ETV Bharat / bharat

Manipur violence: ਰਾਹੁਲ ਗਾਂਧੀ ਦੇ ਮਣੀਪੁਰ ਦੌਰੇ 'ਤੇ ਅਸਾਮ ਦੇ CM ਨੇ ਸਾਧਿਆ ਨਿਸ਼ਾਨਾ,ਕਿਹਾ ਕਾਂਗਰਸ ਕਰ ਰਹੀ ਮਹਿਜ਼ ਫਿਰਕੂ ਪ੍ਰਚਾਰ

author img

By

Published : Jun 30, 2023, 12:03 PM IST

ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਰਾਹੁਲ ਗਾਂਧੀ ਦੇ ਮਨੀਪੁਰ ਦੌਰੇ 'ਤੇ ਨਿਸ਼ਾਨਾ ਸਾਧਿਆ ਹੈ। ਸ਼ਰਮਾ ਨੇ ਕਿਹਾ ਕਿ ਹਿੰਸਾ ਦੇ ਦੌਰ 'ਚ ਰਾਹੁਲ ਗਾਂਧੀ ਦਾ ਮਣੀਪੁਰ ਦੌਰਾ ਮੀਡੀਆ 'ਚ ਪ੍ਰਚਾਰ ਤੋਂ ਇਲਾਵਾ ਕੁਝ ਨਹੀਂ ਹੈ। ਰਾਹੁਲ ਗਾਂਧੀ ਦੇ ਇੱਕ ਰੋਜ਼ਾ ਦੌਰੇ ਨਾਲ ਖੇਤਰ ਵਿੱਚ ਕੁਝ ਵੀ ਨਹੀਂ ਬਦਲੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਨੂੰ ਅਜਿਹੀ ਦੁਖਦਾਈ ਸਥਿਤੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

Rahul Gandhis visit to Manipur Criticized by Assam CM Himanta Biswa
Manipur violence: ਰਾਹੁਲ ਗਾਂਧੀ ਦੇ ਮਣੀਪੁਰ ਦੌਰੇ 'ਤੇ ਅਸਾਮ ਦੇ CM ਨੇ ਸਾਧਿਆ ਨਿਸ਼ਾਨਾ,ਕਿਹਾ ਕਾਂਗਰਸ ਕਰ ਰਹੀ ਮਹਿਜ਼ ਫਿਰਕੂ ਪ੍ਰਚਾਰ

ਗੁਹਾਟੀ: ਪਿਛਲੇ ਦੋ ਮਹੀਨਿਆਂ ਤੋਂ ਮਣੀਪੁਰ ਵਿੱਚ ਹਿੰਸਾ ਫੈਲੀ ਹੋਈ ਹੈ। ਇਸ ਦੌਰਾਨ ਸਿਆਸੀ ਸੰਗਰਾਮ ਵੀ ਛਿੜਿਆ ਹੋਇਆ ਹੈ। ਉਥੇ ਹੀ ਬੀਤੇ ਦਿਨ ਕਾਂਗਰਸ ਆਗੂ ਰਾਹੁਲ ਗਾਂਧੀ ਮਣੀਪੁਰ ਗਏ ਤਾਂ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ। ਸਥਾਨਕ ਲੋਕਾਂ ਉੱਤੇ ਲਾਠੀਚਾਰਜ ਵੀ ਕੀਤਾ ਗਿਆ ਹੈ। ਉਥੇ ਹੀ ਇਸ ਮੌਕੇ ਹੁਣ ਸਿਆਸਤ ਭੱਖਦੀ ਜਾ ਰਹੀ ਹੈ। ਅੱਜ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਮਣੀਪੁਰ ਦੌਰੇ 'ਤੇ ਹਮਲਾ ਬੋਲਿਆ ਹੈ। ਸਰਮਾ ਨੇ ਕਿਹਾ ਕਿ ਹਿੰਸਾ ਦੇ ਦੌਰ 'ਚ ਰਾਹੁਲ ਗਾਂਧੀ ਦਾ ਮਣੀਪੁਰ ਦੌਰਾ ਮੀਡੀਆ 'ਚ ਪ੍ਰਚਾਰ ਤੋਂ ਇਲਾਵਾ ਕੁਝ ਨਹੀਂ ਹੈ। ਕਾਂਗਰਸ ਦੇ ਸੀਨੀਅਰ ਆਗੂ ਮਣੀਪੁਰ ਦੀ ਮਾੜੀ ਸਥਿਤੀ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਮਾ ਨੇ ਇਹ ਵੀ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਮਨੀਪੁਰ ਵਿੱਚ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਰਾਹੁਲ ਗਾਂਧੀ ਦੇ ਇੱਕ ਦਿਨਾ ਦੌਰੇ ਨਾਲ ਖੇਤਰ ਵਿੱਚ ਕੁਝ ਨਹੀਂ ਬਦਲੇਗਾ।

  • Situation in Manipur demands bridging differences through compassion. It’s not in nation’s interest for a political leader to use his so called visit to exacerbate fault lines.

