ETV Bharat / bharat

ਪਟਨਾ ਸਾਹਿਬ ਗੁਰਦੁਆਰੇ ’ਚ ਆਉਣ ਲਈ RT PCR ਰਿਪੋਰਟ ਜ਼ਰੂਰੀ, ਪ੍ਰਕਾਸ਼ ਦਿਹਾੜੇ 'ਚ ਬੱਚਿਆਂ ਦੀ ਸ਼ਮੂਲੀਅਤ 'ਤੇ ਪਾਬੰਦੀ

author img

By

Published : Jan 4, 2022, 1:29 PM IST

Updated : Jan 4, 2022, 1:43 PM IST

ਪਟਨਾ ਸਾਹਿਬ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ
ਪਟਨਾ ਸਾਹਿਬ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ

ਪਟਨਾ ਵਿੱਚ ਕੋਰੋਨਾ ਮਹਾਂਮਾਰੀ (Corona Infection in Patna) ਦੇ ਮੱਦੇਨਜ਼ਰ ਡੀਐਮ ਚੰਦਰਸ਼ੇਖਰ ਪ੍ਰਸਾਦ, ਐਸਐਸਪੀ ਮਾਨਵਜੀਤ ਸਿੰਘ ਢਿੱਲੋਂ ਨੇ ਪਟਨਾ ਸਾਹਿਬ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਕਈ ਦਿਸ਼ਾ-ਨਿਰਦੇਸ਼ ਦਿੱਤੇ। ਪੜ੍ਹੋ ਰਿਪੋਰਟ ...

ਪਟਨਾ: ਰਾਜਧਾਨੀ ਪਟਨਾ ਵਿੱਚ ਵੱਧ ਰਹੇ ਕੋਰੋਨਾ ਸੰਕਰਮਣ ਦੇ ਕਾਰਨ ਪਟਨਾ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਪ੍ਰਕਾਸ਼ ਦਿਹਾੜੇ (Guru Gobind Singh Prakash Parv) ਨੂੰ ਲੈ ਕੇ ਕਈ ਦਿਸ਼ਾ-ਨਿਰਦੇਸ਼ ਦਿੱਤੇ ਹਨ। ਪ੍ਰੋਗਰਾਮ ਵਿੱਚ ਕਈ ਬਦਲਾਅ ਵੀ ਕੀਤੇ ਗਏ ਹਨ। ਹੁਣ 7 ਘੰਟੇ ਦਾ ਨਗਰ ਕੀਰਤਨ ਸਿਰਫ਼ ਤਿੰਨ ਘੰਟਿਆਂ ਵਿੱਚ ਹੀ ਪੂਰਾ ਹੋਵੇਗਾ। ਪਟਨਾ ਦੇ ਡੀ.ਐਮ ਡਾ: ਚੰਦਰਸ਼ੇਖਰ ਸਿੰਘ ਅਤੇ ਸੀਨੀਅਰ ਪੁਲਿਸ ਕਪਤਾਨ ਮਾਨਵਜੀਤ ਸਿੰਘ ਢਿੱਲੋਂ ਨੇ ਅੱਜ ਪਟਨਾ ਸਾਹਿਬ ਗੁਰਦੁਆਰਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ (Patna Sahib Gurdwara) ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਲੋੜੀਂਦੇ ਫੈਸਲੇ ਲਏ ਗਏ।

ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਬਾਹਰੋਂ ਆਉਣ ਵਾਲੇ ਲੋਕਾਂ ਦੀ ਆਰਟੀਪੀਸੀਆਰ ਦੀ ਰਿਪੋਰਟ 72 ਘੰਟਿਆਂ ਦੇ ਅੰਦਰ ਦਾ ਜ਼ਰੂਰੀ (RT PCR report necessary for people coming to Patna Sahib) ਹੈ। ਜਿਨ੍ਹਾਂ ਦੀ ਆਰਟੀ ਪੀਸੀਆਰ ਨੈਗੇਟਿਵ ਰਿਪੋਰਟ ਨਹੀਂ ਹੈ, ਉਨ੍ਹਾਂ ਦਾ ਐਂਟੀਜੇਨ ਲਈ ਲਾਜ਼ਮੀ ਟੈਸਟ ਕੀਤਾ ਜਾਵੇਗਾ। ਜੇਕਰ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਆਈਸੋਲੇਟ ਕਰਕੇ ਆਰਟੀ ਪੀਸੀਆਰ ਟੈਸਟ ਕੀਤਾ ਜਾਵੇਗਾ। ਕੋਵਿਡ ਇਨਫੈਕਸ਼ਨ ਦੇ ਫੈਲਣ ਦੇ ਮੱਦੇਨਜ਼ਰ ਇਸ ਵਾਰ ਛੋਟੇ ਪੱਧਰ 'ਤੇ ਨਗਰ ਕੀਰਤਨ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਪ੍ਰੋਗਰਾਮ ਵਿੱਚ ਬੱਚੇ ਹਿੱਸਾ ਨਹੀਂ ਲੈਣਗੇ। ਪਹਿਲਾਂ ਇਹ ਪ੍ਰੋਗਰਾਮ 7 ਘੰਟੇ ਦਾ ਹੁੰਦਾ ਸੀ, ਜੋ ਹੁਣ ਸਿਰਫ 3 ਘੰਟੇ ਦਾ ਹੀ ਰੱਖਿਆ ਗਿਆ ਹੈ। ਲੰਗਰ ਵੀ ਛੋਟੇ ਪੈਮਾਨੇ 'ਤੇ ਕੀਤੇ ਜਾਣਗੇ। ਕੋਰੋਨਾ ਮਹਾਂਮਾਰੀ ਦੇ ਖਤਰੇ ਦੇ ਮੱਦੇਨਜ਼ਰ ਸੰਗਤਾਂ ਦੀ ਗਿਣਤੀ ਵੀ ਘੱਟਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪ੍ਰਕਾਸ਼ ਪੁਰਬ ਵਿੱਚ ਸ਼ਾਮਲ ਹੋਣ ਲਈ 12,500 ਸੰਗਤਾਂ ਰਜਿਸਟਰਡ ਹੋਈਆਂ ਸੀ, ਜਿਨ੍ਹਾਂ ਦੀ ਗਿਣਤੀ ਹੁਣ 5000 ਹੋ ਗਈ ਹੈ।

ਹਾਲਾਂਕਿ ਪ੍ਰਕਾਸ਼ ਪੁਰਬ ਦੇ ਸਮਾਗਮ ਨੂੰ ਸਫ਼ਲਤਾਪੂਰਵਕ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਜਾਰੀ ਹਨ। ਇਸ ਤਹਿਤ ਭੀੜ ਪ੍ਰਬੰਧਨ, ਟ੍ਰੈਫਿਕ ਕੰਟਰੋਲ ਰੂਮ, ਪੀਣ ਵਾਲਾ ਪਾਣੀ, ਪਖਾਨੇ, ਸਫਾਈ, ਸੈਨੀਟਾਈਜ਼ੇਸ਼ਨ ਸਮੇਤ ਹੋਰ ਕਈ ਸਹੂਲਤਾਂ ਪ੍ਰਦਾਨ ਕਰਨ ਲਈ ਲੋੜੀਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਗੁਰਦੁਆਰਾ ਸਾਹਿਬ ਅਤੇ ਇਸ ਦੇ ਆਲੇ-ਦੁਆਲੇ ਦੀ ਰੋਜ਼ਾਨਾ ਸਫ਼ਾਈ ਅਤੇ ਸਵੱਛਤਾ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।

ਇਹ ਵੀ ਪੜੋ: ਪੰਜਾਬ ’ਚ ਲੱਗਾ ਨਾਈਟ ਕਰਫਿਊ, ਸਕੂਲ-ਕਾਲਜ ਕੀਤੇ ਬੰਦ

ਭੀੜ ਦੇ ਪ੍ਰਬੰਧਨ ਲਈ ਡਰਾਪ ਗੇਟ, ਬੈਰੀਕੇਡਿੰਗ ਅਤੇ ਕੰਟਰੋਲ ਰੂਮ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਕਾਸ਼ ਪੁਰਬ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਰੋਸ਼ਨੀ, ਪਖਾਨੇ ਅਤੇ ਨਦੀ ਦੇ ਕੰਢੇ ਐਨਡੀਆਰਐਫ, ਸੀਡੀਆਰਐਫ ਦੀਆਂ ਟੀਮਾਂ ਦੀ ਤਾਇਨਾਤੀ ਅਤੇ ਗਸ਼ਤ ਸਮੇਤ ਹੋਰ ਵੀ ਕਈ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜੋ: ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ, ਰਾਜਸੀ ਰੈਲੀਆਂ ਜਾਰੀ !

Last Updated :Jan 4, 2022, 1:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.