ETV Bharat / bharat

ਸਾਬਕਾ ਆਈਏਐਸ ਦੇ ਘਰੋਂ ਬੱਚੀ ਨੂੰ ਬਚਾਇਆ, ਜਾਣੋ ਪੂਰੀ ਕਹਾਣੀ

author img

By

Published : Aug 24, 2022, 8:14 AM IST

disabled girl was rescued ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਸੇਵਾਮੁਕਤ ਆਈਏਐਸ ਦੇ ਘਰੋਂ ਇੱਕ ਅਪਾਹਜ ਲੜਕੀ ਨੂੰ ਛੁਡਵਾਇਆ ਗਿਆ। ਸੇਵਾਮੁਕਤ ਆਈਏਐਸ ਦੀ ਪਤਨੀ ਉੱਤੇ ਘਰੇਲੂ ਨੌਕਰ ਨੂੰ ਬੰਧਕ ਬਣਾਉਣ ਅਤੇ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ।

ਸਾਬਕਾ ਆਈਏਐਸ ਦੇ ਘਰੋਂ ਬੱਚੀ ਨੂੰ ਬਚਾਇਆ
ਸਾਬਕਾ ਆਈਏਐਸ ਦੇ ਘਰੋਂ ਬੱਚੀ ਨੂੰ ਬਚਾਇਆ

ਰਾਂਚੀ: ਅਰਗੋੜਾ ਪੁਲਿਸ ਦੀ ਕਾਰਵਾਈ ਨਾਲ ਝਾਰਖੰਡ ਦੀ ਰਾਜਧਾਨੀ ਵਿੱਚ ਹੜਕੰਪ ਮਚ ਗਿਆ ਹੈ। ਅਰਗੋੜਾ ਪੁਲਿਸ ਨੇ ਮੰਗਲਵਾਰ ਨੂੰ ਇੱਕ ਸੇਵਾਮੁਕਤ ਆਈਏਐਸ ਅਧਿਕਾਰੀ ਦੇ ਘਰੋਂ ਇੱਕ ਅਪਾਹਜ ਲੜਕੀ ਨੂੰ ਛੁਡਵਾਇਆ (disabled girl was rescued) ਗਿਆ। ਲੜਕੀ ਨੂੰ ਬਚਾਉਣ ਲਈ ਇਹ ਕਾਰਵਾਈ ਰਾਂਚੀ ਦੇ ਡੀਸੀ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਹੈ। ਇਸ ਤੋਂ ਪਹਿਲਾਂ ਰਾਂਚੀ ਦੇ ਡੀਸੀ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ। ਸ਼ਿਕਾਇਤ 'ਚ ਸੇਵਾਮੁਕਤ ਪ੍ਰਸ਼ਾਸਨਿਕ ਅਧਿਕਾਰੀ ਦੀ ਪਤਨੀ 'ਤੇ ਗੰਭੀਰ ਦੋਸ਼ ਲਾਏ ਗਏ ਹਨ।

ਇਹ ਵੀ ਪੜੋ: ਟਿਕਾਊ ਵਾਤਾਵਰਨ ਅਨੁਕੂਲ ਖਿਡੌਣੇ ਖਰੀਦ ਕੇ ਬੱਚਿਆਂ ਨੂੰ ਕਰੋ ਵਾਤਾਵਰਨ ਪ੍ਰਤੀ ਜਾਗਰੂਕ

ਦੱਸ ਦੇਈਏ ਕਿ ਵਿਵੇਕ ਵਾਸਕੀ ਨਾਮ ਦੇ ਵਿਅਕਤੀ ਨੇ ਅਰਗੋੜਾ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਸੀ। ਇਸ ਵਿੱਚ ਇੱਕ ਸੇਵਾਮੁਕਤ ਆਈਏਐਸ ਦੀ ਪਤਨੀ ਸੀਮਾ ਪਾਤਰਾ ਉੱਤੇ ਘਰੇਲੂ ਨੌਕਰ ਨੂੰ ਬੰਧਕ ਬਣਾਉਣ ਅਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਗਿਆ ਸੀ। ਵਿਵੇਕ ਨੇ ਇਸ ਸਬੰਧੀ ਡੀਸੀ ਨੂੰ ਵੀ ਸ਼ਿਕਾਇਤ ਕੀਤੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਇੱਕ 29 ਸਾਲਾ ਅਪਾਹਜ ਲੜਕੀ ਇੱਕ ਸੇਵਾਮੁਕਤ ਆਈਏਐਸ ਦੇ ਘਰ ਘਰੇਲੂ ਨੌਕਰ ਵਜੋਂ ਕੰਮ ਕਰਦੀ ਹੈ। ਪਰ ਉਸ ਦੀ ਪਤਨੀ ਸੀਮਾ ਪਾਤਰਾ ਉਸ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੀ। ਇਲਜ਼ਾਮ ਸੀ ਕਿ ਸੁਨੀਤਾ ਦੀ ਘਰ ਵਿੱਚ ਵੀ ਕੁੱਟਮਾਰ ਕੀਤੀ ਜਾਂਦੀ ਹੈ।

ਸੇਵਾਮੁਕਤ ਆਈਏਐਸ ਪਤਨੀ ਖ਼ਿਲਾਫ਼ ਸ਼ਿਕਾਇਤ ਮਿਲਣ ਤੋਂ ਬਾਅਦ ਡੀਸੀ ਨੇ ਅਰਗੋੜਾ ਪੁਲੀਸ ਸਟੇਸ਼ਨ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੀਸੀ ਦੀਆਂ ਹਦਾਇਤਾਂ ’ਤੇ ਬਚਾਅ ਟੀਮ ਦਾ ਗਠਨ ਕੀਤਾ ਗਿਆ। ਰਾਂਚੀ ਦੇ ਡੀਸੀ ਦੇ ਨਿਰਦੇਸ਼ਾਂ 'ਤੇ ਟੀਮ ਨੇ ਸੇਵਾਮੁਕਤ ਆਈਏਐਸ ਦੇ ਘਰ ਛਾਪਾ ਮਾਰਿਆ (Retired IAS house raided) ਅਤੇ ਉੱਥੋਂ ਲੜਕੀ ਨੂੰ ਛੁਡਵਾਇਆ। ਇੱਥੇ ਸ਼ਹਿਰ ਦੇ ਪ੍ਰਭਾਵਸ਼ਾਲੀ ਵਿਅਕਤੀ ਦੇ ਘਰ 'ਤੇ ਹੋਈ ਕਾਰਵਾਈ ਕਾਰਨ ਸ਼ਹਿਰ 'ਚ ਹੜਕੰਪ ਮਚ ਗਿਆ ਹੈ।

ਇਹ ਵੀ ਪੜੋ: JNU Vice Chancellor ਨੇ ਕਿਹਾ, ਮਾਨਵ ਵਿਗਿਆਨ ਦੇ ਨਜ਼ਰੀਏ ਤੋਂ ਦੇਵਤੇ ਉੱਚ ਜਾਤੀ ਦੇ ਨਹੀਂ

ETV Bharat Logo

Copyright © 2024 Ushodaya Enterprises Pvt. Ltd., All Rights Reserved.