ETV Bharat / bharat

'ਦਲਿਤ ਵਿਰੋਧੀ ਰਾਜਨੀਤੀ ਦਾ ਕੇਂਦਰ ਬਣਿਆ ਅਮਿਤ ਸ਼ਾਹ ਦਾ ਨਿਵਾਸ'

author img

By

Published : Sep 30, 2021, 10:02 AM IST

ਰਣਦੀਪ ਸੁਰਜੇਵਾਲਾ (Randeep Surjewala) ਨੇ ਟਵੀਟ ਕਰਦੇ ਹੋਏ ਕਿਹਾ ਕਿ ਸੱਤਾ ’ਚ ਬੈਠੇ ਮੱਠ ਦੇ ਲੋਕਾਂ ਦੇ ਹੰਕਾਰ ਨੂੰ ਠੇਸ ਪਹੁੰਚੀ ਹੈ। ਕਿਉਂਕਿ ਇੱਕ ਦਲਿਤ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਤਾਂ ਉਹ ਪੁੱਛਦੇ ਹਨ ਕਿ ਕਾਂਗਰਸ ਚ ਫੈਸਲੇ ਕੌਣ ਲੈ ਰਿਹਾ ਹੈ?

ਦਲਿਤ ਵਿਰੋਧੀ ਰਾਜਨੀਤੀ ਦਾ ਕੇਂਦਰ ਬਣਿਆ ਅਮਿਤ ਸ਼ਾਹ ਦਾ ਨਿਵਾਸ
ਦਲਿਤ ਵਿਰੋਧੀ ਰਾਜਨੀਤੀ ਦਾ ਕੇਂਦਰ ਬਣਿਆ ਅਮਿਤ ਸ਼ਾਹ ਦਾ ਨਿਵਾਸ

ਚੰਡੀਗੜ੍ਹ: ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਹੈ। ਦਿੱਲੀ ਦੌਰੇ 'ਤੇ ਗਏ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਅਮਿਤ ਸਾਹ (Amit Shah) ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਰਾਜਨੀਤੀਕ ਗਲੀਆਰੇ ’ਚ ਭੂਚਾਲ ਆ ਗਿਆ ਹੈ। ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਮੁਲਾਕਾਤ ’ਤੇ ਟਵੀਟ ਕਰ ਅਮਿਤ ਸ਼ਾਹ ’ਤੇ ਸ਼ਬਦੀ ਹਮਲਾ ਕੀਤਾ ਹੈ।

ਰਣਦੀਪ ਸੁਰਜੇਵਾਲਾ (Randeep Surjewala) ਨੇ ਟਵੀਟ ਕਰਦੇ ਹੋਏ ਕਿਹਾ ਕਿ ਸੱਤਾ ’ਚ ਬੈਠੇ ਮੱਠ ਦੇ ਲੋਕਾਂ ਦੇ ਹੰਕਾਰ ਨੂੰ ਠੇਸ ਪਹੁੰਚੀ ਹੈ। ਕਿਉਂਕਿ ਇੱਕ ਦਲਿਤ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਤਾਂ ਉਹ ਪੁੱਛਦੇ ਹਨ ਕਿ ਕਾਂਗਰਸ ਚ ਫੈਸਲੇ ਕੌਣ ਲੈ ਰਿਹਾ ਹੈ? ਦਲਿਤ ਨੂੰ ਉੱਚ ਅਹੁਦਾ ਦਿੱਤਾ ਜਾਣਾ ਉਨ੍ਹਾਂ ਨੂੰ ਪਸੰਦ ਨਹੀਂ ਆ ਰਿਹਾ ਹੈ। ਦਲਿਤ ਵਿਰੋਧੀ ਰਾਜਨੀਤੀ ਦਾ ਕੇਂਦਰ ਹੋਰ ਕਿਧਰੇ ਨਹੀਂ ਅਮਿਤ ਸ਼ਾਹ ਜੀ ਦਾ ਨਿਵਾਸ ਬਣਿਆ ਹੋਇਆ ਹੈ।

  • सत्ता में बैठे मठाधीशों के अहंकार को ठेस पहुँची है। क्योंकि एक दलित को मुख्यमंत्री बना दिया तो वो पूछते हैं कि कांग्रेस में फ़ैसले कौन ले रहा है?दलित को सर्वोच्च पद दिया जाना उन्हें रास नहीं आ रहा।

    दलित विरोधी राजनीति का केंद्र और कहीं नहीं, अमित शाह जी का निवास बना हुआ है।
    1/n

    — Randeep Singh Surjewala (@rssurjewala) September 29, 2021 " class="align-text-top noRightClick twitterSection" data=" ">

