ETV Bharat / bharat

ਰਾਹੁਲ ਦਾ ਮੋਦੀ ਸਰਕਾਰ 'ਤੇ ਤੰਜ, 'ਜੇ ਕੋਈ ਨੌਕਰੀ ਨਹੀਂ ਬਚੀ ਤਾਂ ਕੀ Sunday ਕੀ Monday !'

author img

By

Published : Sep 12, 2021, 3:30 PM IST

ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਦੇਸ਼ ਵਿੱਚ ਬੇਰੁਜ਼ਗਾਰੀ ਦਾ ਮੁੱਦਾ ਚੁੱਕਦੇ ਹੋਏ ਇੱਕ ਵਾਰ ਫਿਰ ਭਾਜਪਾ ਸਰਕਾਰ (BJP government) ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਜਦੋਂ ਕੋਈ ਨੌਕਰੀ ਨਹੀਂ ਹੈ ਤਾਂ ਕੀ ਐਤਵਾਰ ,ਕੀ ਸੋਮਵਾਰ ਹੈ !

ਬੇਰੁਜ਼ਗਾਰੀ ਮਸਲੇ ਨੂੰ ਲੈਕੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵੱਡਾ ਹਮਲਾ
ਬੇਰੁਜ਼ਗਾਰੀ ਮਸਲੇ ਨੂੰ ਲੈਕੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵੱਡਾ ਹਮਲਾ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਐਤਵਾਰ ਨੂੰ ਰੁਜ਼ਗਾਰ ਦੇ ਮੁੱਦੇ 'ਤੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਕੇਂਦਰ 'ਚ ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਸ਼ਾਸਨ ਦੌਰਾਨ ਹਫਤਾਵਾਰੀ ਛੁੱਟੀ ਅਤੇ ਕੰਮ ਦੇ ਦਿਨ ਦੇ ਵਿੱਚ ਅੰਤਰ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਅੰਤਰ ਦੇ ਖਤਮ ਹੋਣ ਦਾ ਕਾਰਨ ਨੌਕਰੀਆਂ ਨਾ ਹੋਣਾ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਕਿ ਅਮਰੀਕਾ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਫੋਰਡ ਦੁਆਰਾ ਭਾਰਤ ਵਿੱਚ ਕਾਰਾਂ ਦਾ ਉਤਪਾਦਨ ਬੰਦ ਕਰਨ ਦੇ ਐਲਾਨ ਬਾਰੇ ਟਵਿੱਟਰ ਉੱਤੇ ਇੱਕ ਮੀਡੀਆ ਰਿਪੋਰਟ ਨੂੰ ਟੈਗ ਕੀਤਾ ਹੈ, ਜਿਸ ਵਿੱਚ ਇੱਕ ਉਦਯੋਗ ਦੇ ਅੰਦਰੂਨੀ ਦੇ ਹਵਾਲੇ ਨਾਲ ਕਿਹਾ ਗਿਆ ਕਿ 4,000 ਛੋਟੀਆਂ ਕੰਪਨੀਆਂ ਬੰਦ ਹੋ ਸਕਦੀਆਂ ਹਨ।

ਬੇਰੁਜ਼ਗਾਰੀ ਮਸਲੇ ਨੂੰ ਲੈਕੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵੱਡਾ ਹਮਲਾ
ਬੇਰੁਜ਼ਗਾਰੀ ਮਸਲੇ ਨੂੰ ਲੈਕੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵੱਡਾ ਹਮਲਾ

ਹਿੰਦੀ ਵਿੱਚ ਇੱਕ ਟਵੀਟ ਵਿੱਚ, ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਵਿਕਾਸ ਅਜਿਹਾ ਹੈ ਕਿ ਐਤਵਾਰ-ਸੋਮਵਾਰ ਦਾ ਅੰਤਰ ਹੀ ਖਤਮ ਕਰ ਦਿੱਤਾ ਗਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, 'ਜਦੋਂ ਨੌਕਰੀਆਂ ਨਹੀਂ ਤਾਂ, ਫਿਰ ਕੀ ਐਤਵਾਰ, ਕੀ ਸੋਮਵਾਰ।'

ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਦੇਸ਼ ਵਿੱਚ ਕੋਰੋਨਾ ਤੇ ਨਿਯੰਰਣ ਟੀਕਾਕਰਨ ਵਰਗੇ ਮੁੱਦੇ ਉਠਾਉਂਦੇ ਹੋਏ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ।

ਇਹ ਵੀ ਪੜ੍ਹੋ: Tokyo Paralympics ਵਿੱਚ ਮੈਡਲ ਜੇਤੂਆਂ ਨਾਲ ਪੀਐਮ ਮੋਦੀ ਨੇ ਕੀਤੀ ਮੁਲਾਕਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.