ETV Bharat / bharat

ਯੂਕਰੇਨ ’ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਮੋਦੀ ਸਰਕਾਰ ਭੇਜੇਗੀ 4 ਮੰਤਰੀ

author img

By

Published : Feb 28, 2022, 11:51 AM IST

ਯੂਕਰੇਨ ਦੀ ਰਾਜਧਾਨੀ ਕੀਵ ਅਤੇ ਖਾਰਕਿਵ ਸ਼ਹਿਰ 'ਤੇ ਰੂਸੀ ਬਲਾਂ ਦੇ ਹਮਲੇ ਜਾਰੀ ਹੈ। ਇੱਥੇ ਮੋਦੀ ਸਰਕਾਰ ਨੇ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਦੀ ਨਵੀਂ ਯੋਜਨਾ ਬਣਾਈ ਹੈ। ਇਸ ਵਿੱਚ ਚਾਰ ਮੰਤਰੀਆਂ ਨੂੰ ਯੂਕਰੇਨ ਦੇ ਗੁਆਂਢੀ ਮੁਲਕਾਂ ਵਿੱਚ ਭੇਜਿਆ ਜਾਵੇਗਾ।

ਕੀਵ ਅਤੇ ਖਾਰਕਿਵ ਸ਼ਹਿਰ 'ਤੇ ਰੂਸੀ ਬਲਾਂ ਦੇ ਹਮਲੇ
ਕੀਵ ਅਤੇ ਖਾਰਕਿਵ ਸ਼ਹਿਰ 'ਤੇ ਰੂਸੀ ਬਲਾਂ ਦੇ ਹਮਲੇ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਯੂਕਰੇਨ ਸੰਕਟ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਬੁਲਾਈ। ਸੂਤਰਾਂ ਮੁਤਾਬਕ ਕੇਂਦਰੀ ਮੰਤਰੀ ਹਰਦੀਪ ਪੁਰੀ, ਜਯੋਤਿਰਾਦਿੱਤਿਆ ਸਿੰਧੀਆ, ਕਿਰਨ ਰਿਜਿਜੂ ਅਤੇ ਸਾਬਕਾ ਫੌਜ ਮੁਖੀ ਵੀਕੇ ਸਿੰਘ ਉਥੇ ਫਸੇ ਵਿਦਿਆਰਥੀਆਂ ਦੇ ਬਚਾਅ ਕਾਰਜ ਵਿੱਚ ਮਦਦ ਲਈ ਯੂਕਰੇਨ ਦੇ ਗੁਆਂਢੀ ਮੁਲਕਾਂ ਦਾ ਦੌਰਾ ਕਰਨਗੇ।

ਦੱਸ ਦਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਪੰਜਵਾਂ ਦਿਨ ਹੈ। ਰੂਸੀ ਬਲਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਖਾਰਕਿਵ ਸ਼ਹਿਰ 'ਤੇ ਹਮਲੇ ਜਾਰੀ ਰੱਖੇ ਹੋਏ ਹਨ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਉਸ ਦੀ ਹੱਤਿਆ ਕਰਨ ਲਈ 400 ਤੋਂ ਵੱਧ ਭਾੜੇ ਦੇ ਕਾਤਲ ਕੀਵ ਭੇਜੇ ਹਨ। ਇੱਥੇ ਮੋਦੀ ਸਰਕਾਰ ਨੇ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਦੀ ਨਵੀਂ ਯੋਜਨਾ ਬਣਾਈ ਹੈ। ਇਸ ਵਿੱਚ ਚਾਰ ਮੰਤਰੀਆਂ ਨੂੰ ਯੂਕਰੇਨ ਦੇ ਗੁਆਂਢੀ ਮੁਲਕਾਂ ਵਿੱਚ ਭੇਜਿਆ ਜਾਵੇਗਾ।

