ਪਰਮ ਨਵਦੀਪ, ਕਾਂਗਰਸੀ ਆਗੂ ਪੰਡਿਤ ਸੁਰੇਸ਼ ਮਿਸ਼ਰਾ, ਸਾਬਕਾ ਸੂਬਾ ਕਾਂਗਰਸ ਸਕੱਤਰ ਰਾਜੇਸ਼ ਚੌਧਰੀ, ਪ੍ਰਸ਼ਾਂਤ ਸ਼ਰਮਾ, ਸੂਬਾ ਕਾਂਗਰਸ ਮੀਡੀਆ ਪੈਨਲ ਸੂਚੀ ਵਿੱਚ ਕਿਸ਼ੋਰ ਸ਼ਰਮਾ ਸੂਬਾ ਕਾਂਗਰਸ ਸਕੱਤਰ ਮਰਨ ਵਰਤ ’ਤੇ ਪੁੱਜੇ।

Last Updated :Apr 11, 2023, 2:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.