    Both the Communities of the State have clearly rejected such attempts. pic.twitter.com/MZaZIVQS55

    — Himanta Biswa Sarma (@himantabiswa) June 29, 2023 " class="align-text-top noRightClick twitterSection" data=" ">

ਰਾਹੁਲ ਗਾਂਧੀ ਦੀ ਫੇਰੀ ਉੱਤੇ ਉੱਠੇ ਸਵਾਲ : ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਰਾਜ ਨੂੰ ਅਜਿਹੀ ਦੁਖਦਾਈ ਸਥਿਤੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਆਸਾਮ ਦੇ ਮੁੱਖ ਮੰਤਰੀ ਨੇ ਵੀ ਵੀਰਵਾਰ ਰਾਤ ਰਾਹੁਲ ਗਾਂਧੀ ਦੇ ਮਨੀਪੁਰ ਦੌਰੇ 'ਤੇ ਟਵੀਟ ਕੀਤਾ। ਉਸਨੇ ਟਵਿੱਟਰ 'ਤੇ ਮਨੀਪੁਰ ਵਿੱਚ ਸੰਘਰਸ਼ ਕਰ ਰਹੇ ਕੁਕੀ ਅਤੇ ਮੀਤੀ ਭਾਈਚਾਰਿਆਂ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, 'ਮਣੀਪੁਰ ਦੀ ਸਥਿਤੀ ਦਇਆ ਦੁਆਰਾ ਮਤਭੇਦਾਂ ਨੂੰ ਦੂਰ ਕਰਨ ਦੀ ਮੰਗ ਕਰਦੀ ਹੈ। ਕਿਸੇ ਸਿਆਸੀ ਆਗੂ ਲਈ ਆਪਣੀ ਅਖੌਤੀ ਫੇਰੀ ਨੂੰ ਮੱਤਭੇਦਾਂ ਨੂੰ ਹਵਾ ਦੇਣ ਲਈ ਵਰਤਣਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ।

  • I came to listen to all my brothers and sisters of Manipur.

    People of all communities are being very welcoming and loving. It’s very unfortunate that the government is stopping me.

    Manipur needs healing. Peace has to be our only priority. pic.twitter.com/WXsnOxFLIa

    — Rahul Gandhi (@RahulGandhi) June 29, 2023 " class="align-text-top noRightClick twitterSection" data=" ">

ਰਾਹੁਲ ਗਾਂਧੀ ਨੇ ਟਵੀਟ ਕੀਤਾ: ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਮਣੀਪੁਰ ਦੌਰੇ ਨੂੰ ਲੈ ਕੇ ਟਵੀਟ ਵੀ ਕੀਤਾ ਹੈ। ਟਵੀਟ ਵਿੱਚ ਰਾਹੁਲ ਗਾਂਧੀ ਨੇ ਲਿਖਿਆ ਹੈ ਕਿ ਮੈਂ ਮਨੀਪੁਰ ਦੇ ਆਪਣੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਸੁਣਨ ਆਇਆ ਹਾਂ। ਸਾਰੇ ਭਾਈਚਾਰਿਆਂ ਦੇ ਲੋਕ ਬਹੁਤ ਸੁਆਗਤ ਅਤੇ ਪਿਆਰ ਵਾਲੇ ਹਨ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਰਕਾਰ ਮੈਨੂੰ ਰੋਕ ਰਹੀ ਹੈ। ਮਨੀਪੁਰ ਨੂੰ ਇਲਾਜ ਦੀ ਲੋੜ ਹੈ। ਸ਼ਾਂਤੀ ਸਾਡੀ ਇੱਕੋ ਇੱਕ ਤਰਜੀਹ ਹੋਣੀ ਚਾਹੀਦੀ ਹੈ। ਰਾਹੁਲ ਗਾਂਧੀ ਦਾ ਵੀਰਵਾਰ ਨੂੰ ਮਣੀਪੁਰ ਦੌਰਾ ਭਾਜਪਾ ਅਤੇ ਕਾਂਗਰਸ ਵਿਚਾਲੇ ਵਿਵਾਦ ਵਿੱਚ ਬਦਲ ਗਿਆ। ਵੀਰਵਾਰ ਨੂੰ ਚੂਰਾਚੰਦਪੁਰ 'ਚ ਰਾਹਤ ਕੈਂਪ ਦਾ ਦੌਰਾ ਕਰਨ ਦੌਰਾਨ ਰਾਹੁਲ ਗਾਂਧੀ ਦੇ ਕਾਫਲੇ ਨੂੰ ਸੜਕ ਦੇ ਵਿਚਕਾਰ ਹੀ ਰੋਕ ਲਿਆ ਗਿਆ। ਉਨ੍ਹਾਂ ਨੇ ਮਣੀਪੁਰ ਸੰਘਰਸ਼ ਦੇ ਪੀੜਤਾਂ ਨੂੰ ਮਿਲਣ ਲਈ ਚੂਰਾਚੰਦਪੁਰ ਦੇ ਰਾਹਤ ਕੈਂਪ ਵਿੱਚ ਹੈਲੀਕਾਪਟਰ ਲੈ ਕੇ ਜਾਣ ਦਾ ਫੈਸਲਾ ਕੀਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.