ਇਸ ਤੋਂ ਪਹਿਲਾਂ ਯੂਕਰੇਨ ਤੋਂ 249 ਭਾਰਤੀਆਂ ਨੂੰ ਲੈ ਕੇ ਪੰਜਵੀਂ ਉਡਾਣ ਦਿੱਲੀ ਪਹੁੰਚੀ ਹੈ। ਇਸ ਫਲਾਈਟ ਨੇ ਐਤਵਾਰ ਰਾਤ ਰੋਮਾਨੀਆ ਤੋਂ ਦਿੱਲੀ ਲਈ ਉਡਾਣ ਭਰੀ ਸੀ। ਵਿਦੇਸ਼ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਫਲਾਈਟ ਦਿੱਲੀ ਏਅਰਪੋਰਟ 'ਤੇ ਪਹੁੰਚੀ ਤਾਂ ਪਰਿਵਾਰਕ ਮੈਂਬਰ ਆਪਣੇ ਪਿਆਰਿਆਂ ਨੂੰ ਮਿਲ ਕੇ ਭਾਵੁਕ ਹੋ ਗਏ। ਉਨ੍ਹਾਂ ਨੇ ਆਪਣੇ ਸਨੇਹੀਆਂ ਦਾ ਫੁੱਲਾਂ ਅਤੇ ਗੁਲਦਸਤਿਆਂ ਨਾਲ ਸਵਾਗਤ ਕੀਤਾ।

ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੂੰ ਰੂਸੀ ਸੈਨਿਕਾਂ ਨੇ ਕੀਵ ਨੇੜੇ ਏਅਰਫੀਲਡ 'ਤੇ ਤਬਾਹ ਕਰ ਦਿੱਤਾ ਸੀ। ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਐਤਵਾਰ ਨੂੰ ਇਸ ਸਬੰਧ 'ਚ ਜਾਣਕਾਰੀ ਦਿੱਤੀ। ਦਰਅਸਲ ਏਐਨ-225 'ਮ੍ਰਿਯਾ' (Mriya) ਜਿਸ ਨੂੰ ਯੂਕਰੇਨ 'ਚ 'ਡ੍ਰੀਮ' ਕਿਹਾ ਜਾਂਦਾ ਹੈ, ਨੂੰ ਯੂਕਰੇਨ ਦੀ ਏਅਰੋਨਾਟਿਕਸ ਕੰਪਨੀ ਐਂਟੋਨੋਵ ਨੇ ਬਣਾਇਆ ਸੀ ਅਤੇ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਕਾਰਗੋ ਏਅਰਕ੍ਰਾਫਟ ਮੰਨਿਆ ਜਾਂਦਾ ਸੀ। ਰੂਸੀ ਗੋਲਾਬਾਰੀ ਕਾਰਨ ਕੀਵ ਦੇ ਬਾਹਰ ਹੋਸਟੋਮੇਲ ਹਵਾਈ ਅੱਡੇ 'ਤੇ ਜਹਾਜ਼ ਕਥਿਤ ਤੌਰ 'ਤੇ ਸੜ ਗਿਆ।

ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸ ਦੇ ਹਮਲੇ 'ਚ ਹੁਣ ਤੱਕ 116 ਬੱਚਿਆਂ ਸਮੇਤ 1684 ਲੋਕ ਜ਼ਖਮੀ ਹੋ ਚੁੱਕੇ ਹਨ। ਹਾਲਾਂਕਿ ਮੰਤਰਾਲੇ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਹੁਣ ਤੱਕ ਕਿੰਨੇ ਸੈਨਿਕ ਮਾਰੇ ਗਏ ਹਨ।

ਇਹ ਵੀ ਪੜੋ: Russia-Ukraine War: ਅੱਜ ਜੰਗ ਦਾ 5ਵਾਂ ਦਿਨ, ਬੇਲਾਰੂਸ ਸਰਹੱਦ 'ਤੇ ਗੱਲਬਾਤ ਸੰਭਵ: ਹਾਈ ਅਲਰਟ 'ਤੇ ਰੂਸੀ ਪਰਮਾਣੂ ਫੋਰਸ

ETV Bharat Logo

Copyright © 2024 Ushodaya Enterprises Pvt. Ltd., All Rights Reserved.