ਆਪਣੀ ਗੱਲ ਜਾਰੀ ਰੱਖਦੇ ਹੋਏ ਰਣਦੀਪ ਸੁਰਜੇਵਾਲਾ ਨੇ ਇੱਕ ਹੋਰ ਟਵੀਟ ਰਾਹੀ ਕੇਂਦਰ ਦੀ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਮਿਤ ਸ਼ਾਹ ਜੀ ਅਤੇ ਮੋਦੀ ਜੀ ਪੰਜਾਬ ਤੋਂ ਬਦਲੇ ਦੀ ਅੱਗ ਵਿੱਚ ਸੜ ਰਹੇ ਹਨ। ਉਹ ਪੰਜਾਬ ਤੋਂ ਬਦਲਾ ਲੈਣਾ ਚਾਹੁੰਦੇ ਹਨ, ਕਿਉਂਕਿ ਉਹ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਤੋਂ ਆਪਣੇ ਪੂੰਜੀਪਤੀਆਂ ਸਾਥੀਆਂ ਦੇ ਹਿੱਤਾਂ ਦੀ ਪੂਰਤੀ ਕਰਨ ਵਿੱਚ ਹੁਣ ਤੱਕ ਅਸਫਲ ਰਹੇ ਹਨ। ਭਾਜਪਾ ਦਾ ਕਿਸਾਨ ਵਿਰੋਧੀ ਸਾਜਿਸ਼ ਸਫਲ ਨਹੀਂ ਹੋਵੇਗਾ।

  • 2/2
    अमित शाह जी व मोदी जी पंजाब से प्रतिशोध की आग में जल रहे हैं।

    वे पंजाब से बदला लेना चाहते हैं क्योंकि वे किसान विरोधी काले कानूनों से अपने पूँजीपति साथियों का हित साधने में अब तक नाकाम रहे हैं।

    भाजपा का किसान विरोधी षड्यंत्र सफल नही होगा।#NoFarmersNoFood

    — Randeep Singh Surjewala (@rssurjewala) September 29, 2021 " class="align-text-top noRightClick twitterSection" data=" ">

ਇਹ ਵੀ ਪੜੋ: ਕੈਪਟਨ-ਸ਼ਾਹ ਮੁਲਾਕਾਤ: ਖੇਤੀ ਕਾਨੂੰਨਾਂ, ਕਿਸਾਨੀ ਸੰਘਰਸ਼, ਐਮਐਸਪੀ ਦੇ ਮਸਲਿਆਂ 'ਤੇ ਕੀਤੀ ਗੱਲਬਾਤ

ਕੈਪਟਨ ਅਤੇ ਅਮਿਤ ਸ਼ਾਹ ਦੀ ਮੁਲਾਕਾਤ

ਕਾਬਿਲੇਗੌਰ ਹੈ ਕਿ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਜਾਣਕਾਰੀ ਵੀ ਦਿੱਤੀ। ਉਨ੍ਹਾਂ ਨੇ ਟਵੀਟ ਕਰ ਦੱਸਿਆ ਕਿ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸਾਹ ਨਾਲ ਮੁਲਾਕਾਤ ਹੋਈ। ਉਨ੍ਹਾਂ ਨਾਲ ਖੇਤੀ ਕਾਨੂੰਨਾਂ ਵਿਰੁੱਧ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨੀ ਸੰਘਰਸ ਬਾਰੇ ਚਰਚਾ ਕੀਤੀ ਗਈ ਅਤੇ ਅਪੀਲ ਕੀਤੀ ਕਿ ਇਨ੍ਹਾਂ ਕਾਨੂੰਨਾਂ ਨੂੰ ਛੇਤੀ ਹੀ ਵਾਪਿਸ ਲੈ ਕੇ ਮਸਲੇ ਨੂੰ ਸੁਲਝਾਇਆ ਜਾਵੇ ਤੇ ਐਮਐਸਪੀ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਪੰਜਾਬ ਵਿੱਚ ਫ਼ਸਲੀ ਵਭਿੰਨਤਾ ਲਈ ਵੀ ਮਦਦ ਕੀਤੀ ਜਾਵੇ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਅਮਿਤ ਸ਼ਾਹ (Amit Sah) ਦੇ ਘਰ ਹੋਈ ਮੁਲਾਕਾਤ ਤਕਰੀਬਨ 50 ਮਿੰਟ ਤੱਕ ਚਲੀ। ਇਸ ਮੀਟਿੰਗ ਤੋਂ ਬਾਅਦ ਕੈਪਟਨ ਅਮਿਤ ਸ਼ਾਹ ਦੀ ਰਿਹਾਇਸ਼ ਤੋਂ ਚਲੇ ਗਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.